ਬਠਿੰਡਾ – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਪ ਮੁ¤ਖ ਮੰਤਰੀ ਨੇ ਅ¤ਜ ਇਥੇ ਕਿਹਾ ਕਿ 10 ਨਵੰਬਰ ਨੂੰ ਤਰਨਤਾਰਨ ਵਿਖੇ ਸ¤ਦਿਆ ਗਿਆ ਇਕ¤ਠ ਸਰਬ¤ਤ ਖਾਲਸਾ ਨਹੀਂ, ਸਗੋਂ ਪੰਜਾਬ ਤੇ ਵਿਕਾਸ ਵਿਰੋਧੀ ਤਾਕਤਾਂ ਦਾ ਇਕ¤ਠ ਹੈ, ਜੋ ਸਿ¤ਖ ਕੌਮ ਨੂੰ ਦੋਫਾੜ ਕਰਨਾ ਚਾਹੁੰਦੀਆਂ ਹਨ। ਇਨ੍ਹਾਂ ਪਿ¤ਛੇ ਹੋਰ ਵ¤ਡੀਆਂ ਤਾਕਤਾਂ ਕੰਮ ਕਰ ਰਹੀਆਂ ਹਨ। ਵਿਰੋਧੀ ਤਾਕਤਾਂ ਦੇ ਤਰਨਤਾਰਨ ਇਕ¤ਠ ‘ਚ ਕੋਈ ਵੀ ਸ¤ਚਾ ਪੰਜਾਬੀ ਨਹੀਂ ਜਾ ਰਿਹਾ। ਜੇਕਰ ਕਿਸੇ ਨੇ ਵੀ ਗੈਰ-ਕਾਨੂੰਨੀ ਜਾਂ ਪੰਜਾਬ ਵਿਰੋਧੀ ਕਦਮ ਚੁ¤ਕਿਆ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਇਹ ਤਾਕਤਾਂ ਮੁੜ ਪੰਜਾਬ ਨੂੰ ਕਾਲੇ ਦਿਨਾਂ ਵ¤ਲ ਧਕੇਲਣਾ ਚਾਹੁੰਦੀਆਂ ਹਨ ਪਰ ਪੰਜਾਬ ਸਰਕਾਰ ਅਜਿਹਾ ਹਰਗਿਜ਼ ਨਹੀਂ ਹੋਣ ਦੇਵੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਆਗੂ ਸਿਆਸਤ ‘ਚ ਅੰਨ੍ਹੇ ਹੋ ਕੇ ਪੰਜਾਬ ਵਿਰੋਧੀ ਤਾਕਤਾਂ ਦੇ ਹ¤ਥਾਂ ਦੀਆਂ ਕਠਪੁਤਲੀਆਂ ਬਣੇ ਹੋਏ ਹਨ। ਉਨ੍ਹਾਂਕਿਹਾ ਕਿ ਬਰਗਾੜੀ ਕਾਂਡ ਤੇ ਹੋਰ ਬੇਅਦਬੀ ਦੇ ਮਾਮਲਿਆਂ ਦੇ ਦੋਸ਼ੀ ਛੇਤੀ ਹੀ ਸਲਾਖਾਂ ਪਿ¤ਛੇ ਹੋਣਗੇ। ਸ. ਬਾਦਲ ਅ¤ਜ ਇਥੇ ਬਠਿੰਡਾ, ਮਾਨਸਾ ਤੇ ਫਰੀਦਕੋਟ ਦੇ ਵਰਕਰਾਂ ਨਾਲ ਮੀਟਿੰਗ ਕਰਨ ਲਈ ਪਹੁੰਚੇ ਸਨ, ਜਿਸ ਨੂੰ 23 ਨਵੰਬਰ ਦੀ ਬਠਿੰਡਾ ਰੈਲੀ ਦੀ ਤਿਆਰੀ ਵੀ ਕਿਹਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਉਹ ਵਿਰੋਧੀਆਂ ਨੂੰ ਚੈਲੰਜ ਕਰਦੇ ਹਨ ਕਿ ਅਕਾਲੀ ਡਰ ਕੇ ਘਰਾਂ ‘ਚ ਨਹੀਂ ਬੈਠੇ, ਸਗੋਂ ਪੰਜਾਬ ‘ਚ ਸ਼ਾਂਤੀ ਚਾਹੁੰਦੇ ਹਨ। ਹੁਣ ਸੂਬੇ ‘ਚ ਵ¤ਡੀਆਂ ਰੈਲੀਆਂ ਕੀਤੀਆਂ ਜਾਣਗੀਆਂ, ਜਿਸ ਦੀ ਸ਼ੁਰੂਆਤ 23 ਨਵੰਬਰ ਨੂੰ ਬਠਿੰਡਾ ਤੋਂ ਕੀਤੀ ਜਾਵੇਗੀ, ਜਿਥੇ ਬਠਿੰਡਾ, ਫਰੀਦਕੋਟ ਤੇ ਮਾਨਸਾ ਜ਼ਿਲਿਆਂ ਦੇ ਇਕ ਲ¤ਖ ਤੋਂ ਵ¤ਧ ਵਰਕਰ ਤੇ ਸਮਰਥਕ ਪਹੁੰਚਣਗੇ। ਜੇਕਰ ਵਿਰੋਧੀਆਂ ‘ਚ ਹਿੰਮਤ ਹੈ ਤਾਂ ਰੋਕ ਲੈਣ ਜਾਂ ਫਿਰ ਬਰਾਬਰ ਰੈਲੀਆਂ ਕਰ ਕੇ ਦਿਖਾਉਣ।ਰਾਹੁਲ ਗਾਂਧੀ ਮੀਤ ਪ੍ਰਧਾਨ ਕਾਂਗਰਸ ਦਾ ਬਰਗਾੜੀ ਕਾਂਡ ਦੇ ਸ਼ਹੀਦ ਸਿ¤ਖ ਨੌਜਵਾਨਾਂ ਦੇ ਪਰਿਵਾਰਾਂ ਨਾਲ ਦੁ¤ਖ ਪ੍ਰਗਟਾਉਣ ਲਈ ਆਉਣਾ ਸਿਰਫ ਇਕ ਸਿਆਸੀ ਡਰਾਮਾ ਸੀ, ਜੋ ਦੁ¤ਖ ਪ੍ਰਗਟਾਉਣ ਦੌਰਾਨ ਵੀ ਹਸਦਾ ਰਿਹਾ, ਜਿਸ ਦੀਆਂ ਗਵਾਹ ਤਸਵੀਰਾਂ ਹਨ। ਕੋਈ ਅਕਾਲੀ ਆਗੂ ਉਕਤ ਪਰਿਵਾਰ ਕੋਲ ਨਹੀਂ ਗਿਆ, ਬਾਰੇ ਉਨ੍ਹਾਂ ਕੁਝ ਨਹੀਂ ਕਿਹਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਜਥੇਦਾਰ ਸਾਹਿਬਾਨ ਦੀਵਾਲੀ ਨਾ ਮਨਾਉਣ ਦੀ ਅਪੀਲ ਕਰ ਰਹੇ ਹਨ, ਜਦਕਿ ਅਕਾਲੀ ਆਗੂ ਦੀਵਾਲੀ ਮਨਾਉਣ ਦੀ ਗ¤ਲ ਕਰ ਰਹੇ ਹਨ, ਬਾਰੇ ਸ. ਬਾਦਲ ਨੇ ਕਿਹਾ ਕਿ ਇਸ ਬਾਰੇ ਉਹ ਨਹੀਂ ਜਾਣਦੇ। ਦਿ¤ਲੀ ਦੰਗਿਆਂ ਦੇ ਮਾਮਲੇ ‘ਚ ਸੀ. ਬੀ. ਆਈ. ਦੀ ਕਲੋਜ਼ਿੰਗ ਰਿਪੋਰਟ ‘ਚ ਜਗਦੀਸ਼ ਟਾਈਟਲਰ ਨੂੰ ਕਲੀਨ ਚਿ¤ਟ ਦਿ¤ਤੀ ਜਾ ਰਹੀ ਹੈ, ਬਾਰੇ ਵੀ ਉਨ੍ਹਾਂ ਖੁਦ ਨੂੰ ਅਣਜਾਣ ਦ¤ਸਿਆ।



