ਬੁਢਲਾਡਾ, 8 ਨਵੰਰ (ਅਮ੍ਰਿਤਪਾਲ ਸਿੰਘ)- ਸਿਟੀ ਬੁਢਲਾਡਾ ਵਿਖੇ ਹੋਈ ਮਿਟਿੰਗ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿਲ੍ਹਾ ਪ੍ਰਧਾਨਬਲਵਿੰਦਰ ਸਿੰਘ ਮੰਡੇਰ ਨੇ ਕਿਹਾ ਅਸੀਂ ਬਾਬਾ ਨੌਧ ਸਿੰਘ ਗੁਰਦੁਆਰਾ ਜੋ ਕਿ ਅਮ੍ਰਿਤਸਰ ਤੋ ਤਰਨਤਾਰਨ ਰੋਡ ਤੇ ਸਥਿਤ ਹੈ, ਜਿੱਥੇ ’ਸਰਬਤ ਖਾਲਸਾ’ 10 ਤਾਰੀਖ ਨੂੰ ਹੋਣਾ ਹੈ, ਉਸ ਦੀ ਤਿਆਰੀ ਲਈ ਪੂਰੇ ਵਿਸ਼ਵ ਦੀਆਂ ਸਰਵਸ਼ਰੇਟ ਸਿੱਖ ਜਥੇਬੰਦੀਆਂ ਭਾਗ ਲੈ ਰਹੀਆਂ ਹਨ ਤੇ ਇਸ ਦੇ ਇੰਤਜਾਮ ਵਿੱਚ ਬੁਢਲਾਡਾ ਅਤੇ ਹੋਰ ਪਿੰਡ ਵਿੱਚੋ ਵੱਧੋ-ਵੱਧ ਸੰਗਤਾਂ ਪਹੁੰਚ ਰਹੀਆਂ ਹਨ। ਕੁੱਝ ਅਖੌਤੀ ਜਥੇਦਾਰਾਂ, ਪ੍ਰਧਾਨਾਂ, ਤੇ ਕਾਲੀਆ ਸਰਕਾਰ ਦੇ ਰੋਕਣ ਦੇ ਬਾਵਜੂਦ ਵੀ ’ਸਰਬਤ ਖਾਲਸਾ’ ਪ੍ਰਭਾਵਸਾਲੀ ਢੰਗ ਨਾਲ ਹੋ ਰਿਹਾ ਹੈ, ਇਹ ਸਾਰਾ ਪ੍ਰੋਗਰਾਮ ਸ਼ਾਤ ਮਈ ਢੰਗ ਨਾਲ ਹੋਵੇਗਾ। ਇਸ ਲਈ ਕੁੱਝ ਨਿਯਮ ਬਣਾਏ ਗਏ ਹਨ, ਚਾਰ ਜੱਥੇਦਾਰਾਂ ਨਿਯੁਕਤੀ, 2016 ਦੀ ਸ਼੍ਰੋਮਣੀ ਕਮੇਟੀ ਦੀ ਚੌਣ ਸੰਬੰਧੀ, ਸਿੱਖਾਂ ਦੀ ਅਜਾਦੀ ਸੰਬੰਧੀ ਪ੍ਰੋਗਰਾਮ, ਮਾਨਸਾ, ਬਠਿੰਡਾ ਜਿਲ੍ਹੇ ਵਿੱਚੋ ਹਜਾਰਾਂ ਦੀ ਗਿਣਤੀ ਨਾਲ ਸਮੂਹਲੀਅਤ ਹੋ ਰਿਹਾ ਹੈ। ਇਸ ਮੌਕੇ ਗਿਆਨ ਸਿੰਘ ਗਿੱਲ, ਬਲਵੀਰ ਸਿੰਘ ਬੱਛੋਆਣਾ, ਅਜੂਬ ਸਿੰਘ ਰੱਲੀ, ਗੁਰਮੇਲ ਸਿੰਘ ਖੁਡਾਲ ਕਲਾਂ, ਜੋਗਿੰਦਰ ਸਿੰਘ ਬੋਹਾ, ਰੂਪ ਸਿੰਘ ਬਰ੍ਹੇ, ਪਰਮਜੀਤ ਸਿੰਘ ਬੁਢਲਾਡਾ ਅਤੇ ਕਰਨੈਲ ਸਿੰਘ ਬਰ੍ਹੇ ਸ਼ਾਮਿਲ ਸਨ।



