ਚੰਡੀਗੜ੍ਹ, 8 ਨਵੰਬਰ (ਪੀ. ਟੀ.)- ਪੰਜਾਬ ਸਰਕਾਰ ਨੇ ਕਿਹਾ ਹੈ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ (ਮਾਨ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨਨੂੰ 10 ਨਵੰਬਰ ਨੂੰ ਆਪਣੇ ਵੱਲੋਂ ਸੱਦੇ ਧਾਰਮਿਕ ਇਕੱਠ ਉ¤ਤੇ ਲੋਕਾਂ ਨੂੰ ਲੈ ਜਾਣ ਲਈ ਨਿੱਜੀ ਬੱਸਾਂ ਕਿਰਾਏ ਉ¤ਤੇ ਲੈਣ ਸਬੰਧੀ ਕਿਸੇ ਪ੍ਰਕਾਰ ਦੀ ਮੁਸ਼ਕਿਲ ਆ ਰਹੀ ਹੈ ਤਾਂ ਉਹ ਰਸਮੀ ਸ਼ਿਕਾਇਤ ਦਰਜ ਕਰਾਵੇ। ਇਕ ਸਰਕਾਰੀ ਬੁਲਾਰੇ ਨੇ ਕਿਹਾ ਕਿ ਕਿਸੇ ਵੀ ਜ਼ਿਲ੍ਹਾ ਟਰਾਂਸਪੋਰਟ ਅਫਸਰ (ਡੀਟੀਓ) ਵੱਲੋਂ ਕਿਸੇ ਵੀ ਨਿੱਜੀ ਬੱਸ ਆਪਰੇਟਰਨੂੰ ਇਸ ਸਬੰਧੀ ਆਪਣਾ ਪ੍ਰਭਾਵ ਵਰਤ ਕੇ ਮਨ੍ਹਾ ਕੀਤੇ ਜਾਣ ਦਾ ਸਵਾਲ ਹੀ ਨਹੀਂ ਉ¤ਠਦਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਜੇਕਰਮਾਨ ਨੂੰ ਕੋਈ ਵੀ ਸ਼ਿਕਾਇਤ ਹੈ ਤਾਂ ਉਹ ਕਿਸੇ ਵੀ ਡਿਪਟੀ ਕਮਿਸ਼ਨਰ ਨੂੰ ਮਿਲ ਸਕਦਾ ਹੈ।



