ਨਵੀਂ ਦਿ¤ਲੀ, 8 ਨਵੰਬਰ (ਪੀ. ਟੀ.)- ਭਾਵੇਂ ਹੀ ਮਹਾ ਗਠਜੋੜ ਦੀ ਇਸ ਮਹਾ ਜਿ¤ਤ ਦੇ ਮਹਾਨਾਇਕ ਲਾਲੂ ਪ੍ਰਸਾਦ ਯਾਦਵ ਅਤੇ ਨਿਤੀਸ਼ ਕੁਮਾਰ ਰਹੇ ਹੋਣ ਪਰ ਪਰਦੇ ਦੇ ਪਿ¤ਛੇ ਕੋਈ ਹੋਰ ਹੀ ਇਸ ਜਿ¤ਤ ਦਾ ਅਹਿਮ ਹਿ¤ਸਾ ਰਿਹਾ ਹੈ। ਮਹਾ ਗਠਜੋੜ ਦੇ ਲਈ ਸੋਸ਼ਲ ਮੀਡੀਆ ਦੇ ਰਾਹੀ ਚੋਣ ਪ੍ਰਚਾਰ ਦੀ ਕਮਾਨ ਸੰਭਾਲੇ ਪ੍ਰਸ਼ਾਂਤ ਕਿਸ਼ੋਰ ਨੂੰ ਤਾਂ ਸਾਰੇ ਹੀ ਜਾਣਦੇ ਹਨ ਪਰ ਉਨ੍ਹਾਂ ਨਾਲ ਇਕ ਹੋਰ ਚਿਹਰਾ ਇਸ ਵਿਸ਼ਾਲ ਜਿ¤ਤ ‘ਚ ਉਨ੍ਹਾਂ ਨਾਲ ਰਿਹਾ। ਬਹੁਤ ਹੀ ਘ¤ਟ ਲੋਕਾਂ ਨੂੰ ਪਤਾ ਹੈ ਕਿ ਸਨੇਹਾ ਖਾਨਵਲਕਰ ਨਾਂ ਦੀ ਲੜਕੀ ਵੀ ਇਸ ਜਿ¤ਤ ਦਾ ਅਹਿਮ ਹਿ¤ਸਾ ਰਹੀ ਹੈ।



