Skip to content
Independent perspectives. Global stories.
BREAKING

ਵਫਦਾਂ ਦੇ ਅਦਾਨ-ਪ੍ਰਦਾਨ ਰਾਹੀ ਕੈਨੇਡਾ ਤੇ ਪੰਜਾਬ ਵਿਚਕਾਰ ਦਵੱਲੇ ਸਬੰਧ ਹੋਰ ਮਜ਼ਬੂਤ ਬਣਾਉਣ ਦਾ ਪ੍ਰਸਤਾਵ

Share this story

Êਚੰਡੀਗੜ੍ਹ, 8 ਨਵੰਬਰ- ਕਨੇਡਾ (ਟੋਰਾਂਟੋ) ਵਿਚ ਭਾਰਤ ਦੇ ਕੌਂਸਲੇਟ ਜਨਰਲ ਸ਼੍ਰੀ ਅਖਿਲੇਸ਼ ਮਿਸ਼ਰਾ ਅੱਜ ਸਵੇਰੇ ਪੰਜਾਬ ਦੇ ਮੁੱਖ ਮੰਤਰੀ ਸ੍ਰ ਪਰਕਾਸ਼ ਸਿੰਘ ਬਾਦਲ ਨੂੰ ਉਨਾਂ ਦੇ ਨਿਵਾਸ ਸਥਾਨ ’ਤੇ ਮਿਲੇ। ਪੰਜਾਬ ਦੇ ਮੁੱਖ ਮੰਤਰੀ ਦੇ ਮੀਡੀਆ ਅਤੇ ਰਾਸ਼ਟਰੀ ਮਾਮਲਿਆਂ ਦੇ ਸਲਾਹਕਾਰ ਸ਼੍ਰੀ ਹਰਚਰਨ ਬੈਂਸ ਦੇ ਅਨੁਸਾਰ ਇਹ ਮੀਟਿੰਗ ਕਰੀਬ 40 ਮਿੰਟ ਚੱਲੀ, ਜਿਸ ਵਿਚ ਸ਼੍ਰੀ ਮਿਸ਼ਰਾ ਨੇ ਕਨੇਡਾ ਵਿਚ ਰਹਿ ਰਹੇ ਪੰਜਾਬੀ ਭਾਈਚਾਰੇ ਦੇ ਹਿੱਤਾਂ ਨਾਲ ਸਬੰਧਤ ਮੁੱਦਿਆਂ ਬਾਰੇ ਮੁੱਖ ਮੰਤਰੀ ਨੂੰ ਸੰਖੇਪ ਵਿਚ ਜਾਣਕਾਰੀ ਦਿੱਤੀ। ਸ੍ਰ ਬਾਦਲ ਅਤੇ ਸ਼੍ਰੀ ਮਿਸ਼ਰਾ ਨੇ ਕਨੇਡਾ ਅਤੇ ਪੰਜਾਬ ਵਿਚਕਾਰ ਸਬੰਧਾਂ ਨੂੰ ਮਜ਼ਬੂਤ ਬਣਾਉਣ ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਅਤੇ ਦੋਵੇ ਦੇਸ਼ਾਂ ਦੇ ਲੋਕਾਂ ਦੇ ਪੱਧਰ ਉੱਤੇ ਅਦਾਨ ਪ੍ਰਦਾਨ ਕਰਨ ਅਤੇ ਉਚ ਦਰਜ਼ੇ ਦੇ ਵਿਚਾਰ ਵਟਾਂਦਰੇ ਨੂੰ ਯਕੀਨੀ ਬਣਾਉਣ ਤੇ ਜੋਰ ਦਿੱਤਾ। ਉਨ੍ਹਾਂ ਨੇ ਦੋਵਾਂ ਦੇਸ਼ਾਂ ਦੀਆਂ ਸੰਘੀ ਸਰਕਾਰਾਂ ਵਿਚ ਵੱਡੀ ਪੱਧਰ ਉ¤ਤੇ ਆਪਸੀ ਵਿਚਾਰ ਵਟਾਂਦਰੇ ਨੂੰ ਹੋਰ ਵਧਾਉਣ ਦੀ ਗੱਲ ਆਖੀ। ਸ਼੍ਰੀ ਮਿਸ਼ਰਾ ਨੇ ਸ੍ਰ ਬਾਦਲ ਨੂੰ ਭਰੋਸਾ ਦਿਵਾਇਆ ਕਿ ਟੋਰਾਂਟੋ ਵਿਚ ਭਾਰਤ ਦੇ ਕੌਂਸਲੇਟ ਜਨਰਲ ਵਲੋ ਇਸ ਸਬੰਧ ਵਿਚ ਵਧੀਆ ਕੋਸ਼ਿਸ਼ਾਂ ਅਤੇ ਪਹਿਲਕਦਮੀਆਂ ਕੀਤੀਆ ਜਾਣਗੀਆ। ਉਨ੍ਹਾਂ ਨੇ ਵਪਾਰਕ ਅਤੇ ਵਣਜ ਖੇਤਰ ਦੀਆਂ ਹਸਤੀਆਂ, ਵਿਦਿਆਰਥੀਆਂ, ਮੀਡੀਆ ਤੋਂ ਇਲਾਵਾ ਸੱਭਿਆਚਾਰ ਨਾਲ ਸਬੰਧਤ ਵਫਦਾਂ ਦੇ ਅਦਾਨ ਪ੍ਰਦਾਨ ਦਾ ਵੀ ਸੁਝਾਅ ਦਿੱਤਾ ਤਾਂ ਜੋ ਦੋਵਾਂ ਦੇਸ਼ਾਂ ਖਾਸ ਕਰਕੇ ਕਨੇਡਾ ਤੇ ਪੰਜਾਬ ਵਿਚਕਾਰ ਆਪਸੀ ਸਬੰਧਾਂ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ। ਸ੍ਰ ਬਾਦਲ ਨੇ ਕਨੇਡਾ ਵਿਚ ਭਾਰਤੀ ਡਿਪਲੋਮੇਟਾਂ ਵਲੋ ਉੱਥੇ ਦੇ ਪੰਜਾਬੀ ਭਾਈਚਾਰੇ ਨੂੰ ਮਦਦ ਅਤੇ ਸਹਾਇਤਾਂ ਪ੍ਰਦਾਨ ਕਰਨ ਲਈ ਨਿਭਾਈ ਜਾ ਰਹੀ ਭੂਮਿਕਾ ਦੀ ਸਰਾਹਨਾ ਕੀਤੀ। ਮੀਟਿੰਗ ਵਿਚ ਮੁੱਖ ਮੰਤਰੀ ਦੇ ਮੀਡੀਆ ਅਤੇ ਰਾਸ਼ਟਰੀ ਮਾਮਲਿਆਂ ਦੇ ਸਲਾਹਕਾਰ ਸ਼੍ਰੀ ਹਰਚਰਨ ਬਂੈਸ ਵੀ ਹਾਜ਼ਰ ਸਨ।

WRITTEN BY