ਸਸਸ ਬਿਹਾਰ ਵਿਧਾਨ ਸਭਾ ਚੋਣਾ ’ਚ ਕੇਂਦਰ ’ਚ ਹੁਕਮਰਾਨ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਹੇਠਲੇ ਐਨਡੀਏ ਨੂੰ ਭਾਰੀ ਹਾਰ ਦਾ ਮੂੰਹ ਦੇਖਣਾ ਪਿਆ ਹੈ, ਜਦੋਂ ਕਿ ਬਿਹਾਰ ਦੇ 10 ਸਾਲ ਤੋਂ ਮੁੱਖ ਮੰਤਰੀ ਸ੍ਰੀ ਨਿਤਿਸ਼ ਕੁਮਾਰ ਦੀ ਅਗਵਾਈ ਹੇਠ ਮਹਾਗਠਬੰਧਨ ਨੇ ਦੋ ਤਿਹਾਈ ਬਹੁਮਤ ਹਾਸਿਲ ਕਰ ਲਿਆ ਹੈ। ਮਹਾਗਠਬੰਧਨ ’ਚ ਜਨਤਾ ਦਲ (ਯੂ)ਤੋਂ ਇਲਾਵਾ ਸ੍ਰੀ ਲਾਲੂ ਪ੍ਰਸਾਦ ਯਾਦਵ ਦੀ ਪਾਰਟੀ ਆਰਜੇਡੀ ਅਤੇ ਕਾਂਗਰਸ ਸ਼ਾਮਿਲ ਸਨ। ਬਿਹਾਰ ਵਿਧਾਨ ਸਬਾ ਦੀਆਂ 243 ਸੀਟਾਂ ਵਿੱਚੋਂ ਮਹਾਗਠਬੰਧਨ ਨੂੰ 178 ਸੀਟਾਂ ਮਿਲੀਆਂ ਹਨ ਜਦੋਂ ਕਿ ਭਾਜਪਾ ਨੂੰ 59 ਸੀਟਾਂ ਹੀ ਹਾਸਿਲ ਹੋਈਆਂ ਹਨ। ਚੋਣਾਂ ਵਿੱਚ 6 ਆਜ਼ਾਦ ਵੀ ਜਿੱਤੇ ਹਨ। ਬੇਸ਼ੱਕ ਦੀਵਾਲੀ ਹਾਲੇ ਦੂਰ ਹੈ, ਪ੍ਰੰਤੂ ਮਹਾਗਠਬੰਧਨ ਲਈ ਦੀਵਾਲੀ ਅੱਜ ਤੋਂ ਸ਼ੁਰੂ ਹੋ ਗਈ ਹੈ। ਬਿਹਾਰ ਦੇ ਲੋਕਾਂ ਨੇ ਉਸ ਬਿਹਾਰੀ ਨੂੰ ਚੁਣਿਆ ਹੈ ਜਿਹੜਾ ਪਿਛਲੇ 10 ਸਾਲ ਤੋ ਬਿਹਾਰ ਦੀ ਤਸਵੀਰ ਬਦਲਣ ਲਈ ਯਤਨਸ਼ੀਲ ਸੀ। ਸ੍ਰੀ ਨਿਤਿਸ਼ ਕੁਮਾਰ ਬਿਹਾਰ ਦੇ ਤੀਜੀ ਵਾਰ ਮੁੱਖ ਮੰਤਰੀ ਬਣਨ ਜਾ ਰਹੇ ਹਨ। ਚੋਣਾਂ ਵਿੱਚ ਜਿੱਤ ਤੋਂ ਬਾਅਦ
ਪ੍ਰੈ¤ਸ ਕਾਨਫਰੰਸ ਦੌਰਾਨ ਸ੍ਰੀ ਨਿਤਿਸ਼ ਕੁਮਾਰ ਨੇ ਕਿਹਾ ਹੈ ਕਿ ਇਹ ਬਿਹਾਰ ਦੇ ਸਵੈਮਾਨ ਦੀ ਜਿੱਤ ਹੈ ਅਤੇ ਸਾਨੂੰ ਸਮਾਜ ਦੇ ਸਾਰੇ ਤਬਕਿਆਂ ਤੋਂ ਸਮਰਥਨ ਮਿਲਿਆ ਹੈ। ਉਨ੍ਹਾਂ ਬਿਹਾਰ ਦੇ ਵਿਕਾਸ ਲਈ ਸਕਾਰਾਤਮਕ ਸੋਚ ਨਾਲ ਕੰਮ ਕਰਨ ’ਤੇ ਜ਼ੋਰ ਦਿੱਤਾ। ਸਾਂਝੀ ਪ੍ਰੈ¤ਸ ਕਾਨਫਰੰਸ ਵਿੱਚ ਹਾਜ਼ਰ ਆਰਜੇਡੀ ਦੇ ਮੁਖੀ ਅਤੇ ਸਾਬਕਾ ਮੁੱਖ ਮੰਤਰੀ ਸ੍ਰੀ ਲਾਲੂ ਪ੍ਰਸਾਦ ਯਾਦਵ ਨੇ ਐਲਾਨ ਕੀਤਾ ਕਿ ਪਹਿਲਾਂ ਤੋਂ ਕੀਤੇ ਗਏ ਸਮਝੌਤੇ ਮੁਤਾਬਿਕ ਸ੍ਰੀ ਨਿਤਿਸ਼ ਕੁਮਾਰ ਹੀ ਬਿਹਾਰ ਦੇ ਅਗਲੇ ਮੁੱਖ ਮੰਤਰੀ ਹੋਣਗੇ। ਸ੍ਰੀ ਨਿਤਿਸ਼ ਕੁਮਾਰ ਵਿਸ਼ੇਸ਼ ਤੌਰ ’ਤੇ ਲਾਲੂ ਦੇ ਘਰ ਪਹੁੰਚੇ ਜਿੱਥੇ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਇਨ੍ਹਾਂ ਚੋਣਾਂ ਵਿੱਚ ਮਹਾਗਠਬੰਧਨ ਪਿਛਲੀਆਂ ਚੋਣਾਂ ਤੋਂ ਲਗਭਗ 37 ਸੀਟਾਂ ਵਧ ਮਿਲੀਆਂ ਹਨ, ਜਦੋਂ ਕਿ ਭਾਜਪਾ ਅਤੇ ਉਸ ਦੀਆਂ ਸਹਿਯੋਗੀ ਧਿਰਾਂ ਨੂੰ 34 ਸੀਟਾਂ ਦਾ ਨੁਕਸਾਨ ਹੋਇਆ ਹੈ। ਨਤੀਜਿਆਂ ਦੇ ਐਲਾਨ ਤੋਂ ਫੌਰੀ ਬਾਅਦ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਫੌਨ ਕਰਕੇ ਨਿਤਿਸ਼ ਨੂੰ ਵਧਾਈ ਦਿੱਤੀ। ਕੇਂਦਰੀ ਮੰਤਰੀ ਅਤੇ ਭਾਜਪਾ ਦੇ ਪ੍ਰਮੁੱਖ ਨੇਤਾ ਪ੍ਰਕਾਸ਼ ਜਾਵੇਦਕਰ ਨੇ ਆਖਿਆ ਹੈ ਕਿ ਵਿਰੋਧੀਆਂ ਦੀ ਏਕਤਾ ਨੇ ਉਨ੍ਹਾਂ ਨੂੰ ਹਰਾ ਦਿੱਤਾ ਹੈ। ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋਈ ਤਾਂ ਸ਼ੁਰੂਆਤੀ ਰੁਝਾਨ ਭਾਜਾਪ ਦੇ ਵਿੱਚ ਜਸ਼ਨ ਸ਼ੁਰੂ ਹੋ ਗਏ। ਬਾਅਦ ਵਿੱਚ ਇੱਕ ਦਮ ਸਥਿਤੀ ਬਦਲ ਗਈ ਅਤੇ ਭਾਜਪਾ 60 ਤੋਂ ਘੱਟ ਸੀਟਾਂ ’ਤੇ ਸੀਮਟ ਗਈ। ਚੋਣ ਸਰਵੇਖਣਾਂ ਵਿੱਚ ਭਾਵੇਂ ਦੋਵੇਂ ਧਿਰਾਂ ਵਿੱਚ ਬਰਾਬਰ ਦੀ ਟੱਕਰ ਦੱਸੀ ਜਾ ਰਹੀ ਸੀ, ਪ੍ਰੰਤੂ ਚੋਣ ਨਤੀਜਿਆਂ ਨੇ ਜ਼ਿਆਦਾਤਰ ਚੋਣ ਸਰਵੇਖਣਾਂ ਨੂੰ ਝੂਠੇ ਕਰਾਰ ਦੇ ਦਿੱਤਾ। ਇਨ੍ਹਾਂ ਚੋਣਾਂ ਵਿੱਚ ਸਭ ਤੋਂ ਵੱਧ ਲਾਭ ਸ੍ਰੀ ਲਾਲੂ ਪ੍ਰਸਾਦ ਯਾਦਵ ਦੀ ਪਾਰਟੀ ਨੂੰ ਹੋਇਆ ਹੈ। ਇਨ੍ਹਾਂ ਚੋਣਾਂ ੱਿਵਚ ਉਨ੍ਹਾਂ ਦੀ ਪਾਰਟੀ ਸਭ ਤੋਂ ਵੱਡੀ ਧਿਰ ਬਣ ਕੇ ਉਭਰੀ ਹੈ। ਲੋਕਸਭਾ ਚੋਣਾਂ ਵਿੱਚ ਪਾਰਟੀ ਦਾ ਸਫਾਇਆ ਹੋ ਗਿਆ ਸੀ। ਲਗਭਗ ਡੇਢ ਸਾਲ ਪਿੱਛੋਂ ਸ੍ਰੀ ਲਾਲੂ ਮੁੜ ਕਿੰਗ ਮੇਕਰ ਦੇ ਰੂਪ ਵਿੱਚ ਸਾਹਮਣੇ ਆ ਗਏ ਹਨ। ਬਿਹਾਰ ਚੋਣਾਂ ਦੀ ਖਾਸੀਅਤ ਇਹ ਰਹੀ ਕਿ ਇਨ੍ਹਾਂ ਚੋਣਾਂ ਵਿੱਚ ਸਭ ਤੋਂ ਵਧ 56.94 ਫੀਸਦੀ ਵੋਟਰਾਂ ਨੇ ਆਪਣੇ ਮਤ ਦਾ ਪ੍ਰਯੋਗ ਕੀਤਾ, ਜਦੋਂ ਕਿ 2010 ਦੀ ਵਿਧਾਨ ਸਭਾ ਚੋਣ ’ਚ ਸਿਰਫ 52.65 ਫੀਸਦੀ ਵੋਟ ਪਏ ਸਨ। 2014 ਦੀ ਲੋਕਸਭਾ ਚੋਣ ’ਚ ਬਿਹਾਰ ਦੇ 55.38 ਫੀਸਦੀ ਵੋਟਰਾਂ ਨੇ ਆਪਣੇ ਅਧਿਕਾਰ ਦਾ ਉਪਯੋਗ ਕੀਤਾ ਸੀ। ਇਨ੍ਹਾਂ ਵਕਾਰੀ ਚੋਣਾਂ ਵਿੱਚ ਭਾਜਪਾ ਵੱਲੋਂ ਕਾਫੀ ਜ਼ੋਰ ਲਗਾਇਆ ਗਿਆ। ਭਾਜਪਾ ਵੱਲੋਂ ਖੇਡਿਆ ਗਿਆ ਫਿਰਕੂ ਪੱਤਾ ਹੀ ਉਸ ਨੂੰ ਲੈ ਬੈਠਾ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਸ਼੍ਰੀ ਅਮਿਤ ਸ਼ਾਹ ਲਈ ਇਹ ਚੋਣ ਨਤੀਜੇ ਵੱਡਾ ਝਟਕਾ ਹਨ। ਉਨ੍ਹਾਂ ਨੇ ਇਨ੍ਹਾਂ ਚੋਣਾਂ ਵਿੱਚ ਜਿੱਤ ਪ੍ਰਾਪਤੀ ਲਈ ਪੂਰੀ ਸ਼ਕਤੀ ਝੋਕ ਦਿੱਤੀ ਸੀ। ਬਿਹਾਰ ਚੋਣਾਂ ਦੇ ਨਤੀਜੇ ਨਾਲ ਦੇਸ਼ ਦਾ ਸਿਆਸੀ ਦ੍ਰਿਸ਼ ਵੀ ਬਦਲਦਾ ਨਜ਼ਰ ਆ ਰਿਹਾ ਹੈ। 2014 ਦੀ ਚੋਣ ਵਿੱਚ ਹਾਰ ਗਈਆਂ ਧਿਰਾਂ ਇੱਕ ਵਾਰ ਫਿਰ ਪੂਰੀ ਸ਼ਕਤੀ ਨਾਲ ਸਾਹਮਣੇ ਆ ਗਈਆਂ ਹਨ। ਸਿਆਸੀ ਹਲਕੇ ਇਨ੍ਹਾਂ ਚੋਣਾਂ ਨੂੰ ਭਾਜਪਾ ਅਤੇ ਮੋਦੀ ਦੀ ਹਰਮਨਪਿਆਰਤਾ ਮੱਠੀ ਹੋਣ ਨਾਲ ਜੋੜ ਰਹੇ ਹਨ। ਬਿਹਾਰ ਵਿੱਚ ਮੋਦੀ ਦਾ ਜਾਦੂ ਨਹੀਂ ਚਲ ਸਕਿਆ।
ਭਾਜਪਾ ਦੀ ਹਾਰ ਦਾ ਸਭ ਤੋਂ ਵ¤ਡਾ ਕਾਰਨ- ਨਵੀਂ ਦਿ¤ਲੀ- ਬਿਹਾਰ ਵਿਧਾਨ ਸਭਾ ਚੋਣਾਂ ਵਿਚ ਨਿਤੀਸ਼ ਕੁਮਾਰ ਦੀ ਅਗਵਾਈ ਵਾਲੇ ਮਹਾਗ¤ਠਜੋੜ ਦੇ ਭਾਜਪਾ ਅਗਵਾਈ ਵਾਲੇ ਰਾਜਗ ‘ਤੇ ਵ¤ਡੀ ਜਿ¤ਤ ਦਰਜ ਕੀਤੀ। ਮੋਦੀ ਗ¤ਠਜੋੜ ਦੀ ਹਾਰ ਨੂੰ ਲੈ ਕੇ ਵ¤ਖ-ਵ¤ਖ ਦਲਾਂ ਦੇ ਨੇਤਾ ਇਸ ਨੂੰ ‘ਧਨ ਦੇ ਉ¤ਪਰ ਸਿਧਾਂਤਾਂ‘ ਦੀ ਜਿ¤ਤ ਅਤੇ ‘ਅਸਹਿਣਸ਼ੀਲਤਾ ਦੀ ਹਾਰ‘ ਦੇ ਰੂਪ ਵਿਚ ਪੇਸ਼ ਕਰ ਰਹੇ ਹਨ। ਯਾਨੀ ਕਿ ਭਾਜਪਾ ਦੀ ਹਾਰ ਦਾ ਸਭ ਤੋਂ ਵ¤ਡਾ ਕਾਰਨ ਰਿਹਾ ‘ਅਸਹਿਣਸ਼ੀਲਤਾ‘ ਰਿਹਾ ਹੈ।ਹਾਰ ਤੋਂ ਹੈਰਾਨ ਭਾਜਪਾ ਨੇਤਾਵਾਂ ਨੇ ਕਿਹਾ ਕਿ ਉਹ ਸੁਧਾਰਾਤਮਕ ਕਦਮ ਚੁ¤ਕੇਗੀ, ਜਦੋਂ ਕਿ ਉਸ ਦੇ ਲੰਮੇ ਸਮੇਂ ਤੋਂ ਸਹਿਯੋਗੀ ਰਹੀ ਸ਼ਿਵ ਸੈਨਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਵਾਰ ਕਰਦੇ ਹੋਏ ਕਿਹਾ ਕਿ ਇਹ ਨਤੀਜੇ ਇਕ ਨੇਤਾ ਦੇ ਹਾਰ ਦਾ ਸੰਕੇਤ ਹਨ।ਮਹਾਗ¤ਠਜੋੜ ਦੇ ਰਾਜਗ ਤੋਂ ਅ¤ਗੇ ਵਧਣ ਦੇ ਰੁਝਾਨਾਂ ਦਰਮਿਆਨ ਜਦ (ਯੂ) ਪ੍ਰਧਾਨ ਸ਼ਰਦ ਯਾਦਵ ਨੇ ਇਸ ਨੂੰ ਧਨ ਬਲ ‘ਤੇ ਸਿਧਾਂਤਾਂ ਦੀ ਜਿ¤ਤ ਦ¤ਸਿਆ। ਉਨ੍ਹਾਂ ਨੇ ਕਿਹਾ ਕਿ ਇਹ ਬਹੁਤ ਮੁਸ਼ਕਲ ਲੜਾਈ ਸੀ। ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਜਦ (ਯੂ), ਰਾਜਦ, ਕਾਂਗਰਸ ਗ¤ਠਜੋੜ ਦੀ ਜਿ¤ਤ ਵਿਚ ਨਿਤੀਸ਼ ਕੁਮਾਰ ਦੀ ਲੋਕਪ੍ਰਿਅਤਾ ਇਕ ਮੁ¤ਖ ਕਾਰਕ ਹੈ।
ਸ਼ਰਦ ਯਾਦਵ ਦਾ ਬਿਆਨ- ਨਵੀਂ ਦਿ¤ਲੀ- ਮਹਾਗ¤ਠਜੋੜ ਦੇ ਭਾਜਪਾ ਅਗਵਾਈ ਵਾਲੇ ਰਾਜਗ ਤੋਂ ਅ¤ਗੇ ਚਲਣ ਦੇ ਰੁਝਾਨ ਦਰਮਿਆਨ ਜਦ (ਯੂ) ਮੁਖੀ ਸ਼ਰਦ ਯਾਦਵ ਨੇ ਕਿਹਾ ਕਿ ਇਹ ਬੇਹ¤ਦ ਸਖਤ ਮੁਕਾਬਲਾ ਸੀ। ਇਕ ਪਾਸੇ ਧਨ ਦੀਆਂ ਥੈਲੀਆਂ ਸੀ ਤਾਂ ਦੂਜੇ ਪਾਸੇ ਸਿਧਾਂਤ ਸਨ। ਇਹ ਧਨ ‘ਤੇ ਸਿਧਾਂਤਾਂ ਦੀ ਜਿ¤ਤ ਹੈ।
ਪਟਨਾ ਵਿਚ ਰਾਜਦ ਮੁਖੀ ਲਾਲੂ ਪ੍ਰਸਾਦ ਦੀ ਬੇਟੀ ਮੀਸਾ ਭਾਰਤੀ ਨੇ ਵੀ ਰਾਜਦ ਅਤੇ ਜਦ (ਯੂ) ਦੀ ਜਿੱਤ ’ਤੇ ਖੁਸ਼ੀ ਪ੍ਰਗਟ ਕੀਤੀ ਹੈ। ਪਹਿਲਾਂ ਭਾਜਪਾ ਨੇਤਾ ਖੁਸ਼ ਸਨ ਪਰ ਬਾਅਦ ਦੇ ਰੁਝਾਨ ਜਿਵੇਂ-ਜਿਵੇਂ ਆਉਣ ਲ¤ਗੇ ਨੇਤਾਵਾਂ ਦੇ ਚਿਹਰੇ ‘ਤੇ ਨਿਰਾਸ਼ਾ ਨਜ਼ਰ ਆਉਣ ਲ¤ਗੀ। ਪਾਰਟੀ ਦੇ ਨੇਤਾ ਅਤੇ ਕੇਂਦਰੀ ਮੰਤਰੀ ਰਾਮਕ੍ਰਿਪਾਲ ਯਾਦਵ ਨੇ ਕਿਹਾ ਕਿ ਨਤੀਜਿਆਂ ਦੇ ਵਿਸ਼ਲੇਸ਼ਣ ਦੀ ਜ਼ਿੰਮੇਵਾਰੀ ਹਈਕਮਾਨ ‘ਤੇ ਹੈ।



