Skip to content
Independent perspectives. Global stories.
BREAKING

ਵਿਰੋਧ ਦੀ ਆਵਾਜ਼ ਨੂੰ ਦਬਾਉਣਾ ਅਰਥ ਵਿਵਸਥਾ ਲਈ ਖ਼ਤਰਾ : ਡਾ. ਮਨਮੋਹਨ ਸਿੰਘ

Share this story

296228-1426154094manmohan-singh ਨਵੀਂ ਦਿ¤ਲੀ, 6 ਨਵੰਬਰ (ਪੀ. ਟੀ. ਲਾਇਵ)- ਦੇਸ਼ ’ਚ ਅਸਹਿਣਸ਼ੀਲਤਾ ਦੇ ਮੁ¤ਦੇ ਨੂੰ ਲੈ ਕੇ ਸਾਹਿਤਕਾਰਾਂ ਤੇ ਫ਼ਿਲਮਕਾਰਾਂ ਵਲੋਂ ਅਵਾਰਡ ਵਾਪਸੀ ਦਾ ਸਿਲਸਿਲਾ ਜਾਰੀ ਹੈ। ਉਥੇ ਹੀ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਵੀ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਹੈ ਕਿ ਵਿਰੋਧ ਦੀ ਆਵਾਜ਼ ਨੂੰ ਦਬਾਉਣਾ ਦੇਸ਼ ਦੇ ਆਰਥਿਕ ਵਿਕਾਸ ਲਈ ਵ¤ਡਾ ਖ਼ਤਰਾ ਹੈ। ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ 125ਵੀਂ ਜੈਅੰਤੀ ‘ਤੇ ਆਯੋਜਿਤ ਇਕ ਸੰਮੇਲਨ ‘ਚ ਗ¤ਲ ਕਰਦੇ ਹੋਏ ਮਨਮੋਹਨ ਸਿੰਘ ਨੇ ਕਿਹਾ ਕਿ ਦੇਸ਼ ‘ਚ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਦਾ ਘਾਣ ਕਰਨ ਵਾਲੀਆਂ ਹਾਲ ਦੀਆਂ ਘਟਨਾਵਾਂ ਬਹੁਤ ਦੁਖਦ ਹਨ ਤੇ ਇਸ ਨਾਲ ਪੂਰਾ ਦੇਸ਼ ਚਿੰਤਤ ਹੈ। ਡਾ. ਸਿੰਘ ਨੇ ਕਿਹਾ ਕਿ ਕੋਈ ਵੀ ਧਰਮ ਕਿਸੇ ਵੀਸਰਵਜਨਕ ਨੀਤੀ ਦਾ ਆਧਾਰ ਨਹੀਂ ਬਣ ਸਕਦਾ। ਧਰਮ ਇਕ ਨਿ¤ਜੀ ਮਾਮਲਾ ਹੈ ਜਿਸ ‘ਚ ਸੂਬੇ ਦੇ ਨਾਲ ਨਾਲ ਕਿਸੇ ਦਾ ਵੀ ਦਖ਼ਲ ਸਹੀ ਨਹੀਂ ਹੈ। ਧਰਮਨਿਰਪੇਖਤਾ ਤਾਂ ਆਸਥਾ ਦਾ ਹੀ ਇਕ ਹਿ¤ਸਾ ਹੈ, ਇਹ ਨਾਗਰਿਕਾਂ ਦੀ ਮੁ¤ਢਲੀ ਆਜ਼ਾਦੀ ਨੂੰ ਸਲਾਮਤ ਰ¤ਖਦਾ ਹੈ। ਬਰਤਾਨੀਆ ’ਚ ਉਠੇਗਾ ਮੁੱਦਾ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਲੇ ਹਫ਼ਤੇ ਬਰਤਾਨੀਆ ਦੌਰੇ ‘ਤੇ ਜਾਣ ਦੀ ਤਿਆਰੀ ‘ਚ ਹਨ ਪਰ ਸੰਭਾਵਨਾ ਹੈ ਕਿ ਉਥੇ ਵੀ ਉਨ੍ਹਾਂ ਨੂੰ ਅਸਹਿਣਸ਼ੀਲਤਾ ਵਰਗੇ ਮੁ¤ਦਿਆਂ ਦਾ ਸਾਹਮਣਾ ਕਰਨਾ ਪਵੇਗਾ। ਹਾਲ ਹੀ ‘ਚ ਰੇਟਿੰਗ ਏਜੰਸੀ ਮੂਡੀਜ਼ ਨੇ ਆਪਣੀ ਰਿਪੋਰਟ ‘ਚ ਪ੍ਰਧਾਨ ਮੰਤਰੀ ਮੋਦੀ ਨੂੰ ਤਾੜਨਾ ਕੀਤੀ ਸੀ ਕਿ ਜੇ ਭਾਜਪਾ ਦੇ ਕੁਝ ਨੇਤਾਵਾਂ ਨੂੰ ਕਾਬੂ ਨਹੀਂ ਕੀਤਾ ਗਿਆ ਤਾਂ ਇਹ ਸਰਕਾਰ ਦੇਸ਼ ਤੇ ਕੌਮਾਂਤਰੀ ਪ¤ਧਰ ‘ਤੇ ਆਪਣਾ ਅਕਸ ਗੁਆ ਦੇਵੇਗੀ। ਇਥੇ ਜ਼ਿਕਰਯੋਗ ਹੈ ਕਿ ਭਾਜਪਾ ਦੇ ਕਈ ਸੰਸਦ ਮੈਂਬਰਾਂ ਦੀ ਬੇਲੋੜੀ ਬਿਆਨਬਾਜ਼ੀ ਕਾਰਨ ਦੇਸ਼ ਭਰ ‘ਚ ਸਖ਼ਤ ਨਿਖੇਧੀ ਹੁੰਦੀ ਹੈ।

WRITTEN BY