ਤਲਵੰਡੀ ਸਾਬੋ (ਬਠਿੰਡਾ), 6 ਨਵੰਬਰ- ਚਿ¤ਟੀ ਮ¤ਖੀ ਦੇ ਹਮਲੇ ਤੋਂ ਤਬਾਹ ਹੋਈ ਫਸਲ ਕਾਰਨ ਕਈ ਕਿਸਾਨਾਂ ਵਲੋਂ ਹਾਲ ਹੀ ‘ਚ ਖੁਦਕੁਸ਼ੀ ਕਰ ਲਈ ਗਈ। ਅ¤ਜ ਉਨ੍ਹਾਂ ਕਿਸਾਨਾਂ ਦੇ ਪੀੜਤ ਪਰਿਵਾਰਾਂ ਨਾਲ ਰਾਹੁਲ ਗਾਂਧੀ ਨੇ ਮੁਲਾਕਾਤ ਕੀਤੀ। ਉਨ੍ਹਾਂ ਨੇ ਪੀੜਤ ਪਰਿਵਾਰਾਂ ਨੂੰ ਹਰ ਸੰਭਵ ਮਦਦ ਦੇਣ ਦਾ ਯਕੀਨ ਦਿਵਾਇਆ। ਇਸ ਦੌਰਾਨ ਉਨ੍ਹਾਂ ਨੇ ਅਕਾਲੀ-ਭਾਜਪਾ ਸਰਕਾਰ ‘ਤੇ
ਹਮਲਾ ਸਾਧਦੇ ਹੋਏ ਕਿਹਾ ਹੈ ਕਿ ਕਾਂਗਰਸ ਇਸ ਗਠਜੋੜ ਨੂੰ ਜੜੋਂ ਉਖਾੜ ਦੇਵੇਗੀ। ਉਨ੍ਹਾਂ ਨੇ ਕਿਹਾ ਕਿ ਸੂਬੇ ‘ਚ ਕਿਸਾਨਾਂ ਦੀ ਮਾੜੀ ਹਾਲਤ ਲਈ ਪੰਜਾਬ ਸਰਕਾਰ ਜਿੰਮੇਵਾਰ ਹੈ। ਇਥੇ ਜਿਕਰਯੋਗ ਹੈ ਕਿ ਬਠਿੰਡਾ ਖੇਤਰ ਨੂੰ ਸੂਬੇ ਦੀ ‘ਕਾਟਨ ਬੈਲਟ‘ ਵਜੋ ਜਾਣਿਆ ਜਾਂਦਾ ਹੈ। ਇਸ ਵਾਰ ਫਸਲ ‘ਤੇ ਚਿ¤ਟੀ ਮ¤ਖੀ ਦੇ ਹਮਲੇ ਨੇ ਕਿਸਾਨਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ, ਤੇ ਹਰ ਰੋਜ਼ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ।ਇਸ ਤੋਂ ਪਹਿਲਾਂ ਦੋ ਦਿਨਾਂ ਪੰਜਾਬ ਦੌਰੇ ‘ਤੇ ਆਏ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਤਲਵੰਡੀ ਸਾਬੋ ਵਿਖੇ ਤਖ਼ਤ ਸ੍ਰੀ ਦਮਦਮਾ ਸਾਹਿਬ ਮ¤ਥਾ ਟੇਕਿਆ। ਇਹ ਵੀ ਕਿਹਾ ਜਾ ਰਿਹਾ ਹੈ ਕਿ ਰਾਹੁਲ ਭੁਕਿਆਂਵਾਲਾ ਪਿੰਡ ‘ਚ ਖੁਦਕੁਸ਼ੀ ਕਰ ਚੁ¤ਕੇ ਕਿਸਾਨਾਂ ਦੇ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕਰਨਗੇ। ਰਾਹੁਲ ਗਾਂਧੀ ਭੁਕਿਆਂਵਾਲਾ ਤੋਂ ਮ¤ਲਵਾਲਾ ਪਿੰਡ ਤ¤ਕ ਪੈਦਲ ਯਾਤਰਾ ਵੀ ਕਰਨਗੇ ਤੇ ਸਥਾਨਕ ਲੋਕਾਂ ਨਾਲ ਮੁਲਾਕਾਤ ਕਰਨਗੇ। ਇਸ ਤੋਂ ਇਲਾਵਾ ਅ¤ਜ ਗਾਂਧੀ ਕਿਸਾਨਾਂ ਦੀਆਂ ਸ਼ਿਕਾਇਤਾਂ ਵੀ ਸੁਣਨਗੇ।



