Skip to content
Independent perspectives. Global stories.
BREAKING

ਸਰਬਤ ਖਾਲਸਾ ਸੰਸਥਾ ਨੂੰ ਵਿਵਾਦਾਂ ਦੇ ਘੇਰੇ ਤੋਂ ਬਚਾਅ ਕੇ ਰਖਣਾ ਸਮੇਂ ਦੀ ਮੁੱਖ ਲੋੜ : ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ

Share this story

ਅੰਮ੍ਰਿਤਸਰ, 6 ਨਵੰਬਰ (ਦਵਾਰਕਾਨਾਥ ਰਾਣਾ)- ਦਮਦਮੀ ਟਕਸਾਲ ਦੇ ਮੁਖੀ ਅਤੇ ਗੁਰਮਤਿ ਸਿਧਾਂਤ ਪ੍ਰਚਾਰਕ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਸਰਬਤ ਖ਼ਾਲਸਾ ਸਿੱਖਾਂ ਦੀ ਇਤਿਹਾਸਕ ਸੰਸਥਾ ਹੈ ਅਤੇ ਸਿੱਖ ਪਰੰਪਰਾਵਾਂ ਦਾ ਅਹਿਮ ਹਿੱਸਾ ਹੈ ਅਤੇ ਇਸ ਦੀ ਪੁਰਾਤਨ ਰਵਾਇਤ ਬਣੀ ਹੋਈ ਹੈ ਇਸ ਕਾਰਨ ਇਸ ਨੂੰ ਵਿਵਾਦਾਂ ਦੇ ਘੇਰੇ ਤੋਂ ਬਚਾ ਕੇ ਰਖਣਾ ਸਮੇਂ ਦੀ ਮੁੱਖ ਲੋੜ ਹੈ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਅਜੋਕੇ ਸਮੇਂ ਦੀ ਗਲ ਕਰਦਿਆਂ ਕਿਹਾ ਕਿ ਅਸੀਂ ਸਰਬਤ ਖ਼ਾਲਸਾ ਸੰਸਥਾ ਦੇ ਪੁਨਰ ਸੁਰਜੀਤੀ ਦੇ ਹੱਕ ਵਿੱਚ ਹਾਂ, ਪਰ ਸਰਬਤ ਖ਼ਾਲਸਾ ਤੋਂ ਪਹਿਲਾਂ ਇਸ ਦਾ ਵਿਧੀ ਵਿਧਾਨ , ਇਸ ਦੀ ਰੂਪ ਰੇਖਾ ਆਦਿ ਬਾਰੇ ਤਹਿ ਹੋਣਾ ਜ਼ਰੂਰੀ ਹੈ। ਅਤੇ ਪੰਥ ਅੰਦਰ ਇਹਨਾਂ ‘ਤੇ ਸਹਿਮਤੀ ਹੋਣੀ ਵੀ ਲਾਜ਼ਮੀ ਹੈ ਅਤੇ ਇਸ ਦਾ ਕੇਂਦਰ ਸ੍ਰੀ ਅਕਾਲ ਤਖ਼ਤ ਸਾਹਿਬ ਹੀ ਹੋਣਾ ਚਾਹੀਦਾ ਹੈ। ਉਹਨਾਂ ਕਿਹਾ ਕਿ 10 ਨਵੰਬਰ 2015 ਨੂੰ ਸਰਬਤ ਖ਼ਾਲਸਾ ਦੇ ਨਾਮ ਹੇਠ ਹੋਣ ਜਾ ਰਹੀ ਇਕੱਤਰਤਾ ਵਿੱਚ ਦਮਦਮੀ ਟਕਸਾਲ ਅਤੇ ਸੰਤ ਸਮਾਜ ਹਿੱਸਾ ਲੈਣ ਬਾਰੇ ਹਾਂ ਪੱਖੀ ਵਿਚਾਰ ਰੱਖਦਾ ਹੈ ਜੇਉਕਤ ਦਾ ਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਹੋਣ ਅਤੇ ਸਮੂਹ ਪੰਥਕ ਧਿਰਾਂ ਨੂੰ ਇਸ ਵਿੱਚ ਸ਼ਾਮਿਲ ਕਰਨ ਅਤੇ ਦੇਸ਼ ਵਿਦੇਸ਼ਾਂ ਭਾਵ ਦੁਨੀਆ ਭਰ ਦੇ ਸਿੱਖ ਸੰਗਤਾਂ ਦੇ ਨੁਮਾਇੰਦਿਆਂ ਦੀ ਸ਼ਮੂਲੀਅਤ ਯਕੀਨੀ ਹੋਵੇ, ਅਤੇ ਇਸ ਦੇ ਏਜੰਡੇ ਬਾਰੇ ਕੌਮੀ ਰਾਏ ਬਣਾ ਕੇ ਪੂਰਨ ਸਹਿਮਤੀ ਕੀਤੀ ਜਾਵੇ। ਉਹਨਾਂ ਕਿਹਾ ਕਿ ਅਜੋਕੇ ਸਮੇਂ ਕੌਮ ਅੰਦਰ ਆਪਸੀ ਵਖਰੇਵੇਂ ਵਧੇ ਹੋਏ ਹਨ, ਅਜਿਹੇ ਸਮੇਂ ਸਰਬਤ ਖ਼ਾਲਸਾ ਦੇ ਨਾਮ ਹੇਠ ਕੀਤਾ ਜਾਣ ਵਾਲਾ ਇਕੱਠ ਮਸਲਿਆਂ ਨੂੰ ਸੁਲਝਾਉਣ ਦੀ ਥਾਂ ਹੋਰ ਉਲਝਾਏਗਾ ਅਤੇ ਸਿੱਖ ਕੌਮ ਅੰਦਰ ਹੋਰ ਨਿਰਾਸ਼ਤਾ ਨੂੰ ਜਨਮ ਦੇਣ ਦਾ ਕਾਰਨ ਬਣੇਗਾ। ਅਖੀਰ ਵਿੱਚ ਉਹਨਾਂ ਕਿਹਾ ਕਿ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਵਰਗੀ ਪੰਥਕ ਸੰਸਥਾਵਾਂ ਦੀ ਹੋਂਦ ਨੂੰ ਖਤਮ ਕਰਨ ਲਈ ਸਿੱਖ ਵਿਰੋਧੀ ਤਾਕਤਾਂ ਵੱਲੋਂ ਡੂੰਘੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ ਜਿਨ੍ਹਾਂ ਪ੍ਰਤੀ ਸਿੱਖ ਪੰਥ ਨੂੰ ਸੁਚੇਤ ਹੋਣ ਦੀ ਲੋੜ ਹੈ। ਇਸ ਮੌਕੇ ਉਹਨਾਂ ਨਾਲ ਸਿੰਘ ਸਾਹਿਬ ਭਾਈ ਜਸਬੀਰ ਸਿੰਘ ਰੋਡੇ, ਭਾਈ ਅਜੈਬ ਸਿੰਘ ਅਭਿਆਸੀ, ਜਥੇਦਾਰ ਦਰਸ਼ਨ ਸਿੰਘ ਮੰਡ, ਭਾਈ ਸੁਖਵਿੰਦਰ ਸਿੰਘ ਅਗਵਾਨ ਭਤੀਜਾ ਸ਼ਹੀਦ ਭਾਈ ਸਤਵੰਤ ਸਿੰਘ ਅਗਵਾਨ, ਭਾਈ ਪ੍ਰਮਜੀਤ ਸਿੰਘ ਇੰਗਲੈਡ, ਭਾਈ ਪ੍ਰਣਾਮ ਸਿੰਘ, ਭਾਈ ਗੁਰਪ੍ਰੀਤ ਸਿੰਘ, ਤੇ ਭਈ ਸਤਨਾਮ ਸਿੰਘ ਵੀ ਮੌਜੂਦ ਸਨ।

WRITTEN BY