Skip to content
Independent perspectives. Global stories.
BREAKING

ਬਿਹਾਰ ਚੋਣਾਂ ਮੁਕੰਮਲ, ਨਤੀਜੇ 8 ਨੂੰ, ਐਗਜ਼ਿਟ ਪੋਲਾਂ ਅਨੁਸਾਰ ਫਸਵੀਂ ਟੱਕਰ

Share this story

ਪਟਨਾ, 5 ਨਵੰਬਰ (ਪੀ. ਟੀ.)- ਬਿਹਾਰ ਵਿਧਾਨਸਭਾ ਲਈ ਆਮ ਚੋਣਾਂ ਦਾ ਕੰਮ ਅੱਜ ਸ਼ਾਮੀ ਮੁਕੰਮਲ ਹੋ ਗਿਆ। ਪੰਜਵੇਂ ਗੇੜ ਦੌਰਾਨ ਬਿਹਾਰ ਦੇ ਨੌਂ ਜ਼ਿਲ੍ਹਿਆਂ ਦੀਆਂ ਕੁਲ 57 ਵਿਧਾਨਸਭਾ ਸੀਟਾਂ ’ਚੋਂ 55 ਸੀਟਾਂ ‘ਤੇ ਵੋਟਾਂ ਪੈਣ ਦਾ ਕੰਮ ਸ਼ਾਮ 5 ਵਜੇ ਤੱਕ ਜਾਰੀ ਰਿਹਾ। ਜਦੋਂ ਕਿ ਸਹਿਰਸਾ ਜ਼ਿਲ੍ਹੇ ਦੇ ਸਿਮਰੀ ਬਖਤੀਆਰਪੁਰ ਤੇ ਮਹਿਸ਼ੀ ਵਿਧਾਨਸਭਾ ਖੇਤਰਾਂ ‘ਚ ਦੋ ਸੀਟਾਂ ‘ਤੇ ਤਿੰਨ ਵਜੇ ਹੀ ਮਤਦਾਨ ਰੁਕ ਗਿਆ। ਇਸਦੇ ਨਾਲ ਹੀ ਬਿਹਾਰ ‘ਚ 243 ਮੈਂਬਰੀ ਵਿਧਾਨਸਭਾ ਲਈ ਪੰਜ ਚਰਨਾਂ ਦਾ ਚੋਣ ਖ਼ਤਮ ਹੋ ਗਿਆ। ਮਤਦਾਨ ਖ਼ਤਮ ਹੋਣ ਦੇ ਨਾਲ ਹੀ ਰਾਜਦ ਸੁਪਰੀਮੋ ਲਾਲੂ ਪ੍ਰਸਾਦ ਯਾਦਵ ਨੇ ਦਾਅਵਾ ਕਰਦੇ ਹੋਏ ਕਿਹਾ ਕਿ ਇਸ ਚੋਣ ‘ਚ ਮਹਾਂਗੰਠਬੰਧਨ ਨੂੰ 190 ਸੀਟਾਂ ‘ਤੇ ਜਿ¤ਤ ਮਿਲੇਗੀ। ਪੰਜਵੇਂ ਪੜਾਅ ਦੇ ਮਤਦਾਨ ਦੇ ਦੌਰਾਨ 59. 46 ਰਿਕਾਰਡ ਵੋਟਿੰਗ ਦਰਜ ਕੀਤੀ ਗਈ।ਬਿਹਾਰ ’ਚ ਵੋਟਾਂ ਦੀ ਗਿਣਤੀ 8 ਨਵੰਬਰ ਨੂੰ ਸਵੇਰੇ ਸ਼ੁਰੂ ਹੋਵੇਗੀ ਅਤੇ ਦੁਪਹਿਰ ਬਾਆਦ ਤੱਕ ਸਾਰੇ ਨਦਤੀਜੇ ਆਉਣ ਦੀ ਸੰਭਾਵਨਾ ਹੈ। ਇਸ ਦੌਰਾਨ ਵੱਖ-ਵੱਖ ਮੀਡੀਆ ਅਦਾਰਿਆਂ ਅਤੇ ਚੋਣ ਸਰਵੇਖਣ ਨਾਲ ਜੁੜੀਆਂ ਏਜੰਸੀਆਂ ਵੱਲੋਂ ਕੀਤੇ ਗਏ ਐਗਜ਼ਿਟ ਪੋਲ ’ਚ ਕਿਸੇ ਵੀ ਪਾਰਟੀ ਨੂੰ ਸਪਸ਼ਟ ਬਹੁਮਤ ਮਿਲਣ ਦਾ ਆਸਾਰ ਨਹੀਂ ਦਿਸ ਰਿਹਾ। ਲੱਗਭਗ ਸਾਰੇ ਹੀ ਸਰਵੇਖਣ ਮਹਾਗਠਜੋੜ ਅਤੇ ਭਾਜਪਾ ਦੀ ਅਗਵਾਈ ਵਾਲੇ ਐਨਡੀਏ ਦਰਮਿਆਨ ਫਸਵੀਂ ਟੱਕਰ ਦਸ ਰਹੇ ਹਨ।

WRITTEN BY