ਚੰਡੀਗੜ੍ਹ, 5 ਨਵੰਬਰ- ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਦੇ ਲੋਕਾਂ ਨੂੰ ਉਨ੍ਹਾਂ ਸਿਆਸੀ ਸਾਜਿਸ਼ਾਂ ਤੋਂ ਸੁਚੇਤ ਰਹਿਣ ਲਈ ਕਿਹਾ ਜਿਨ੍ਹਾਂ ਤਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਦੁਰਘਟਨਾਵਾਂ ਤੋਂ ਮਗਰੋਂ ਪੰਜਾਬ ਦੇ ਲੋਕਾਂ ਨੂੰ ਸਿਆਸੀ ਤੌਰ ’ਤੇ ਵਰਗਲਾ ਕੇ ਉਨ੍ਹਾਂ ਵਿਚ ਵੰਡੀਆਂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਤੋਂ ਪੁ¤ਛਿਆ ਕਿ ਕਿਉਂ ਉਹ ਆਪਰੇਸ਼ਨ ਬਲਿਊ ਸਟਾਰ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਉ¤ਤੇ ਹੋਏ ਹਮਲੇ ਅਤੇ 1984 ਦੇ ਸਿੱਖ ਕਤਲੇਆਮ ਦੀ ਆਪਣੀ ਮੌਜੂਦਾ ਪੰਜਾਬ ਫੇਰੀ ਦੌਰਾਨ ਮੁਆਫੀ ਮੰਗਣ ਵਿਚ ਨਾਕਾਮਯਾਬ ਰਹੇ। ਇ¤ਥੋਂ ਜਾਰੀ ਇਕ ਬਿਆਨ ਵਿਚ ਸੀਨੀਅਰ ਅਕਾਲੀ ਆਗੂਆਂ ਸ. ਸੁਖਦੇਵ ਸਿੰਘ ਢੀਂਡਸਾ ਤੇ ਸ. ਬਲਵਿੰਦਰ ਸਿੰਘ ਭੂੰਦੜ (ਦੋਵੇਂ ਸੰਸਦ ਮੈਂਬਰ) ਨੇ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਹੈ ਕਿ ਰਾਹੁਲ ਗਾਂਧੀ ਦੋ ਅਤਿ ਦੁੱਖਦਾਈ ਮੌਤਾਂ ’ਤੇ ਸਿਆਸਤ ਖੇਡ ਰਹੇ ਹਨ।ਹਾਲਾਂਕਿ ਉਨ੍ਹਾਂ ਨੇ ਦਰਬਾਰ ਸਾਹਿਬ ਵਿਚ ਟੈਂਕ ਭੇਜਣ ਲਈ ਜ਼ਿੰਮੇਵਾਰ ਅਤੇ ਦਿੱਲੀ ਵਿਚਲੇ 1984 ਦੇ ਆਧੁਨਿਕ ਯੁੱਗ ਦੇ ਸਭ ਤੋਂ ਖਤਰਨਾਕ ਕਤਲੇਆਮ ਕਰਵਾਉਣ ਵਾਲੀ ਆਪਣੀ ਪਾਰਟੀ ਅਤੇ ਆਪਣੇ ਪਰਿਵਾਰ ਦੇ ਗੁਨਾਹਾਂ ਦਾ ਅਫਸੋਸ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਠਹੁਣ ਗਾਂਧੀ ਪਰਿਵਾਰ ਦਾ ਇਕ ਹੋਰ ਚਸ਼ਮੋ-ਚਿਰਾਗ ਪੰਜਾਬ ਅਤੇ ਪੰਜਾਬੀਆਂ ਨੂੰ ਵੰਡਣ ਆਇਆ ਹੈ ਅਤੇ ਇਸ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਬੇਹੱਦ ਮੰਦਭਾਗੀਆਂ ਘਟਨਾਵਾਂ ਦਾ ਆਸਰਾ ਲੈ ਰਿਹਾ ਹੈ ਤੇ ਆਪਣੀ ਪਾਰਟੀ ਨੂੰ ਪੰਜਾਬ ਵਿਚ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਵਿਚ ਹੈ। ਇਹ ਪੰਜਾਬ ਨੂੰ ਵੰਡ ਕੇ ਕਾਂਗਰਸ ਨੂੰ ਇਕਜੁਟ ਕਰਨ ਦੀ ਸਿਰਫ ਇਕ ਕੋਸ਼ਿਸ਼ ਭਰ ਹੈ। ਆਗੂਆਂ ਨੇ ਰਾਹੁਲ ਤੋਂ ਇਹ ਵੀ ਪ¤ੁਛਿਆ ਕਿ ਕਿਉਂ ਉਹ ਕਦੇ ਵੀ 1984 ਦੇ ਕਤਲੇਆਮ ਦੀਆਂ ਪੀੜਤ ਦਿੱਲੀ ਰਹਿੰਦੀਆਂ ਵਿਧਵਾਵਾਂ ਦੇ ਘਰ ਉਨ੍ਹਾਂ ਦਾ ਹਾਲ-ਚਾਲ ਪੁੱਛਣ ਨਹੀ ਗਏ, ਸ. ਢੀਂਡਸਾ ਅਤੇ ਸ. ਭੂੰਦੜ ਨੇ ਅਗਾਂਹ ਕਿਹਾ ਕਿ ਠਅਸੀਂ ਇਸ ਸਦਭਾਵਨਾ ਦੇ ਮਾਹੌਲ ਨੂੰ ਕਾਇਮ ਰੱਖਣ ਵਿਚ ਸਫਲ ਹੋਏ ਹਾਂ, ਬਾਵਜੂਦ ਇਸ ਦੇ ਕਿ ਇਸ ਨੂੰ ਭੰਗ ਕਰਨ ਲਈ ਭੜਕਾਊ ਕਾਰਵਾਈਆਂ ਕੀਤੀਆਂ ਗਈਆਂ ਅਤੇ ਰਾਹੁਲ ਗਾਂਧੀ ਨੂੰ ਇਹ ਸ਼ੋਭਾ ਨਹੀਂ ਦਿੰਦਾ ਕਿ ਉਹ ਵੰਡਪਾਊ ਰਾਜਨੀਤੀ ਖੇਡ ਕੇ ਲੋਕਾਂ ਦੇ ਜਜ਼ਬਾਤਾਂ ਨੂੰ ਹੋਰ ਲਾਬੂ ਲਾਵੇ। ਸੰਸਦ ਮੈਂਬਰਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਮੌਜੂਦਾ ਸਮੇਂ ਦੌਰਾਨ ਉਨ੍ਹਾਂ ਏਜੰਸੀਆਂ ਖਿਲਾਫ ਲੜ ਰਹੀ ਹੈ ਜੋ ਕਿ ਪੰਜਾਬ ਨੂੰ ਕਾਲੇ ਦੌਰ ਵੱਲ ਮੁੜ ਤੋਂ ਧੱਕਣਾ ਚਾਹੁੰਦੀਆਂ ਹਨ ਅਤੇ ਉਨ੍ਹਾਂ ਦੇਸ਼ ਵਿਰੋਧੀ ਤੱਤਾਂ ਖਿਲਾਫ ਵੀ ਲੜ ਰਹੀ ਹੈ ਜੋ ਭਾਰਤ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੀਆਂ ਹਨ। ਆਗੂਆਂ ਨੇ ਅੱਗੇ ਕਿਹਾ ਕਿ ਠਰਾਹੁਲ ਗਾਂਧੀ ਬਿਨਾਂ ਏਜੰਸੀਆਂ ਅਤੇ ਨਿਆਂਇਕ ਕਮਿਸ਼ਨ ਦੀ ਰਿਪੋਰਟ ਦਾ ਇੰਤਜ਼ਾਰ ਕੀਤਿਆਂ ਹੀ ਹੋਰ ਮੰਗਾਂ ਕਰ ਰਹੇ ਹਨ ਤਾਂ ਜੋ ਸਿਆਸੀ ਮਕਸਦ ਪੂਰਾ ਕਰ ਸਕਣ। ਰਾਹੁਲ ਗਾਂਧੀ ਨੂੰ ਅੰਦਰੋਂ ਮਾੜਾ ਪਰ ਉ¤ਤੋਂ ਚੰਗਾ ਦਿਸਣ ਦਾ ਨਾਟਕ ਕਰਦਾ ਵਿਅਕਤੀ ਗਰਦਾਨਦਿਆਂ ਆਗੂਆਂ ਨੇ ਕਿਹਾ ਕਿ ਰਾਹੁਲ ਦੀ ਮਨੋਂਸਥਿਤੀ ਦਾ ਉਸੇ ਢੰਗ ਤੋਂ ਪਤਾ ਲੱਗ ਜਾਂਦਾ ਹੈ ਜਿਸ ਨਾਲ ਉਹ ਆਪਣੀ ਪੰਜਾਬ ਫੇਰੀ ਦਾ ਇਸਤੇਮਾਲ ਲੋਕਾਂ ਨੂੰ ਭੜਕਾਉਣ ਅਤੇ ਵੰਡੀਆਂ ਪਾਉਣ ਲਈ ਕਰ ਰਹੇ ਹਨ।



