ਬਠਿੰਡਾ, 6 ਨਵੰਬਰ (ਸੁਖਵਿੰਦਰ ਸਰਾਂ/ਅੰਗਰੇਜ ਜੰਡਾਂਵਾਲਾ)- ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਸੁ¤ਚਾ ਸਿੰਘ ਛੋਟੇਪੁਰ ਨੇ ਬਠਿੰਡਾ ਵਿਖੇ ਪਾਰਟੀ ਦੇ ਜੋਨਲ ਇੰਚਾਰਜਾ ਅਤੇ ਸਰਕਲ ਇੰਚਾਰਜਾ ਦੀ ਮੀਟਿੰਗ ਕੀਤੀ । ਆਪਣੇ ਸੰਬੋਧਨ ਵਿ¤ਚ ਉਹਨਾਂ ਵਲੰਟੀਅਰਜ ਨੂੰ ਮਿਸ਼ਨ 2017 ਦੀ ਤਿਆਰੀ ਦਾ ਸ¤ਦਾ ਦਿੰਦਿਆਂ ਕਿਹਾ ਕਿ ਸਾਡੀ ਪਾਰਟੀ ਦੀ ਰੀੜ ਦੀ ਹ¤ਡੀ ਸਾਡੇ ਵਲੰਟੀਅਰਜ ਹਨ ਅਤੇ ਉਹਨਾਂ ਸਰਕਲ ਇੰਚਾਰਜਾ ਅਤੇ ਵਲੰਟੀਅਰਜ ਤੋਂ ਸੁਝਾਅ ਵੀ ਮੰਗੇ ਤਾਂ ਕਿ ਪਾਰਟੀ ਨੂੰ ਹੋਰ ਅ¤ਗੇ ਕਿਵੇਂ ਲੈ ਕੇ ਜਾਇਆ ਜਾ ਸਕੇ । ਸ੍ਰੀ ਸੁ¤ਚਾ ਸਿ¤ਘ ਛੋਟੇਪੁਰ ਨੇ ਵਲੰਟੀਅਰਜ ਨੂੰ ਭਰੋਸਾ ਦਿਵਾਇਆ ਕਿ ਉਹਨਾਂ ਦੇ ਸ਼ਝਾਅ ਤੇ ਅਮਲ ਕੀਤਾ ਜਾਵੇਗਾ ਅਤੇ ਸਾਰੇ ਵਲੰਟੀਅਰਜ 2017 ਦੀ ਕ੍ਰਾਂਤੀ ਲਈ ਤਿਆਰ ਰਹਿਣ । ਇਸ ਮੌਕੇ ਉਹਨਾਂ ਪ੍ਰੈਸ ਨਾਲ ਵਾਰਤਾ ਕਰਦਿਆਂ ਕਮਹਾ ਕਿਹਾ ਕਿ ਅਕਾਲੀ ਦਲ ਦੀ ਮੌਜੂਦਾ ਸਰਕਾਰ ਕੇਵਲ ਬਾਦਲ ਪ੍ਰੀਵਾਰ ਸਰਕਾਰ ਹੈ ਉਹ ਕਿਸਾਨਾ ਅਤੇ ਪੰਥ ਦਾ ਵਿਸ਼ਵਾਸ ਖੋ ਚੁ¤ਕੇ ਹਨ ਜੋ ਕਦੇ ਅਕਾਲੀ ਦਲ ਦਾ ਮੁ¤ਖ ਅਧਾਰ ਸਨ ਹੁਣ ਤਾਂ ਲੋਕ ਪਿੰਡਾਂਵਿ¤ਚ ਅਕਾਲੀ ਦਲ ਦਾ ਸਮਰਥਕ ਵੀ ਕਹਾਉਣਾ ਪਸੰਦ ਨਹੀਂ ਕਰਦੇ । ਪ¤ਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆ ਉਹਨਾਂ ਕਿਹਾ ਕਿ ਕਾਂਗਰਸ ਦੀ ਅੰਦਰੂਨੀ ਲੜਾਈ ਜਾਂ ਪ੍ਰਧਾਨ ਕੌਣ ਬਣਦਾ ਹੈ ਇਸ ਨਾਲ ਕੋਈ ਲੈਣਾ ਦੇਣਾ ਨਹੀਂ ਅਤੇ ਜਦੋਂ ਕਾਂਗਰਸ ਮੈਦਾਨ ‘ਚ ਨਿਤਰੇਗੀ ਅਸੀਂ ਆਪਣੀ ਵਿਉਂਤ ਦ¤ਸਾਂਗੇ । ਪੰਜਾਬੀਆਂ ਦਾ ਵਿਸਵਾਸ ਆਪ ਨਾਲ ਜੁੜ ਚੁ¤ਕਾ ਹੈ ਜਿਸ ਦਾ ਸਬੂਤ ਪੰਜਾਬੀ ਹੁਣੇ ਹੁਣੇ ਹੋਈਆਂ ਆਪ ਦੀਆਂ ਰੈਲੀਆਂ ਵਿ¤ਚ ਭਰਵੀਂ ਹਾਜਰੀ ਲਵਾ ਕੇ ਦੇ ਚੁ¤ਕੇ ਹਨ । ਛੋਟੇਪੁਰ ਨੇ ਇਸ ਮੌਕੇ ਦ¤ਸਿਆ ਕਿ ਪਾਰਟੀ 2017 ਵਿ¤ਚ ਸਰਕਾਰ ਬਣਨ ਤੇ ਸਭ ਦਾ ਖਿਆਲ ਰ¤ਖੇਗੀ ਖਾਸ ਕਰਕੇ ਵਪਾਰੀਆ ਦਾ ਚੌਪਟ ਹੋ ਰਿਹਾ ਕਾਰਬਾਰ ਬਚਾਉਣ ਲਈ ਨਵੀਂ ਨੀਤੀ ਲੈ ਕੇ ਆਵੇਗੀ। ਸਭ ਵਰਗ ਤੋਂ ਪੁ¤ਛਕੇ ਚੋਣ ਮੈਨੀਫੈਸਟੋ ਤਿਆਰ ਕੀਤਾ ਜਾਵੇਗਾ। ਉਨ੍ਹਾਂ ਬਰਗਾੜੀ ਦੀਆਂ ਘਟਨਾਵਾਂ ਦੀ ਪੂਰੀ ਜਾਂਚ ਸੀਬੀਆਈ ਤੋਂ ਕਰਾਉਣ ਦੀ ਮੰਗ ਕੀਤੀ ਅਤੇ ਕਿਹਾ ਕਿ ਸ¤ਚ ਸਾਮਣੇ ਆਉਣਾ ਚਾਹੀਦਾ ਹੈ ।ਇਸ ਮੌਕੇ ਹੋਰਨਾਂ ਤੋਂ ਇਲਾਵਾ ਬੀਬਾ ਬਲਜਿੰਦਰ ਕੌਰ, ਨਰਿੰਦਰਪਾਲ ਭਗਤਾ, ਰੋਮੀ ਭਾਟੀ, ਨੀਲ ਗਰਗ, ਗੁਰਲਾਭ ਸਿੰਘ, ਵਿਨੋਦ ਵਟਸ, ਅਜੀਤਪਾਲ, ਹਰਜਿੰਦਰ ਮਾਨ, ਸੁਖਵਿੰਦਰ ਸੁ¤ਖੀ, ਅਮਰਦੀਪ ਸਿੰਘ ਮ¤ਲਵਾਲਾ, ਅਤੇ ਅੰਮ੍ਰਿਤਪਾਲ ਆਦਿ ਹਾਜ਼ਰ ਸਨ ।



