Skip to content
Independent perspectives. Global stories.
BREAKING

ਰਾਹੁਲ ਵ¤ਲੋਂ ਕਾਂਗਰਸੀਆਂ ਨੂੰ ਧੜੇਬੰਦੀ ਤੋਂ ਬਚਣ ਦੀ ਸਲਾਹ

Share this story

ਫਰੀਦਕੋਟ- ਕਾਂਗਰਸ ਉ¤ਪ ਪ੍ਰਧਾਨ ਰਾਹੁਲ ਗਾਂਧੀ ਫਰੀਦਕੋਟ ‘ਚ ਬਹਿਬਲ ਗੋਲੀਕਾਂਡ ਦੇ ਪੀੜਤ ਪਰਿਵਾਰਾਂ ਨੂੰ ਮਿਲਣ ਆਏ ਸਨ ਪਰ ਉਨ੍ਹਾਂ ਇ¤ਥੇ ਵੀ ਪੰਜਾਬ ਕਾਂਗਰਸ ਦੀ ਲੀਡਰਸ਼ਿ¤ਪ ਨੂੰ ਧੜੇਬੰਦੀ ਖ਼ਤਮ ਕਰਨ ਦੀ ਸਲਾਹ ਦਿ¤ਤੀ। ਰਾਹੁਲ ਗਾਂਧੀ ਨੇ ਕਿਹਾ ਕਿ ਪਾਰਟੀ ਦੇ ਲੀਡਰਾਂ ਨੂੰ ਧੜੇਬੰਦੀ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਪਹਿਲਾਂ ਵੀ ਕਾਂਗਰਸ ਧੜੇਬੰਦੀ ਕਾਰਨ ਹੀ ਹਾਰੀ ਸੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਲਾਤਾਂ ਨੂੰ ਠੀਕ ਕਰਨ ਲਈ ਸਾਰੇ ਲੀਡਰਾਂ ਨੂੰ ਇਕ ਹੋਣਾ ਪਵੇਗਾ।ਇਸ ਮੌਕੇ ਕਾਂਗਰਸ ਦੇ ਸੀਨੀਅਰ ਲੀਡਰ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਮੌਜੂਦਾ ਹਲਾਤਾਂ ਲਈ ਬਾਦਲ ਸਰਕਾਰ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦਾ ਧਿਆਨ ਮੁ¤ਖ ਮੁ¤ਦਿਆਂ ਤੋਂ ਹਟਾਉਣ ਲਈ ਬਾਦਲ ਸਰਕਾਰ ਇਹ ਸਭ ਕਰਵਾ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਤੇ ਪ੍ਰਤਾਪ ਸਿੰਘ ਬਾਜਵਾ ਇਕ ਦੂਜੇ ਖ਼ਿਲਾਫ ਲਗਾਤਾਰ ਬਿਆਨਬਾਜ਼ੀ ਕਰਦੇ ਹਨ ਤੇ ਇਸੇ ਕਾਰਨ ਹੀ ਰਾਹੁਲ ਗਾਂਧੀ ਨੇ ਲੀਡਰਾਂ ਨੂੰ ਧੜੇਬੰਦੀ ਖ਼ਤਮ ਕਰਨ ਦੀ ਸਲਾਹ ਦਿ¤ਤੀ ਹੈ।

WRITTEN BY