Skip to content
Independent perspectives. Global stories.
BREAKING

ਭਾਰਤ ਦੇ 18,000 ਪਿੰਡਾਂ ਵਿਚ ਹੁਣ ਤਕ ਬਿਜਲੀ ਨਹੀਂ : ਮੋਦੀ

Share this story

ਚੰਡੀਗੜ੍ਹ, 5 ਨਵੰਬਰ (ਹ.ਸ. ਨਾਗਪਾਲ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਆਧੁਨਿਕ ਭਾਰਤ ਦੇ ਨਿਰਮਾਣ ਵਿਚ ਵਿਕਾਸ ਨੂੰ ਗਤੀ ਦੇਣ ਲਈ ਬੁਨਿਆਦੀ ਢਾਂਚਾ ਦੀ ਲੋਂੜ ਹੈ ਅਤੇ ਇਸ ਕੜੀ ਵਿਚ ਕੇਂਦਰ ਸਰਕਾਰ ਨੇ ਬਿਜਲੀ, ਸੜਕ, ਰੇਲ ਦੇ ਬੁਨਿਆਦੀ ਢਾਂਚੇ ਨੂੰ ਵਿਕਸਿਤ ਕਰਨ ’ਤੇ ਜ਼ੋਰ ਦਿੱਤਾ ਹੈ। ਹਰਿਆਣਾ ਭੂਗੌਲਿਕ ਨਜ਼ਰ ਨਾਲ ਦਿੱਲੀ ਦੇ ਨੇੜੇ ਹੋਣ ਕਾਰਣ ਬੁਨਿਆਦੀ ਢਾਂਚੇ ਦੀਆਂ ਪਰਿਯੋਜਨਾਵਾਂ ਵਿਚ ਸੱਭ ਤੋਂ ਵੱਧ ਲਾਭ ਚੁੱਕ ਸਕਦਾ ਹੈ। ਇਸ ਲਈ ਅਸੀਂ ਹਰਿਆਣਾ ਵਿਚ ਕੌਮੀ ਰਾਜ ਮਾਰਗ ਦੇ 32,000 ਕਰੋੜ ਰੁਪਏ ਦੀ ਪਰਿਯੋਜਨਾਵਾਂ ਨੂੰ ਮੰਜ਼ੂਰੀ ਦਿੱਤੀ ਹੈ। ਪ੍ਰਧਾਨ ਮੰਤਰੀ ਅੱਜ ਜਿਲਾ ਸੋਨੀਪਤ ਦੇ ਰਾਜੀਵ ਗਾਂਧੀ ਐਜੂਕੇਸ਼ਨ ਸਿਟੀ ਕੁੰਡਲੀ ਵਿਚ 13,802 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਬਣਾਏ ਜਾਣ ਵਾਲੀ ਭਾਰਤੀ ਕੌਮੀ ਰਾਜ ਮਾਰਗ ਅਥਾਰਿਟੀ ਦੀਆਂ ਤਿੰਨ ਵੱਡੀ ਪਰਿਯੋਜਨਾਵਾਂ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਹਾਜ਼ਿਰ ਲੋਕਾਂ ਨੂੰ ਸੰਬੋਧਤ ਕਰ ਰਹੇ ਸਨ। ਸਮਾਰੋਹ ਵਿਚ ਪੰਜਾਬ ਤੇ ਹਰਿਆਣਾ ਦੇ ਰਾਜਪਾਲ ਅਤੇ ਕੇਂਦਰਸ਼ਾਸਿਤ ਰਾਜ, ਚੰਡੀਗੜ੍ਹ ਦੇ ਪ੍ਰਸ਼ਾਸਕ ਪ੍ਰੋ.ਕਪਤਾਨ ਸਿੰਘ ਸੋ¦ਕੀ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਤੋਂਇਲਾਵਾ ਕੇਂਦਰ ਤੇ ਹਰਿਆਣਾ ਕੈਬਿਨੇਟ ਤੇ ਮੈਂਬਰ, ਸਾਂਸਦ ਤੇ ਵਿਧਾਇਕ ਵੀ ਹਾਜ਼ਿਰ ਸਨ। ਪ੍ਰਧਾਨ ਮੰਤਰੀ ਨੇ ਰਿਮੋਟ ਕੰਟ੍ਰੋਲ ਰਾਹੀਂ ਤਿੰਨ ਪਰਿਯੋਜਨਾਵਾਂ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ’ਤੇ ਪਰਿਯੋਜਨਾਵਾਂ ਨਾਲ ਸਬੰਧਤ ਇਕ ਡੋਕੀਮੈਂਟਰੀ ਵੀ ਵਿਖਾਈ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਹ ਵੱਡੇ ਦੁੱਖ ਦੀ ਗੱਲ ਹੈ ਕਿ ਦੇਸ਼ ਦੀ ਆਜਾਦੀ ਦੇ 68 ਸਾਲ ਬਾਅਦ ਅਤੇ 21ਵੀਂ ਸਦੀ ਦੇ 15 ਸਾਲ ਹੋ ਜਾਣ ਤੋਂ ਬਾਅਦ ਵੀ ਆਧੁਨਿਕ ਭਾਰਤ ਦੇ 18,000 ਪਿੰਡਾਂ ਵਿਚ ਹੁਣ ਤਕ ਬਿਜਲੀ ਨਹੀਂ ਪੁੱਜੀ ਅਤੇ 123 ਜਿਲ੍ਹੇ ਕੌਮੀ ਰਾਜ ਮਾਰਗ ਨਾਲ ਨਹੀਂ ਜੁੜੇ ਹਨ। ਉਨ੍ਹਾਂ ਨੇ ਯਾਦ ਕਰਵਾਇਆ ਕਿ ਲਾਲ ਕਿਲੇ ਤੋਂ ਦੇਸ਼ ਦੇ ਹਰੇਕ ਪਿੰਡ ਵਿਚ ਬਿਜਲੀ ਪਹੁੰਚਾਉਣ ਦਾ ਵਾਅਦਾ ਕੀਤਾ ਹੈ ਅਤੇ ਕਿਹਾ ਕਿ ਇਹ ਮੁਸ਼ਕਲ ਕੰਮ ਹੈ, ਪਰ ਇਸ ਕੜੀ ਵਿਚ ਵੱਡੀ ਪਰਿਯੋਜਨਾ ਤਿਆਰ ਕੀਤੀ ਜਾ ਰਹੀ ਹੈ ਅਤੇ ਜਦ ਦੇਸ਼ ਸਾਲ 2022 ਵਿਚ ਆਜਾਦੀ ਦੀ 75ਵੀਂ ਵਰ੍ਹੇਗੰਢ ਬਣਾਏਗਾ ਤਾਂ ਹਰੇਕ ਪਿੰਡ ਵਿਚ 24 ਘੰਟੇ ਬਿਜਲੀ ਪੁੱਜੇਗੀ। ਪ੍ਰਧਾਨ ਮੰਤਰੀ ਨੇ ਹਰਿਆਣਾ ਵਿਚ ਮੁੱਖ ਮੰਤਰੀ ਮਨੋਹਰ ਲਾਲ ਦੀ ਅਗਵਾਈ ਹੇਠ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਹਰਿਆਣਾ ਸਰਕਾਰ ਜਿਸ ਦਿਸ਼ਾ ਵਿਚ ਕੰਮ ਕਰ ਰਹੀ ਹੈ ਅਤੇ ਪਿਛਲੇ ਇਕ ਸਾਲ ਦੌਰਾਨ ਹਰਿਆਣਾ ਵਿਚ ਕੌਮੀ ਰਾਜ ਮਾਰਗ ਦੀ 32,000 ਕਰੋੜ ਰੁਪਏ ਦੀਆਂ ਪਰਿਯੋਜਨਾਵਾਂ ਮੰਜ਼ੂਰ ਕੀਤੀ ਗਈ ਹੈ, ਜੋ ਇਕ ਬਹੁਤ ਵੱਡੀ ਉਪਲੱਬਧੀ ਹੈ। ਉਨ੍ਹਾਂ ਕਿਹਾ ਕਿ ਸੇਤੂ ਭਾਰਤਮ ਪ੍ਰੋਗ੍ਰਾਮ ਦੇ ਤਹਿਤ ਦੇਸ਼ ਵਿਚ 375 ਤੋਂ ਵੱਧ ਪੁਲਾਂ ਦੇ ਨਿਰਮਾਣ ਦੀ ਯੋਜਨਾ ਤਿਆਰ ਕੀਤੀ ਗਈ ਹੈ। ਮੁੱਖ ਮੰਤਰੀ ਮਨੋਹਰ ਲਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇੰਨ੍ਹਾਂ ਪਰਿਯੋਜਨਾਵਾਂ ਦੀ ਨੀਂਹ ਰੱਖਣ ਲਈ ਹਰਿਆਣਾ ਪੁੱਜਣ ’ਤੇ ਉਨ੍ਹਾਂ ਦਾ ਸੁਆਗਤ ਕਰਦੇ ਹੋਏ ਕਿਹਾ ਕਿ ਸਰਕਾਰ ਦੇ ਇਕ ਸਾਲ ਦੇ ਕਾਰਜਕਾਲ ਵਿਚ ਪ੍ਰਧਾਨ ਮੰਤਰੀ ਦਾ ਇਹ ਹਰਿਆਣਾ ਵਿਚ 5ਵਾਂ ਦੌਰਾ ਹੈ ਅਤੇ ਜਦ-ਜਦ ਉਹ ਆਏ ਹਨ, ਸਾਨੂੰ ਨਵੀਂ ਊਰਜਾ ਮਿਲੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਕੌਮੀ ਰਾਜਮਾਰਗ ਦੀ 9 ਪਰਿਯੋਜਨਾਵਾਂ ਹਰਿਆਣਾ ਨੂੰ ਦਿੱਤੀ ਹੈ ਅਤੇ 4 ਕੌਮੀ ਰਾਜਮਾਰਗ ਦਾ ਚਾਰ ਮਾਰਗੀ ਬਣਾਇਆ ਜਾ ਰਿਹਾ ਹੈ। ਮੁੱਖ ਮੰਤਰੀ ਨੇ ਹਰਿਆਣਾ ਵਿਚ ਹਿਸਾਰ ਕੌਮਾਂਤਰੀ ਹਵਾਈ ਅੱਡਾ ਵਿਕਸਿਤ ਕਰਨ ਦੀ ਮੰਗ ਵੀ ਪ੍ਰਧਾਨ ਮੰਤਰੀ ਦੇ ਸਾਹਮਣੇ ਰੱਖੀ। ਕੇਂਦਰੀ ਸੜਕ ਟਰਾਂਸਪੋਰਟ ਤੇ ਜਹਾਜਰਾਣੀ ਮੰਤਰੀ ਨਿਤਿਨ ਗੜਕਰੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸੜਕ ਢਾਂਚਾ ਦੀ ਵੱਡੀ ਯੋਜਨਾਵਾਂ ਤਿਆਰ ਕੀਤੀ ਗਈ ਹੈ। ਦੇਸ਼ ਵਿਚ 5 ਲੱਖ ਕਿਲੋਮੀਟਰ ¦ਬਾਈ ਦਾ ਸੜਕ ਨੈਟਵਰਕ ਹੈ, ਜਿਸ ਵਿਚ ਡੇਢ ਲੱਖ ਕਿਲੋਮੀਟਰ ਕੌਮੀ ਰਾਜਮਾਰਗ ਦਾ ਹੈ। ਦਸੰਬਰ, 2015 ਤਕ 96,000 ਕਿਲੋਮੀਟਰ ਤਕ ਦੀਆਂ ਪਰਿਯੋਜਨਾਵਾਂ ’ਤੇ ਕੰਮ ਚਲ ਰਿਹਾ ਹੈ। ਉਨ੍ਹਾਂ ਕਿਹਾ ਕਿ ਆਈ.ਟੀ.ਓ. ਚੌਕ ਦਿੱਲੀ ਤੋਂ ਮੇਰਠ ਤਕ 14 ਲੇਨ ਦੇ ਐਕਸਪ੍ਰੈਸ ਵੇ ਦੀ ਨਵੀਂ ਪਰਿਯੋਜਨਾ ਤਿਆਰ ਕੀਤੀ ਗਈ ਹੈ। ਇਸ ਤੋਂ ਇਲਾਵਾ, ਦਿੱਲੀ ਤੋਂ ਜੀਂਦ-ਲੁਧਿਆਣਾ-ਅ੍ਰੰਮਿਤਸਰ-ਕਟਰਾ ਤਕ ਐਕਸਪ੍ਰੈਸ ਵੇ ਦੇ ਨਿਰਮਾਣ ਲਈ ਵੇਰਵਾ ਪਰਿਯੋਜਨਾ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ। ਪੰਜਾਬ, ਹਰਿਆਣਾ ਦੇ ਜੰਮੂ ਕਸ਼ਮੀਰ ਰਾਜਾਂ ਤੋਂ ਸਹਿਯੋਗ ਮੰਗਿਆ ਗਿਆ ਹੈ। ਰਾਜਪਾਲ ਪ੍ਰੋ.ਕਪਤਾਨ ਸਿੰਘ ਸੋ¦ਕੀ, ਮੁੱਖ ਮੰਤਰੀ ਮਨੋਹਰ ਲਾਲ ਤੇ ਹਰਿਆਣਾ ਸਰਕਾਰ ਦੇ ਸਾਰੇ ਮੰਤਰੀਆਂ ਨੇ ਪ੍ਰਧਾਨ ਮੰਤਰੀ ਨੂੰ ਗੁਲਦਸਤਾ ਭੇਂਟ ਕਰਕੇ ਸੁਆਗਤ ਕੀਤਾ। ਇਸ ਮੌਕੇ ’ਤੇ ਕੇਂਦਰੀ ਦਿਹਾਤੀ ਵਿਕਾਸ ਤੇ ਪੰਚਾਇਤੀ ਰਾਜ ਮੰਤਰੀ ਬਿਰੇਂਦਰ ਸਿੰਘ, ਕੇਂਦਰ ਵਿਗਿਆਨ ਤੇ ਤਕਨਾਲੋਜੀ ਅਤੇ ਭੌਂ-ਵਿਗਿਆਨ ਮੰਤਰੀ ਡਾ. ਹਰਸ਼ਵਰਧਨ, ਕੇਂਦਰੀ ਵਿਦੇਸ਼ ਰਾਜ ਮੰਤਰੀ ਜਰਨਲ (ਸੇਵਾਮੁਕਤ) ਵੀ.ਕੇ.ਸਿੰਘ, ਕੇਂਦਰੀ ਆਯੋਜਨਾ ਅਤੇ ਰੱਖਿਆ ਰਾਜ ਮੰਤਰੀ ਰਾਓ ਇੰਦਰਜੀਤ ਸਿੰਘ, ਕੇਂਦਰ ਸਭਿਆਚਾਰਕ, ਸੈਰ-ਸਪਾਟਾ ਅਤੇ ਹਵਾਬਾਜੀ ਰਾਜ ਮੰਤਰੀ ਡਾ. ਮਹੇਸ਼ ਸ਼ਰਮਾ, ਕੇਂਦਰੀ ਸੜਕ ਟਰਾਂਸਪੋਰਟ ਤੇ ਰਾਜ ਮਾਰਗ ਅਤੇ ਜਹਾਜਰਾਣੀ ਰਾਜ ਮੰਤਰੀ ਰਾਧਾਕ੍ਰਿਸ਼ਣ ਪੀ, ਕੇਂਦਰੀ ਸਮਾਜਿਕ ਨਿਆਂ ਤੇ ਅਧਿਕਾਰਤਾ ਰਾਜ ਮੰਤਰੀ ਕ੍ਰਿਸ਼ਣ ਪਾਲ, ਹਰਿਆਣਾ ਦੇ ਵਿੱਤ ਮੰਤਰੀ ਕੈਪਟਨ ਅਭਿਮਨਿਯੂ, ਹਰਿਆਣਾ ਲੋਕ ਨਿਰਮਾਣ ਮੰਤਰੀ ਰਾਓ ਨਰਬੀਰ ਸਿੰਘ, ਹਰਿਆਣਾ ਸਮਾਜਿਕ ਨਿਆਂ ਤੇ ਅਧਿਕਾਰਤਾ ਮੰਤਰੀ ਸ੍ਰੀਮਤੀ ਕਵਿਤਾ ਜੈਨ, ਸੋਨੀਪਤ ਦੇ ਸਾਂਸਦ ਰਮੇਸ਼ ਕੌਸ਼ਿਕ ਅਤੇ ਰਾਈ ਦੇ ਵਿਧਾਇਕ ਜੈ ਤੀਰਥ ਵੀ ਹਾਜ਼ਿਰ ਸਨ।

WRITTEN BY