ਚੰਡੀਗੜ੍ਹ, 5 ਨਵੰਬਰ- ਪੰਜਾਬ ਵਿਚ ਨਵੇਂ ਪੂੰਜੀ ਨਿਵੇਸ਼ ਨੂੰ ਉਤਸ਼ਾਹ ਕਰਨ ਦੇ ਮਕਸਦ ਨਾਲ ਸੂਬਾ ਸਰਕਾਰ ਵੱਲੋਂ ਇਕ ਮਾਸਟਰ ਪਲਾਨ ਵਿਜ਼ਨ-2020 ਤਿਆਰ ਕੀਤਾ ਜਾ ਰਿਹਾ ਹੈ ਜਿਸ ਤਹਿਤ ਵਪਾਰ ਸੁਖਾਲੇ ਤਰੀਕੇ ਨਾਲ ਸ਼ੁਰੂ ਕਰਨ ਲਈ ਨਵੀਆਂ ਖੋਜਾਂ ਅਤੇ ਵਪਾਰਕ ਮੌਕਿਆਂ ਦੀ ਤਲਾਸ਼ ਕੀਤੀ ਜਾਵੇਗੀ। ਇਸ ਨਾਲ ਪੰਜਾਬ ਆਰਥਿਕ ਖੁਸ਼ਹਾਲੀ ਦੀਆਂ ਨਵੀਆਂ ਉਚਾਈਆਂ ਛੂਹੇਗਾ। ਉ¤ਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਸਰਕਾਰ, ਨੈਸ਼ਨਲ ਯੂਨੀਵਰਸਿਟੀ ਸਿੰਘਾਪੁਰ ਅਤੇ ਸੀਆਈਆਈ ਵਿਚਕਾਰ ਅੱਜ ਇ¤ਥੇ ਸਮਝੌਤਾ ਸਹੀਬੱਧ ਕਰਨ ਤੋਂ ਬਾਅਦ ਇਸ ਗੱਲ ਦਾ ਖੁਲਾਸਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਸਮਝੌਤੇ ਦਾ ਮਕਸਦ ਪੰਜਾਬ ਵਿਚ ਸੌਖੇ ਤਰੀਕੇ ਨਾਲ ਵਪਾਰਕ ਗਤੀਵਿਧੀਆਂ ਕਰਨ ਦੇ ਸਾਰੇ ਤਰੀਕਿਆਂ ਅਤੇ ਪੱਖਾਂ ਸਬੰਧੀ ਸਾਂਝੀ ਖੋਜ ਕਰਨਾ ਹੈ। ਇਹ ਸਮਝੌਤਾ ਸ. ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿਚ ਇਨਵੈਸਟ ਪੰਜਾਬ ਦੇ ਸੀਈਓ ਸ਼੍ਰੀ ਅਨਿਰੁੱਧ ਤਿਵਾੜੀ, ਲੀ ਕੁਆਂ ਯੂ ਸਕੂਲ ਆਫ ਪਬਲਿਕ ਪਾਲਿਸੀ ਨੈਸ਼ਨਲ ਯੂਨੀਵਰਸਿਟੀ ਸਿੰਘਾਪੁਰ ਦੇ ਰਿਸਰਚ ਫੈਲੋ ਡਾ. ਸਸੀਧਰਨ ਗੋਪਾਲਨ ਅਤੇ ਚੇਅਰਮੈਨਸੀਆਈਆਈ ਪੰਜਾਬ ਸਟੇਟ ਕੌਂਸਲ ਐਸ.ਐਸ. ਭੋਗਲ ਵਿਚਕਾਰ ਸਹੀਬੱਧ ਕੀਤਾ ਗਿਆ। ਸ. ਬਾਦਲ ਨੇ ਕਿਹਾ ਕਿ ਹਾਲ ਹੀ ਵਿਚ ਸਫਲਤਾਪੂਰਵਕ ਸੰਪਨ ਹੋਏ ਦੂਜੇ ਪ੍ਰੋਗਰੈਸਿਵ ਪੰਜਾਬ ਇਨਵੈਸਟਰ ਸਮਿਟ-2015 ਵਿਚ ਦਿੱਤੇ ਸੁਨੇਹੇ ਨੂੰ ਸਾਰਥਕ ਕਰਨ ਲਈ ਪੰਜਾਬ ਵਿਚ ਵਪਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਵਿਚ ਇਹ ਸਮਝੌਤਾ ਸਹਾਈ ਸਿੱਧ ਹੋਵੇਗਾ। ਇਸ ਮੌਕੇ ਬੋਲਦਿਆਂ ਇਨਵੈਸਟ ਪੰਜਾਬ ਦੇ ਸੀਈਓ ਸ਼੍ਰੀ ਅਨਿਰੁੱਧ ਤਿਵਾੜੀ ਨੇ ਸ. ਬਾਦਲ ਨੂੰ ਦ¤ਸਿਆ ਕਿ ਲੀ ਕੁਆਂ ਯੂ ਸਕੂਲ ਆਫ ਪਬਲਿਕ ਪਾਲਿਸੀ ਨੈਸ਼ਨਲ ਯੂਨੀਵਰਸਿਟੀ ਸਿੰਘਾਪੁਰ ਪੰਜਾਬ ਵਿਚ ਸੁਖਾਲੇ ਤਰੀਕੇ ਨਾਲ ਵਪਾਰ ਸ਼ੁਰੂ ਕਰਨ ਸਬੰਧੀ ਖੋਜ ਕਰੇਗੀ ਅਤੇ ਪੂੰਜੀ ਨਿਵੇਸ਼ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਕਿਰਤੀਆਂ ਦੀ ਉਪਲੱਬਧਤਾ ਤੇ ਅਜੋਕੇ ਯੁਗ ਵਿਚ ਮੁਕਾਬਲੇਬਾਜ਼ੀ ਲਈ ਹਰ ਪੱਖ ਤੋਂ ਤਿਆਰ ਰਹਿਣ ’ਤੇ ਧਿਆਨ ਕੇਂਦਰਿਤ ਕਰੇਗੀ। ਲੀ ਕੁਆਂ ਯੂ ਸਕੂਲ ਆਫ ਪਬਲਿਕ ਪਾਲਿਸੀ ਨੈਸ਼ਨਲ ਯੂਨੀਵਰਸਿਟੀ ਸਿੰਘਾਪੁਰ ਦੇ ਡਾ. ਸਸੀਧਰਨ ਗੋਪਾਲਨ ਨੇ ਕਿਹਾ ਕਿ ਵਿਜ਼ਨ-2020 ਸਬੰਧੀ ਦਸਤਾਵੇਜ ਸਾਰੀਆਂ ਸਬੰਧਤ ਧਿਰਾਂ ਨੂੰ ਮਿਲਣ ਤੋਂ ਬਾਅਦ ਜਲਦ ਹੀ ਤਿਆਰ ਕਰ ਲਿਆ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਇਸ ਖੋਜ ਵਿਚ ਪੰਜਾਬ ਵਿਚ ਵਪਾਰ ਕਰਨ ਨਾਲ ਸਬੰਧਿਤ ਸਾਰੇ ਪਹਿਲੂਆਂ ਨੂੰ ਉਭਾਰਿਆ ਜਾਵੇਗਾ ਜੋ ਨਵੀਆਂ ਵਪਾਰਕ ਨੀਤੀਆਂ ਬਣਾਉਣ ਵਿਚ ਸਹਾਈ ਹੋਵੇਗਾ ਅਤੇ ਮੌਜੂਦਾ ਉਦਯੋਗਾਂ ਲਈ ਵੀ ਸਾਰਥਕ ਵਪਾਰਕ ਮਾਹੌਲ ਮੁਹ¤ਈਆ ਕਰਨ ਵਿਚ ਮਦਦ ਕਰੇਗਾ।ਉਨ੍ਹਾਂ ਕਿਹਾ ਕਿ ਖੋਜ ਵਿਚ ਉਨ੍ਹਾਂ ਨਵੇਂ ਖੇਤਰਾਂ ਨੂੰ ਵੀ ਉਭਾਰਿਆਂ ਜਾਵੇਗਾ ਜਿਨ੍ਹਾਂ ਵਿਚ ਨਵੇਂ ਵਪਾਰ ਸ਼ੁਰੂ ਕਰਨ ਲਈ ਪੂੰਜੀ ਨਿਵੇਸ਼ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਅਜਿਹੇ ਹੀ ਸਮਝੌਤੇ ਹੋਰ ਰਾਜਾਂ ਨਾਲ ਵੀ ਕੀਤੇ ਜਾਣਗੇ। ਮੀਟਿੰਗ ਦੌਰਾਨ ਸੀਆਈਆਈ ਦੇ ਚੇਅਰਮੈਨ ਸ੍ਰੀ ਭੋਗਲ ਨੇ ਦ¤ਸਿਆ ਕਿ ਇਸ ਤੋਂ ਪਹਿਲਾਂ ਲੀ ਕੁਆਂ ਯੂ ਸਕੂਲ ਤੇ ਸੀਆਈਆਈ ਵੱਲੋਂ ਪੰਜਾਬ ਵਿਚ ਵਪਾਰ ਸ਼ੁਰੂ ਕਰਨ ਵਿਚ ਆਉਂਦੀਆਂ ਸਮ¤ਸਿਆਵਾਂ ਤੇ ਹੋਰ ਮੁ¤ਦਿਆਂ ਦੀ ਜਾਣਕਾਰੀ ਲਈ ਇਕ ਵਰਕਸ਼ਾਪ ਵੀ ਲਗਾਈ ਗਈ ਸੀ। ਇਸ ਵਿਚ ਸਨਅਤਕਾਰਾਂ ਦੇ ਵਿਚਾਰ ਜਾਣੇ ਗਏ ਸਨ ਤਾਂ ਜੋ ਪੰਜਾਬ ਸਰਕਾਰ ਵੱਲੋਂ ਬਣਾਈਆਂ ਜਾਣ ਵਾਲੀਆਂ ਨਵੀਆਂ ਨੀਤੀਆਂ ਤੇ ਨਿਯਮਾਂ ਨੂੰ ਸੁਖਾਲਾ ਕਰਨ ਲਈ ਨੀਤੀਗਤ ਬਦਲਾਵਾਂ ਬਾਬਤ ਸਿਫਾਰਸ਼ਾਂ ਕੀਤੀਆਂ ਜਾ ਸਕਣ ਅਤੇ ਹੋਰ ਜ਼ਿਆਦਾ ਪੂੰਜੀ ਨਿਵੇਸ਼ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਮੌਜੂਦਾ ਉਦਯੋਗਾਂ ਨੂੰ ਵੀ ਰਾਹਤ ਮਿਲ ਸਕੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਉ¤ਪ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਪੀਐਸ ਔਜਲਾ, ਸਪੈਸ਼ਲ ਸਕੱਤਰ ਇੰਡਸਟਰੀ ਅਮਿਤ ਢਾਕਾ, ਉ¤ਪ ਮੁੱਖ ਮੰਤਰੀ ਦੇ ਸਪੈਸ਼ਲ ਪ੍ਰਮੁੱਖ ਸਕੱਤਰ ਰਾਹੁਲ ਤਿਵਾੜੀ, ਸੀਆਈਆਈ ਪੰਜਾਬ ਦੇ ਰਿਜਨਲ ਡਾਇਰੈਕਟਰ ਪੀਕੇਂਦਰਪਾਲ ਸਿੰਘ ਅਤੇ ਲੀ ਕੁਆਂ ਯੂ ਸਕੂਲ ਆਫ ਪਬਲਿਕ ਪਾਲਿਸੀ ਨੈਸ਼ਨਲ ਯੂਨੀਵਰਸਿਟੀ ਸਿੰਘਾਪੁਰ ਦੇ ਰਿਸਰਚ ਸਹਾਇਕ ਵਿਸੈਂਟ ਕੁਆਨ ਹਾਜ਼ਰ ਸਨ।



