ਅੰਮ੍ਰਿਤਸਰ, 1 ਨਵੰਬਰ (ਸੁਨੀਲ ਗੁਪਤਾ)- ਦਮਦਮੀ ਟਕਸਾਲ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜ¤ਥੇਦਾਰ ਦੇ ਘਰ ਦਾ ਘਿਰਾਓ ਕਰਨ ਜਾ ਰਹੇ ਸਿ¤ਖ ਪ੍ਰਦਰਸ਼ਨਕਾਰੀਆਂ ਨੂੰ ਐਤਵਾਰ ਨੂੰ ਪੁਲਿਸ ਨੇ ਉਨ੍ਹਾਂ ਦੇ ਘਰ ਨਜ਼ਰਬੰਦ ਕਰ ਦਿ¤ਤਾ ਹੈ ਜਿਨ੍ਹਾਂ ਵਿਚ ਦਮਦਮੀ ਟਕਸਾਲ ਦੇ ਮੁਖੀ ਭਾਈ ਰਾਮ ਸਿੰਘ ਵੀ ਸ਼ਾਮਿਲ ਹਨ। ਦਰਅਸਲ ਅ¤ਜ ਜਦੋਂ ਯੂਨਾਈਟਿਡ ਅਕਾਲੀ ਦਲ, ਦਮਦਮੀ ਟਕਸਾਲ ਅਤੇ ਸ਼੍ਰੋਮਣੀ ਅਕਾਲੀ ਦਲ (ਅ) ਮਿਲ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜ¤ਥੇਦਾਰ ਦੀ ਬਰਖਾਸਤਗੀ ਲਈ ਧਰਨਾ ਦੇਣ ਜਾ ਰਹੇ ਸਨ ਤਾਂ ਪੁਲਸ ਨੇ ਉਨ੍ਹਾਂ ਨੂੰ ਰਾਹ ਵਿਚ ਹੀ ਰੋਕ ਲਿਆ। ਇਸ ਮੌਕੇ ਸਿ¤ਖ ਪ੍ਰਦਰਸ਼ਨਕਾਰੀਆਂ ਅਤੇ ਪੁਲਸ ਵਿਚਾਲੇ ਧ¤ਕਾ-ਮੁ¤ਕੀ ਵੀ ਹੋਈ।ਜ਼ਿਕਰਯੋਗ ਹੈ ਕਿ ਦਮਦਮੀ ਟਕਸਾਲ ਸੰਗਰਾਂਵਾ ਵਲੋਂ ਐਲਾਨ ਕੀਤਾ ਗਿਆ ਸੀ ਜੇ 31 ਅਕਤੂਬਰ ਤ¤ਕ ਪੰਜਾਂ ਤਖਤਾਂ ਦੇ ਜ¤ਥੇਦਾਰਾਂ ਦੇ ਅਸਤੀਫੇ ਨਾ ਦਿ¤ਤੇ ਤਾਂ ਉਹ ਪਹਿਲੀ ਨਵੰਬਰ ਤੋਂ ਅਣਮਿ¤ਥੇ ਸਮੇਂ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਸਕ¤ਤਰੇਤ ਦੇ ਬਾਹਰ ਧਰਨੇ ‘ਤੇ ਬੈਠ ਜਾਣਗੇ। ਦਮਦਮੀ ਟਕਸਾਲ ਦੇ ਮੁਖੀ ਭਾਈ ਰਾਮ ਸਿੰਘ ਨੇ ਕਿਹਾ ਕਿ ਪੰਜ ਸਿੰਘ ਸਾਹਿਬਾਨਾਂ ਨੇ ਪਿਛਲੇ ਸਮੇਂ ਜਿਹੜੇ ਫੈਸਲੇ ਲਏ ਹਨ ਉਨ੍ਹਾਂ ਨਾਲ ਸਿ¤ਖਾਂ ਦੇ ਹਿਰਦੇ ਵਲੂੰਧਰੇ ਗਏ ਹਨ ਅਤੇ ਸਿੰਘ ਸਾਹਿਬਾਨਾਂ ‘ਤੇ ਫੈਸਲੇ ‘ਤੇ ਸਵਾਲ ਉਠੇ ਹਨ।



