ਚੰਡੀਗੜ੍ਹ, 1 ਨਵੰਬਰ (ਨਾਗਪਾਲ)- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਹਰਿਆਣਾ ਦਿਵਸ ਦੇ ਮੌਕੇ ’ਤੇ ਅਕੁਸ਼ਲ ਖੇਤਰ ਦੇ ਕਾਮਿਆਂ ਦੀ ਘੱਟੋਂ ਘੱਟ ਮਜਦੂਰੀ 5900 ਰੁਪਏ ਤੋਂ ਵੱਧਾ ਕੇ 7600 ਰੁਪਏ ਅਤੇ ਕੁਸ਼ਲ ਖੇਤਰ ਦੇ ਕਾਮਿਆਂ ਦੀ 6536 ਰੁਪਏ ਤੋਂ ਵੱਧਾ ਕੇ 9699 ਰੁਪਏ ਕਰਨ ਦਾ ਐਲਾਨ ਦੇ ਨਾਲ-ਨਾਲ ਸਰਕਾਰੀ ਕਰਮਚਾਰੀਆਂ ਦੀ ਵੀ ਲੋਂੜ ਅਨੁਸਾਰ ਵੇਤਨਮਾਨ ਵੱਧਾਉਣ ਦਾ ਐਲਾਨ ਕੀਤਾ। ਇਸ ਤੋਂ ਇਲਾਵਾ, ਉਨ੍ਹਾਂ ਨੇ ਵਿਕਾਸ ਕੰਮਾਂ ਲਈ ਸੋਸ਼ਲ ਆਡਿਟ ਕਰਵਾਉਣ ਦਾ ਐਲਾਨ ਮੁੱਖ ਮੰਤਰੀ ਅੱਜ ਯਮੁਨਾਨਗਰ ਵਿਚ ਹਰਿਆਣਾ ਗਠਨ ਦੇ 49ਵੇਂ ਸਾਲ ਦੇ ਮੌਕੇ ’ਤੇ ਆਯੋਜਿਤ ਪ੍ਰੋਗ੍ਰਾਮ ਵਿਚ ਮੁੱਖ ਮਹਿਮਾਨ ਵੱਜੋਂ ਬੋਲ ਹਰੇ ਸਨ। ਹਰਿਆਣਾ ਗਠਨ ਦੇ 49ਵੇਂ ਸਾਲ ਦੀ ਸੂਬੇ ਦੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਮੌਜ਼ੂਦਾ ਸੂਬਾ ਸਰਕਾਰ ਦਾ ਇਕ ਸਾਲ ਵੀ ਅਜੇ ਪੂਰਾ ਹੋਇਆ ਹੈ ਅਤੇ ਸਰਕਾਰ ਦੇ ਦੂਜੇ ਸਾਲ ਬਾਅਦ ਇਕ ਨਵੰਬਰ, 2016 ਨੂੰ ਪੈਣ ਵਾਲੇ ਹਰਿਆਣਾ ਗਠਨ ਦੇ ਗੋਲਡਨ ਜੁਬਲੀ ਸਾਲ ਤਕ ਅਨੇਕ ਮਹੱਤਵਪੂਰਨ ਯੋਜਨਾਵਾਂ ਦੀ ਸ਼ੁਰੂਆਤ ਕਰਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰਾਂ ਨੇ ਆਪਣੇਇਕ ਸਾਲ ਦੇ ਪਹਿਲੇ ਕਾਰਜਕਾਲ ਦੌਰਾਨ ਕਦੇ ਆਪਣੀ ਕਾਰਜਪ੍ਰਣਾਲੀ ਦੀ ਕਦੇ ਦਿਸ਼ਾ ਤੈਅ ਕਰਨ ਨਹੀਂ ਸੋਚੀ, ਜਦੋਂ ਕਿ ਅਸੀਂ ਵਿਕਾਸ ਤੇ ਸੇਵਾਵਾਂ ਦੀ ਯੋਜਨਾਵਾਂ ਦੀ ਦਿਸ਼ਾ ਤੈਅ ਕੀਤੀ ਹੈ। ਭ੍ਰਿਸ਼ਟਾਚਾਰ ਮੁਕਤ ਸ਼ਾਸਨ ਦੇਣ ਲਈ ਸੂਚਨਾ ਤਕਨਾਲੋਜੀ ਰਾਹੀਂ ਵਿਵਸਥਾ ਬਦਲਣ ’ਤੇ ਵਿਸ਼ੇਸ਼ ਜੋਰ ਦਿੱਤਾ ਗਿਆ ਹੈ। ਸੀ.ਐਮ.ਵਿੰਡੋ, ਈ-ਰਜਿਸਟਰੇਸ਼ਨ, ਈ-ਸਟੈਂਪਿੰਗ, ਪੁਲਿਸ ਪੋਟਲਰ ਹਰਸਮਾਂ ਅਤੇ ਈ-ਸੇਵਾਵਾਂ ਜਿਹੇ ਪ੍ਰੋਗ੍ਰਾਮ ਸ਼ੁਰੂ ਕੀਤੇ ਗਏ ਹਨ ਤਾਂ ਜੋ ਲੋਕਾਂ ਨੂੰ ਉਨ੍ਹਾਂ ਦੀ ਸਹੂਲਤ ਅਨੁਸਾਰ ਹੀ ਆਪਣੀ ਗੱਲ ਸਰਕਾਰ ਤਕ ਪਹੁੰਚਾਉਣ ਦਾ ਮੌਕਾ ਮਿਲੇ। ਮੁੱਖ ਮੰਤਰੀ ਨੇ ਵਿਧਾਇਕ ਘਨਸ਼ਾਮ ਦਾਸ ਅਰੋੜਾ ਵੱਲੋਂ ਦਿੱਤੀ ਗਈ ਲਗਭਗ ਸਾਰੀਆਂ ਮੰਗਾਂ ਨੂੰ ਤੁਰੰਤ ਮੰਜ਼ੂਰ ਕਰਦੇ ਹੋਏ ਯਮੁਨਾਨਗਰ ਲਈ 129 ਕਰੋੜ ਰੁਪਏ ਤੋਂ ਵੱਧ ਦੀਆਂ ਪਰਿਯੋਜਨਾਵਾਂ ਦਾ ਤੋਹਫਾ ਹਰਿਆਣਾ ਦਿਵਸ ਦੇ ਮੌਕੇ ’ਤੇ ਜਿਲਾ ਦੇ ਲੋਕਾਂ ਨੂੰ ਦਿੱਤੀ। ਉਨ੍ਹਾਂ ਕਿਹਾ ਕਿ ਇਹ ਸੰਯੋਗ ਹੀ ਹੈ ਕਿ ਇਕ ਸਾਲ ਦੇ ਕਾਰਜਕਾਲ ਵਿਚ ਮੁੱਖ ਮੰਤਰੀ ਦਾ ਜਿਲਾ ਯਮੁਨਾਨਗਰ ਵਿਚ ਇਹ 11ਵਾਂ ਦੌਰਾ ਹੈ, ਜਦੋਂ ਕਿ ਕਿ ਪਿਛਲੀ ਸਰਕਾਰ ਦੇ 10 ਸਾਲ ਦੇ ਕਾਰਜਕਾਲ ਵਿਚ ਮੁੱਖ ਮੰਤਰੀ ਦੇ ਸ਼ਾਇਦ 4-5 ਤੋਂ ਵੱਧ ਦੌਰੇ ਨਹੀਂ ਕੀਤੇ।



