ਨਵੀਂ ਦਿ¤ਲੀ / ਬਾਲੀ, 1 ਨਵੰਬਰ (ਪੀ. ਟੀ.)- ਇੰਡੋਨੇਸ਼ੀਆ ਦੇ ਬਾਲੀ ਵਿਖੇ ਜੇਲ੍ਹ ’ਚ ਬੰਦ ਅੰਡਰਵਰਲਡ ਡਾਨ ਛੋਟਾ ਰਾਜਨ ਨੂੰ ਭਾਰਤ ਲਿਆਉਣ ਲਈ ਸੀ.ਬੀ.ਆਈ. ,ਦਿ¤ਲੀ ਤੇ ਮੁੰਬਈ ਪੁਲਿਸ ਦੀ ਸੰਯੁਕਤ ਟੀਮ ਇੰਡੋਨੇਸ਼ੀਆ ਰਵਾਨਾ ਹੋ ਗਈ ਹੈ। ਇਸ ਤੋਂ ਪਹਿਲਾ ਅ¤ਜ ਪਹਿਲੀ ਵਾਰ ਕਿਸੇ ਭਾਰਤੀ ਅਧਿਕਾਰੀ ਨੇ ਬਾਲੀ ‘ਚ ਛੋਟਾ ਰਾਜਨ ਨਾਲ ਮੁਲਾਕਾਤ ਕੀਤੀ। ਜਕਾਰਤਾ ‘ਚ ਭਾਰਤੀ ਕੌਂਸਲਖਾਣੇ ਦੇ ਫਰਸਟ ਸਕ¤ਤਰ ਸੰਜੀਵ ਅਗਰਵਾਲ ਨੇ ਅ¤ਜ ਜੇਲ੍ਹ ‘ਚ ਛੋਟਾ ਰਾਜਨ ਨਾਲ ਮੁਲਾਕਾਤ ਕੀਤੀ। ਇਸ ਨੂੰ ਛੋਟਾ ਰਾਜਨ ਨੂੰ ਭਾਰਤ ਲਿਆਉਣ ਦੀ ਕੋਸ਼ਿਸ਼ ਦੇ ਤੌਰ ‘ਤੇ ਦੇਖਿਆ ਗਿਆ। ਛੋਟਾ ਰਾਜਨ ਨੂੰ ਪਿਛਲੇ ਐਤਵਾਰ ਨੂੰ ਬਾਲੀ ਏਅਰਪੋਰਟ ਤੋਂ ਗ੍ਰਿਫ਼ਤਾਰ ਕੀਤਾ ਸੀ। ਅ¤ਤਵਾਦ ਖਿਲਾਫ ਲੜਿਆ ਹਾਂ ਤੇ ਅ¤ਗੇ ਵੀ ਲੜਦਾ ਰਹਾਂਗਾ :”ਛੋਟਾ ਰਾਜਨਭਾਰਤੀ ਕੌਂਸਲਖਾਨਾ ਦੇ ਅਧਿਕਾਰੀ ਸੰਜੀਵ ਅਗਰਵਾਲ ਜਕਾਰਤਾ ‘ਚ ਕੈਦ ਅੰਡਰਵਰਲਡ ਡਾਨ ਛੋਟਾ ਰਾਜਨ ਨਾਲ ਮੁਲਾਕਾਤ ਕਰਨ ਪਹੁੰਚੇ। ਅਗਰਵਾਲ ਨੇ ਕਿਹਾ ਭਾਰਤ ਸਰਕਾਰ ਦਾ ਮਕਸਦ ਸਿਰਫ ਛੋਟਾ ਰਾਜਨ ਨੂੰ ਕੌਂਸਲਰ ਮਦਦ ਪਹੁੰਚਾਉਣਾ ਹੈ। ਜਿਕਰਯੋਗ ਹੈ ਕਿ ਸੀ.ਬੀ.ਆਈ. ਤੇ ਮੁੰਬਈ ਪੁਲਿਸ ਦੀ ਇਕ ਟੀਮ ਜਲਦ ਹੀ ਛੋਟਾ ਰਾਜਨ ਨੂੰ ਭਾਰਤ ਲਿਆਉਣ ਲਈ ਇੰਡੋਨੇਸ਼ੀਆ ਰਵਾਨਾ ਹੋ ਰਹੀ ਹੈ। ਛੋਟਾ ਰਾਜਨ ਨੇ ਗ¤ਲਬਾਤ ‘ਚ ਕਿਹਾ ਕਿ ਉਹ ਪਹਿਲਾ ਵੀ ਅ¤ਤਵਾਦ ਖਿਲਾਫ ਲੜਦਾ ਰਿਹਾ ਹੈ ਤੇ ਅ¤ਗੇ ਵੀ ਲੜਦਾ ਰਹੇਗਾ। ਰਾਜਨ ਕੋਲ ਦਾਊਦ ਸਬੰਧੀ ਬੇਹਦ ਅਹਿਮ ਜਾਣਕਾਰੀਆਂ ਹੋਣ ਦੀ ਗ¤ਲ ਕਹੀ ਜਾ ਰਹੀ ਹੈ। ਰਾਜਨ ਦੀ ਗ੍ਰਿਫਤਾਰੀ ਤੋਂ ਬਾਅਦ ਭਾਰਤ ਨੇ ਦਾਊਦ ਇਬਰਾਹੀਮ ਖਿਲਾਫ ਘੇਰਾਬੰਦੀ ਤੇਜ਼ ਕਰ ਦਿ¤ਤੀ ਹੈ।



