Skip to content
Independent perspectives. Global stories.
BREAKING

ਬਠਿੰਡਾ ਗਰੋਥ ਸੈਂਟਰ ਐਸੋਸੀਏਸ਼ਨ ਦੀ ਚੋਣ 20 ਨੂੰ

Share this story

ਬਠਿੰਡਾ 1 ਨਵੰਬਰ (ਜੋਗਿੰਦਰ ਮਾਂਡੀਆ)- 20 ਨਵੰਬਰ ਨੂੰ ਮਾਨਸਾ ਰੋਡ ‘ਤੇ ਸਥਿਤ ਗਰੋਥ ਸੈਂਟਰ ਇੰਡਸਟਰੀਜ਼ ਏਰੀਆ ਵਿਖੇ ਗਰੋਥ ਸੈਂਟਰ ਐਸੋਸੀਏਸ਼ਨ ਦੀ ਤਿੰਨ ਅਹੁਦਿਆਂ ਲਈ ਚੋਣ ਹੋਣ ਜਾ ਰਹੀ ਹੈ । ਜਿਸ ਲਈ ਇਸ ਐਸੋਸੀਏਸ਼ਨ ਦੇ ਤਿੰਨ ਅਬਜ਼ਰਬਰਾਂ ਵਨੀਤ ਬਾਂਸਤ, ਪ੍ਰੇਮ ਚੰਦ ਗਰਗ ਅਤੇ ਸ਼ੀਤਲ ਕੁਮਾਰ ਵੱਲੋਂ ਲੋੜੀਂਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ । ਤਿੰਨ ਅਹੁਦੇਦਾਰਾਂ ਦੀ ਇਸ ਚੋਣ ਵਿੱਚ ਪ੍ਰਧਾਨਗੀ ਲਈ ਤਿੰਨ ਉਮੀਦਵਾਰਾਂ ਅਵਿਕਾਸ਼ ਬਾਂਸਲ, ਨਿਰਮਲ ਸਿੰਘ ਮਾਨ ਅਤੇ ਦਰਸ਼ਨ ਗਰਗ ਨੇ ਨਾਮਾਂਕਨ ਪੱਤਰ ਭਰੇ ਹਨ । ਇਸ ਤਰ੍ਹਾਂ ਹੀ ਉਪ ਪ੍ਰਧਾਨ ਦੇ ਅਹੁਦੇ ਲਈ ਯੁਗੇਸ਼ ਗਰਗ ਅਤੇ ਬਲਵਿੰਦਰ ਸਿੰਘ ਨੇ ਫਾਰਮ ਭਰੇ ਹਨ ਅਤੇ ਸੈਕਟਰੀ ਦੇ ਪਦ ਲਈ ਰਵਿੰਦਰ ਬਾਂਸਲ ਅਤੇ ਪ੍ਰਭਾਤ ਮਹੇਸ਼ਵਰੀ ਮੈਦਾਨ ਵਿੱਚ ਹਨ । ਅਬਜ਼ਰਬਰ ਪ੍ਰੇਮ ਚੰਦ ਗਰਗ ਨੇ ਦੱਸਿਆ ਕਿ ਨਾਮਾਂਕਨ ਪੱਤਰ ਵਾਪਸ ਲੈਣ ਦੀ ਮਿਤੀ 5 ਨਵੰਬਰ ਹੈ ।ਅਬਜ਼ਰਬਰ ਸ਼ੀਤਲ ਕੁਮਾਰ ਨੇ ਜਾਣਕਾਰੀ

ਦਿੰਦਿਆਂ ਦੱਸਿਆ ਕਿ ਗਰੋਥ ਸੈਂਟਰ ਐਸੋਸੀਏਸ਼ਨ ਦੀਆਂ ਇਸ ਚੋਣ ਲਈ ਕੁਲ 75 ਵੋਟਰ ਹਨ ।ਜਿਨ੍ਹਾਂ ਨੇ ਉਕਤ ਉਮੀਦਵਾਰਾਂ ਦੇ ਅਹੁਦਿਆਂ ਲਈ ਕਿਸਮਤ ਦਾ ਫੈਸਲਾ ਕਰਨਾ ਹੈ ।ਵੋਟਾਂ ਦੀ ਮਿਤੀ ਤੈਅ ਹੋਣ ਅਤੇ ਨਾਮਾਂਕਨ ਪੱਤਰ ਭਰਨ ਦੀ ਪ੍ਰਕਿਰਿਆ ਦੌਰਾਨ ਨੁਕੜ ਮੀਟਿੰਗਾਂ ਦਾ ਬਜ਼ਾਰ ਪੂਰੀ ਤਰਾਂ ਭਖ ਚੁਕਿਆ ਹੈ ਅਤੇ ਗਰੋਥ ਸੈਂਟਰ ਵਿੱਚ ਇਨ੍ਹਾਂ ਦਿਨੀ ਵੋਟਾਂ ਦਾ ਮੁੱਦਾ ਵੋਟਰ ਅਤੇ ਅਹੁਦਾਰਾਂ ਲਈ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

WRITTEN BY