ਨਈ ਦਿ¤ਲੀ, 1 ਨਵੰਬਰ (ਪੀ. ਟੀ. ਲਾਇਵ)- ਕਾਂਗਰਸ ਅਤੇ ਖੱਬੇਪੱਖੀਆਂ ’ਤੇ ਪਲਵਾਰ ਕਰਦੇ ਹੋਏ ਕੇਂਦਰੀ ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ ਨੇ ਉਨ੍ਹਾਂ ’ਤੇ ਭਾਰਤੀ ਜਨਤਾ ਪਾਰਟੀ ਅਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਪ੍ਰਤੀ ਵਿਚਾਰਕ ਅਸਹਿਣਸ਼ੀਲਤਾ ਅਪਨਾਉਣ ਅਤੇ ਸੰਗਠਿਤ ਦੁਰਪ੍ਰਚਾਰ ਦੇ ਜ਼ਰਿਏ ਭਾਰਤ ਨੂੰ ਅਸਹਿਣਸ਼ੀਲ ਸਮਾਜ ਦੇ ਰੂਪ ਵਿ¤ਚ ਪੇਸ਼ ਕਰਨ ਦੀ ਕੋਸ਼ਿਸ਼ ਕਰਨ ਦਾ ਇਲਜ਼ਾਮ ਲਗਾਇਆ ਮਾਹੌਲ ਵਿਗਾੜਣ ਵਾਲੇ ਬਿਆਨ ਨਾ ਦੇਣ ਦੀ ਅਪੀਲ- ਸ੍ਰੀ ਜੇਤਲੀ ਨੇ ਭਾਰਤ ਅਤੇ ਵਰਤਮਾਨ ਸਰਕਾਰ ਦੇ ਹਰੇਕ ਸ਼ੁਭਚਿੰਤਕ ਵੱਲੋਂ ਅਜਿਹੇ ਬਿਆਨ ਨਹੀਂ ਦੇਣ ਦੀ ਅਪੀਲ ਕੀਤੀ ਜੋ ਮਾਹੌਲ ਖ਼ਰਾਬ ਕਰਕੇ ਵਿਕਾਸ ਵਿ¤ਚ ਅੜਿੱਕਾ ਪੈਦਾ ਕਰਨ। ਕੇਂਦਰੀ ਵਿੱਤ ਮੰਤਰੀ ਨੇ ਇ¤ਕ ਫੇਸਬੁਕ ਪੋਸਟ ਵਿ¤ਚ ਕਿਹਾ ਹੈ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਭਾਰਤ ਦੇ ਵਿਕਾਸ ਦੀ ਰਫਤਾਰ ਤੇਜ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਲੇਕਿਨ ਅਜਿਹੀਆਂ ਕਈ ਧਿਰਾਂ ਹਨ ਜਿਨ੍ਹਾਂ ਨੇ ਬੀਜੇਪੀ ਦੇ ਸ¤ਤਾ ਵਿ¤ਚ ਹੋਣ ਦਾ ਵਿਚਾਰ ਬੌਧਿਕ ਰੂਪ ਵਿੱਚ ਕਦੇ ਸਵੀਕਾਰ ਨਹੀਂ ਕੀਤਾ। ਇਸ ਵਿ¤ਚ ਸਾਫ਼ ਤੌਰ ’ਤੇ ਕਾਂਗਰਸ ਅਤੇ ਖੱਬੇਪੱਖੀਧਿਰਾਂ ਸ਼ਾਮਿਲ ਹਨ। ਜਿਨ੍ਹਾਂ ਨੇ ਦਹਾਕਿਆਂ ਤੋਂ ਭਾਜਪਾ ਪ੍ਰਤੀ ਵਿਚਾਰਕ ਗੁਸੈਲਾਪਣ ਅਪਣਾਇਆ ਹੋਇਆ ਹੈ। ਸ੍ਰੀ ਜੇਤਲੀ ਨੇ ਕਿਹਾ ਕਿ ਸਾਲ 2002 ਤੋਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਆਪਣੇ ਆਪ ਇਸ ਵਿਚਾਰਕ ਅਸਹਿਣਸ਼ੀਲਤਾ ਦੇ ਸਭ ਤੋਂ ਜ਼ਿਆਦਾ ਪੀੜਤ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਵਿਰੋਧੀਆਂ ਦੀ ਰਣਨੀਤੀ ਦੇ ਦੋ ਭਾਗ ਹਨ, ਪਹਿਲਾ ਸੰਸਦ ਵਿੱਚ ਕੰਮ ਨਾ ਹੋਣ ਦਿਓ ਅਤੇ ਆਰਥਿਕ ਸੁਧਾਰ ਹੋਣ ਤੋਂ ਰੋਕੋ ਜੋ ਇਸ ਦਾ ਸਿਹਰਾ ਮੋਦੀ ਸਰਕਾਰ ਨੂੰ ਨਾ ਮਿਲੇ। ਦੂਸਰਾ ਢਾਂਚਾਗਤ ਅਤੇ ਸੰਗਠਿਤ ਦੁਰਪ੍ਰਚਾਰ ਕਰਕੇ ਅਜਿਹਾ ਮਾਹੌਲ ਪੈਦਾ ਕਰੋ ਜਿਸ ਤੋਂ ਲੱਗੇ ਕਿ ਭਾਰਤ ਦੇ ਵਿੱਚ ਸਮਾਜਿਕ ਤਰੇੜਾਂ ਹਨ। ਅਸਲ ਵਿੱਚ ਵਿਰੋਧੀ ਭਾਰਤ ਨੂੰ ਅਸਹਿਣਸ਼ੀਲ ਸਮਾਜ ਦੇ ਤੌਰ ’ਤੇ ਪੇਸ਼ ਕਰਨ ਦੇ ਇੱਛੁਕ ਹਨ। ਵਿੱਤ ਮੰਤਰੀ ਦਾ ਕਹਿਣਾ ਹੈ ਕਿ ਸਚ ਕੁਝ ਹੋਰ ਹੈ। ਇਸ ਦੁਰਪ੍ਰਚਾਰ ਦੀ ਸਾਜ਼ਿਸ਼ ਰਚਣ ਵਾਲੇ ਆਪਣੇ ਕੰਟਰੋਲ ਵਾਲੀਆਂ ਯੂਨੀਵਰਸਿਟੀਆਂ, ਸਿੱਖਿਆ ਸੰਸਥਾਵਾਂ ਅਤੇ ਸਭਿਆਚਾਰਕ ਸੰਸਥਾਵਾਂ ਵਿੱਚ ਵਿਰੋਧੀ ਨਜ਼ਰੀਏ ਨੂੰ ਅੱਗੇ ਨਹੀਂ ਵਧਣ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਦੀ ਅਸਹਿਣਸ਼ੀਲਤਾ ਦੂਸਰੀ ਵਿਚਾਰਧਾਰਾ ਵਾਲੇ ਬਿੰਦੂ ਨੂੰ ਸਵਿਕਾਰ ਨਹੀਂ ਕਰਨ ਦੀ ਹੱਦ ਤੱਕ ਹੈ। ਦਾਦਰੀ ਅਚਾਨਕ ਹੋਈ ਘਟਨਾ- ਵਿੱਤ ਮੰਤਰੀ ਦਾ ਦਾਅਵਾ ਹੈ ਕਿ ਦਾਦਰੀ ਵਿ¤ਚ ਇ¤ਕ ਸ਼ਖਸ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ, ਇਹ ਅਚਾਨਕ ਹੋਈ ਘਟਨਾ ਹੈ।ਉਨ੍ਹਾਂ ਨੇ ਕਿਹਾ ਕਿ ਇਹ ਬਦਕਿਸਮਤੀ ਭਰੀ ਅਤੇ ਨਿੰਦਣਯੋਗ ਹੈ। ਦੋਸ਼ੀਆਂ ਨੂੰ ਹਰ ਹਾਲ ’ਚ ਸਜ਼ਾ ਦਿੱਤੀ ਜਾਵੇਗੀ। ਮੰਤਰੀ ਨੇ ਕਿਹਾ ਕਿ ਭਾਰਤ ਦਾ ਬਹੁਤ ਸਹਿਨਸ਼ੀਲ ਅਤੇ ਉਦਾਰਵਾਦੀ ਸਮਾਜ ਬਣਾ ਰਹੇਗਾ। ਸਾਡਾ ਸੱਭਿਆਚਾਰ ਮੁ¤ਲਾਂ ਵਿ¤ਚ ਸਹਿਅਸਤੀਤਵ ਸ਼ਾਮਿਲ ਹੈ। ਭਾਰਤ ਨੇ ਵਾਰ-ਵਾਰ ਅਸਹਿਣਸ਼ੀਲਤਾ ਨੂੰ ਖਾਰਿਜ ਕੀਤਾ ਹੈ ਅਤੇ ਇਹ ਉਕਸਾਉਣ ਦੇ ਬਾਵਜੂਦ ਪ੍ਰਤੀਕਿਰਆ ਨਹੀਂ ਦਿੰਦਾ। ਸ੍ਰੀ ਅਰੁਣ ਜੇਤਲੀ ਨੇ ਕਿਹਾ ਕਿ ਇਸ ਲਈ ਇਹ ਨਿਸ਼ਚਿਤ ਕਰਨਾ ਹੋਵੇਗਾ ਕਿ ਭਾਰਤ ਅਤੇ ਵਰਤਮਾਨ ਸਰਕਾਰ ਦੇ ਹਰ ਸ਼ੁਭਚਿੰਤਕ ਦਾ ਕਰਤ¤ਵ ਹੈ ਕਿ ਉਨ੍ਹਾਂ ਦੀ ਕੋਈ ਕਾਰਵਾਈ ਜਾਂ ਬਿਆਨ ਭਾਰਤ ਦੇ ਵਿਕਾਸ ਦੀ ਕਹਾਣੀ ਵਿੱਚ ਰੋਕ ਉਤਪੰਨ ਕਰਨ ਦੀ ਚਾਹ ਰ¤ਖਣ ਵਾਲੇ ਹ¤ਥਾਂ ਵਿ¤ਚ ਹਥਿਆਰ ਨਾ ਬਣੇ। ਜੇਤਲੀ ਨੇ ਕਿਹਾ ਕਿ ਅੜਚਨ ਪੈਦਾ ਕਰਣ ਵਾਲਿਆਂ ਦੀ ਸਪ¤ਸ਼ਟ ਯੋਜਨਾ ਹੈ ਕਿ ਜੇਕਰ ਉਹ ਰਾਜਨੀਤਕ ਰੂਪ ਵਿੱਚ ਨਹੀਂ ਲੜ ਸ¤ਕਦੇ ਤਾਂ ਉਹ ਪ੍ਰਤੀਕੂਲ ਦੁਰਪ੍ਰਚਾਰ ਨਾਲ ਲੜਣਗੇ।



