Skip to content
Independent perspectives. Global stories.
BREAKING

ਅਨੈਤਿਕਤਾ ਦੇ ਖਾਤਮੇ ਲਈ ਮੁੱਲ ਅਧਾਰਿਤ ਸਿੱ੍ਯਖਿਆ ਲਾਜ਼ਮੀ : ਮੁੱਖ ਮੰਤਰੀ ਮਨੋਹਰ ਲਾਲ

Share this story

ਚੰਡੀਗੜ੍ਹ, 30 ਅਕਤੂਬਰ (ਹ.ਸ. ਨਾਗਪਾਲ)- ਸੂਬੇ ਦੇ ਮੁੱਖ ਮੰਤਰੀ ਨੇ ਕਿਹਾ ਕਿ ਸਮਾਜ ਤੋਂ ਅਨੈਤਿਕਤਾ ਖਤਮ ਕਰਨ ਲਈ ਮੁੱਲਾਂ ’ਤੇ ਆਧਾਰਿਤ ਸਿੱ੍ਯਖਿਆ ਬਹੁਤ ਲਾਜਿਮੀ ਹੈ। ਰਾਜ ਸਰਕਾਰ ਚੰਗੀ ਸਿੱਖਿਆ ਅਤੇ ਚੰਗੇ ਸੰਸਕਾਰ ਦੇਣ ਲਈ ਵਚਨਬੱਧ ਹੈ। ਸਿੱ੍ਯਖਿਆ ਦੇ ਨਾਲ-ਨਾਲ ਸੂਬਾ ਦਾ ਵਿਕਾਸ ਕਰਨ ਲਈ ਕਲਾ ਨੂੰ ਪ੍ਰੋਤਸਾਹਨ ਦੇਣਾ ਵੀ ਲਾਜਿਮੀ ਹੈ। ਇਸ ਲਈ ਰਾਜ ਸਰਕਾਰ ਇਕ ਨਵੰਬਰ ਤੋਂ ਹਰਿਆਣਾ ਦਾ 50ਵਾਂ ਜੈਅਤੀ ਸਮਾਰੋਹ ਯਾਨੀ ਗੋਲਡਨ ਜੁਬਲੀ ਸਾਲ ਵੱਜੋਂ ਮਨਾਉਣ ਲਈ ਬਲਾਕ ਪੱਧਰ ਤੋਂ ਲੈ ਕੇ ਸੂਬਾ ਪੱਧਰ ਤਕ ਸਭਿਆਚਾਰਕ ਪ੍ਰੋਗ੍ਰਾਮਾਂ ਦਾ ਆਯੋਜਨ ਕੀਤਾ ਜਾਵੇਗਾ। ਇੰਨ੍ਹਾਂ ਹੀ ਨਹੀਂ ਗੋਲਡਨ ਜੁਬਲੀ ਸਮਾਰੋਹ ਵਿਚ ਹਰਿਆਣਾ ਸੂਬੇ ਨੂੰ ਇਕ ਚੰਗਾ ਰਾਜ ਬਣਾਉਣ ਵੱਲੋਂ ਕਦਮ ਵਧਾਏ ਜਾਣਗੇ। ਮੁੱਖ ਮੰਤਰੀ ਅੱਜ ਕੁਰੂਕਸ਼ੇਤਰ ਯੂਨੀਵਰਸਿਟੀ ਵਿਚ ਯੁਵਾ ਤੇ ਸਭਿਆਚਾਰਕ ਪ੍ਰੋਗ੍ਰਾਮ ਵਿਭਾਗ ਵੱਲੋਂ ਆਯੋਜਿਤ ਚਾਰ ਦਿਨਾਂ ਰਤਨਾਵਲੀ ਯੁਵਾ ਰਾਜ ਪੱਧਰੀ ਮੇਲਾਦੇ ਸਮਾਪਨ ਸਮਾਰੋਹ ਵਿਚ ਬੋਲ ਰਹੇ ਸਨ। ਇਸ ਪ੍ਰੋਗ੍ਰਾਮ ਵਿਚ ਮੁੱਖ ਮੰਤਰੀ ਨੇ ਰਤਨਾਵਲੀ ਯੁਵਾ ਮੇਲਾ ਦੀ ਓਵਰ ਆਲ ਚੈਂਪਿਅਨ ਟੀਮ ਆਰਿਆ ਕਾਲਜ, ਪਾਣੀਪਤ, ਰਨਅਪ ਰਹੀ ਯੂ.ਟੀ.ਡੀ. ਦੀ ਟੀਮ ਦੇ ਨਾਲ-ਨਾਲ ਜੇਤੂ ਟੀਮਾਂ ਤੇ ਕਲਾਕਾਰਾਂ ਨੂੰ ਸਨਮਾਨਿਤ ਕੀਤਾ। ਮੁੱਖ ਮੰਤਰੀ ਨੇ ਸਭਿਆਚਾਰਕ ਮਹਾਕੁੰਭ ਰਤਨਾਵਲੀ ਯੁਵਾ ਮੇਲੇ ਨੂੰ ਉ¤ਚਾਈਆਂ ਤਕ ਪਹੁੰਚਾਉਣ ਲਈ ਯੂਨੀਵਰਸਿਟੀ ਪ੍ਰਸ਼ਾਸਨ ਦੇ ਨਾਲ-ਨਾਲ ਸਾਰੇ ਕਲਾਕਾਰਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਖੁਸ਼ੀ ਦਾ ਵਿਸ਼ਾ ਹੈ ਕਿ ਨੌਜੁਆਨ ਪੀੜ੍ਹੀ ਨੂੰ ਸਿੱਖਿਆ ਦੇ ਨਾਲ ਸੰਸਕਾਰ ਵਿਚ ਢਾਲਣ ਲਈ ਭਾਰਤੀ ਤੇ ਹਰਿਆਣਾਵੀਂ ਸਭਿਆਚਾਰ ਨੂੰ ਜਾਣਨ ਲਈ ਰਤਨਾਵਲੀ ਜਿਹੇ ਪ੍ਰੋਗ੍ਰਾਮਾਂ ਦਾ ਆਯੋਜਨ ਪਿਛਲੇ 30 ਸਾਲਾਂ ਤੋਂ ਕੀਤਾ ਜਾ ਹਿਾ ਹੈ। ਰਤਨਾਵਲੀ ਦੇ ਇਸ ਮੰਚ ਨਾਲ 31 ਕਲਾਵਾਂ ਦੇ ਇਸ ਮੈਗਾ ਪ੍ਰੋਗ੍ਰਾਮ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਕਲਾਕਾਰ ਹਿੱਸਾ ਲੈ ਰਹੇ ਹਨ। ਅਜਿਹੇ ਮੇਲੇ, ਤਿਉਹਾਰ, ਉਤਸਾਹ, ਉਮੰਗ, ਜੋਸ਼ ਦੇ ਨਾਲ ਅੱਗੇ ਵੱਧਾਉਣ ਦੀ ਪ੍ਰਰੇਣਾ ਦਿੰਦੇ ਹਨ। ਖੁਸ਼ਹਾਲ ਸਮਾਜ ਤੇ ਜੀਵਨ ਲਈ ਅਜਿਹੇ ਪ੍ਰੋਗ੍ਰਾਮਾਂ ਦਾ ਆਯੋਜਨ ਲਾਜਿਮੀ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਨੇ ਪੂਰੇ ਵਿਸ਼ਵ ਵਿਚ ਸਭਿਆਚਾਰਕ ਪਛਾਣ ਬਣਾ ਲਈ ਹੈ। ਇੰਨ੍ਹਾਂ ਹੀ ਨਹੀਂ ਸੈਨਾ ਵਿਚ ਵੀ ਹਰਿਆਣਾ ਦੇ 10 ਫੀਸਦੀ ਜਵਾਨ ਦੇਸ਼ ਦੀ ਰੱਖਿਆ ਕਰਨ ਦਾ ਕੰਮ ਕਰ ਰਹੇ ਹਨ। ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਹਰਦੀਪ ਕੁਮਾਰ ਨੇ ਮੁੱਖ ਮੰਤਰੀ ਦਾ ਸੁਆਗਤ ਕਰਦੇ ਹੋਏ ਕਿਹਾ ਕਿ ਕੁਰੂਕਸ਼ੇਤਰ ਯੂਨੀਵਰਸਿਟੀ ਦਾ ਰਤਨਾਵਲੀ ਮੇਲਾ ਸੂਬੇ ਦੀ ਸਭਿਆਚਾਰਕ ਵਿਰਾਸਤ ਦੀ ਪਛਾਣ ਹੈ।

WRITTEN BY