Skip to content
Independent perspectives. Global stories.
BREAKING

ਪ੍ਰਧਾਨ ਮੰਤਰੀ ਵੱਲੋਂ ਨਿਤਿਸ਼ ਤੇ ਲਾਲੂ ਦੇ 33 ਘੁਟਾਲਿਆਂ ਦਾ ਜ਼ੁਬਾਨੀ ਜ਼ਿਕਰ

Share this story

ਨਵੀਂ ਦਿ¤ਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅ¤ਜ ਨਿਤਿਸ਼ ਕੁਮਾਰ ਤੇ ਲਾਲੂ ਯਾਦਵ ‘ਤੇ ਜ਼ੋਰਦਾਰ ਨਿਸ਼ਾਨਾ ਸਾਧਿਆ। ਮੋਦੀ ਨੇ ਇਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਬਿਹਾਰ ‘ਚ 33 ਘੁਟਾਲੇ ਹੋਏ ਹਨ। ਪ੍ਰਧਾਨ ਮੰਤਰੀ ਨੇ ਬਿਹਾਰ ਚੋਣਾਂ ਦੇ ਚੌਥੇ ਪੜਾਅ ਦੇ ਮਤਦਾਨ ਤੋਂ ਠੀਕ ਦੋ ਦਿਨ ਪਹਿਲਾ ਗੋਪਾਲਗੰਜ ‘ਚ ਚੋਣ ਰੈਲੀ ਕੀਤੀ। ਉਨ੍ਹਾਂ ਨੇ ਇਸ ਮੌਕੇ ਨਿਤਿਸ਼ ਤੇ ਲਾਲੂ ਯਾਦਵ ‘ਤੇ ਸਿ¤ਧਾ ਹਮਲਾ ਸਾਧਿਆ। ਉਨ੍ਹਾਂ ਨਿਤਿਸ਼ ਦੇ ਸੰਸਦ ‘ਚ ਦਿ¤ਤੇ ਉਸ ਭਾਸ਼ਣ ਦੀ ਕਾਪੀ ਵੀ ਲਹਿਰਾਈ ਜਿਸ ‘ਚ ਉਨ੍ਹਾਂ ਨੇ ਕਿਹਾ ਸੀ ਕਿ ਦਲਿਤਾਂ ਤੇ ਪਛੜਿਆਂ ਦਾ ਰਾਖਵਾਂਕਰਨ ਕ¤ਟ ਕੇ ਸੰਪਰਦਾਇਕ ਅਨੁਸਾਰ ਰਾਖਵਾਂਕਰਨ ਦੇਣ ਦੀ ਗ¤ਲ ਕਹੀ ਸੀ। ਗਰੀਬ ਤੋਂ ਗਰੀਬ ਵਿਅਕਤੀ ਵੀ ਇਹ ਪ੍ਰਵਾਨ ਨਹੀਂ ਕਰੇਗਾ ਕਿ ਕੋਈ ਉਸ ਨੂੰ ਵਿਕਾਊ ਕਹੇ। ਮੁ¤ਖ ਮੰਤਰੀ ਨਿਤਿਸ਼ ਕੁਮਾਰ ‘ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਨੇ ਕਿਹਾ ਕਿ ਮੋਦੀ ‘ਤੇ ਦੋਸ਼ ਲਗਾਉਂਦੇ ਲਗਾਉਂਦੇ ਥ¤ਕ ਗਏ ਤਾਂ ਬਿਹਾਰੀਆਂ ਨੂੰ ਗਾਲ੍ਹਾਂ ਦੇਣ ਲ¤ਗੇ।ਉਨ੍ਹਾਂ ਨੇ ਕਿਹਾ ਕਿ ਨਿਤਿਸ਼ ਦਾ ਦੋਸ਼ ਹੈ ਕਿ ਮੋਦੀ ਦੀਆਂ ਰੈਲੀਆਂ ‘ਚ ਜੋ ਲੋਕ ਆਉਂਦੇ ਹਨ ਉਹ ਪੈਸੇ ਲੈ ਕੇ ਆਉਂਦੇ ਹਨ। ਉਨ੍ਹਾਂ ਨੇ ਜਨਤਾ ਤੋਂ ਪੁ¤ਛਿਆ ਕਿ ਨਿਤਿਸ਼ ਦਾ ਦੋਸ਼ ਗਲਤ ਹੈ ਕਿ ਨਹੀਂ। ਨਿਤਿਸ਼ ਨੇ ਬਿਹਾਰੀਆਂ ਨੂੰ ਵਿਕਾਊ ਕਿਹਾ। ਜਨਤਾ ਇਸ ਦਾ ਜਵਾਬ ਉਨ੍ਹਾਂ ਨੂੰ ਚੋਣਾਂ ’ਚ ਦੇਵੇਗੀ।

WRITTEN BY