ਤਪਾ ਮੰਡੀ, 29 ਅਕਤੂਬਰ (ਖੁਸ਼ਦੀਪ ਗਰਗ, ਰੋਬਿਨ ਗੋਇਲ)- ਭਾਰਤ ਦੇ ਸਮੁੱਚੇ ਡਾਕਘਰਾਂ ਨੂੰ ਆਨਲਾਈਨ ਬੈਂਕਿੰਗ ਨਾਲ ਜੋੜਨ ਦੀ ਪ੍ਰਕ੍ਰਿਆ ਅਧੀਨ ਤਪਾ ਉਪ ਡਾਕਘਰ ਵਿੱਚ ਆਨਲਾਈਨ ਬੈਂਕਿੰਗ ਪ੍ਰਣਾਲੀ ਦਾ ਸ਼ੁਭ ਆਰੰਭ ਕੀਤਾ ਗਿਆ ਜਿਸਦਾ ਉਦਘਆਟਨ ਸ੍ਰ ਦਿਲਬਾਗ ਸਿੰਘ ਸੂਰੀ ਸੁਪਰਡੈਂਟ ਡਾਕਘਰ ਸੰਗਰੂਰ ਡਵੀਜਨ ਨੇ ਆਪਣੇ ਕਰ ਕਮਲਾ ਨਾਲ ਕੀਤਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ੍ਰ ਦਿਲਬਾਗ ਸਿੰਘ ਸੂਰੀ ਨੇ ਦੱਸਿਆ ਕਿ ਤਪਾ ਡਾਕਘਰ ਦੇ ਸਾਰੇ ਖਾਤਾਧਾਰਕ ਹੁਣ ਭਾਰਤ ਦੇ ਕਿਸੇ ਵੀ ਡਾਕਘਰ,ਜਿਥੇ ਕੋਰ ਬੈਂਕਿੰਗ ਪ੍ਰਣਾਲੀ ਦੀ ਸੁਵਿਧਾ ਮੋਜੂਦ ਹੈ ਵਿਖੇ ਆਪਣੇ ਖਾਤੇ ਵਿੱਚੋਂ ਨਗਦੀ ਕੱਢਵਾ ਜਾਂ ਜਮ੍ਹਾਂ ਕਰਵਾ ਸਕਦੇ ਹਨ ਅਤੇ ਇਸੇ ਤਰ੍ਹਾਂ ਭਾਰਤ ਦੇ ਕਿਸੇ ਵੀ ਡਾਕਘਰ ਜਿੱਥੇ ਕੋਰ ਪ੍ਰਣਾਲੀ ਦੀ ਸੁਵਿਧਾ ਮੋਜੂਦ ਹੈ ਦੇ ਖਾਤਾਧਾਰਕ ਤਪਾ ਡਾਕਘਰ ਵਿਖੇ ਅਪਣੇ ਰੁਪੈ ਜਮ੍ਹਾਂ ਜਾਂ ਕੱਢਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਤਪਾ ਆਨਲਾਈਨ ਹੋਣ ਨਾਲ ਇਲਾਕੇ ‘ਚ ਵਸਦੇ ਵਿਦਿਆਰਥੀ,ਵਪਾਰੀ,ਪੈਨਸ਼ਨਰ ਆਦਿ ਵਰਗ ਨੂੰ ਲਾਭ ਪੁੱਜੇਗਾ। ਉਨ੍ਹਾਂ ਦੱਸਿਆ ਕਿ ਤਪਾ ਡਾਕਘਰ ਜਿਲੇ ਦਾ 6ਵਾਂ ਉਪ ਡਾਕਘਰ ਹੈ ਜਿਹੜਾ ਅੱਜ ਆਨਲਾਈਨ ਕੀਤਾ ਗਿਆ ਹੈ। ਇਸਤੋਂ ਪਹਿਲਾਂ ਸੰਗਰੂਰ ,ਬਰਨਾਲਾ ,ਮਲੇਰਕੋਟਲਾ ,ਧੂਰੀ ,ਅਹਿਮਦਗੜ੍ਹ ਆਨ ਲਾਈਨ ਹੋ ਚੁੱਕੇ ਹਨ ਅਤੇ ਭਵਿੱਖ ‘ਚ ਸੰਗਰੂਰ ਡਵੀਜਨ ਦੇ ਸਮੂਹ ਡਾਕਘਰਾਂ ਨੂੰ ਆਨਲਾਈਨ ਕਰਨ ਦਾ ਪ੍ਰਸਤਾਵ ਹੈ। ਇਸ ਮੋਕੇ ਉਨ੍ਹਾਂ ਸਭ ਤੋਂ ਪਹਿਲੀ ਆਨਲਾਈਨ ਟਰਾਂਜੇਕਸ਼ਨ ਕਰਵਾਕੇ ਤਪਾ ਦੇ ਡਾਕਘਰ ਵਿੱਖੇ ਕੋਰ ਬੈਂਕਿੰਗ ਪ੍ਰਣਾਲੀ ਦਾ ਸ਼ੁਭ ਆਰੰਭ ਵੀ ਕੀਤਾ। ਇਸ ਮੋਕੇ ਵਿਜੈ ਕੁਮਾਰ ਸਬ ਪੋਸਟਮਾਸਟਰ ਤਪਾ ਡਾਕਘਰ, ਸੰਦੀਪ ਕੁਮਾਰ ਸਿਸਟਮ ਮੈਨੇਜਰ,ਪ੍ਰਿਤਪਾਲ ਸਿੰਘ ਸਿਸਟਮ ਮੈਨੇਜਰ ਬਰਨਾਲਾ, ਸੂਬਾ ਸਿੰਘ,ਰਾਜ ਕੁਮਾਰ ਆਦਿ ਪੇਂਡੂ ਡਾਕ ਘਰ ਦੇ ਕਰਮਚਾਰੀ ਹਾਜ਼ਰ ਸਨ।



