ਮੋਗਾ, 27 ਅਕਤੂਬਰ (ਪੱਤਰ ਪ੍ਰੇਰਕ)- ਲੁਧਿਆਣਾ-ਫਿਰੋਜ਼ਪੁਰ ਮੁ¤ਖ ਮਾਰਗ ’ਤੇ ਪਿੰਡ ਚੌਂਕੀਮਾਨ ਦੇ ਨਜ਼ਦੀਕ ਪੰਜਾਬ ਰੋਡਵੇਜ਼ ਫਿਰੋਜ਼ਪੁਰ ਡੀਪੂ ਦੀ ਬ¤ਸ ਅਤੇ ਛੋਟੇ ਹਾਥੀ (ਟੈਂਪੂ) ਵਿਚਕਾਰ ਟ¤ਕਰ ਹੋਣ ਨਾਲ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਮੌਕੇ ‘ਤੇ ਇਕ¤ਤਰ ਕੀਤੀ ਜਾਣਕਾਰੀ ਅਨੁਸਾਰ ਪੰਜਾਬ ਰੋਡਵੇਜ਼ ਫਿਰੋਜ਼ਪੁਰ ਡੀਪੂ ਦੀ ਬ¤ਸ ਜਿਸ ਦਾ ਨੰਬਰ ਪੀ.ਬੀ 05 ਐਸ 9562 ਜਗਰਾਉਂ ਤੋਂ ਲੁਧਿਆਣਾ ਨੂੰ ਜਾ ਰਹੀ ਸੀ ਤੇ ਮੁ¤ਲਾਂਪੁਰ ਤੋਂ ਇਕ ਛੋਟਾ ਹਾਥੀ ਜਿਸ ਦਾ ਨੰਬਰ ਪੀ.ਬੀ 10 ਡੀ.ਐਮ 3268 ਜਗਰਾਉਂ ਵਾਲੇ ਪਾਸੇ ਜਾ ਰਿਹਾ ਸੀ ਤੇ ਜਦੋਂ ਚੌਂਕੀਮਾਨ ਨਜ਼ਦੀਕ ਬੰਗਾਲੀ ਢਾਬੇ ਦੇ ਸਾਹਮਣੇ ਆਇਆ ਤਾਂ ਅ¤ਗੋਂ ਆ ਰਹੀ ਬ¤ਸ ਨਾਲ ਹਾਦਸਾ ਹੋ ਗਿਆ ਤੇ ਟੈਂਪੂ ਵਿਚ ਸਵਾਰ ਤਿੰਨ ਵਿਅਕਤੀਆਂ ਵਿਚੋਂ ਦੋ ਵਿਅਕਤੀਆਂ ਡਰਾਈਵਰ ਅਵਤਾਰ ਸਿੰਘ ਪੁ¤ਤਰ ਲਾਭ ਸਿੰਘ ਵਾਸੀ ਪਿੰਡ ਮੁ¤ਲਾਂਪੁਰ ਅਤੇ ਘਣਸ਼ਾਮ ਪੁ¤ਤਰ ਜਗਤ ਰਾਮ ਨਵੀਨ ਨਗਰ ਹੈਬੋਵਾਲ ਕਲਾਂ ਲੁਧਿਆਣਾ ਦੀ ਮੌਕੇ ‘ਤੇ ਮੌਤਹੋ ਗਈ ਅਤੇ ਇਕ ਵਿਅਕਤੀ ਧਰਮਵੀਰ ਮਿ¤ਤਲ ਪੁ¤ਤਰ ਹਰੀ ਕ੍ਰਿਸ਼ਨ ਵਾਸੀ ਮੁ¤ਲਾਂਪੁਰ ਸ਼ਹਿਰ ਗੰਭੀਰ ਫ¤ਟੜ ਹੋ ਗਿਆ ਸੀ ਜਿਸ ਨੂੰ ਭਾਈ ਗੁਰਦਾਸ ਸੇਵਾ ਸੁਸਾਇਟੀ ਚੌਂਕੀਮਾਨ ਦੀ ਐਬੂਲੈਂਸ ਤੇ ਡੀ.ਐਮ.ਸੀ. ਲੁਧਿਆਣਾ ਵਿਖੇ ਲਿਜਾਇਆ ਗਿਆ ਤੇ ਉਸ ਦੀ ਹਸਪਤਾਲ ‘ਚ ਮੌਤ ਹੋ ਗਈ। ਇਸ ਮੌਕੇ ਡੀ.ਐਸ.ਪੀ ਅਜੈਰਾਜ ਸਿੰਘ ਨੇ ਦ¤ਸਿਆ ਕਿ ਬ¤ਸ ਦੇ ਡਰਾਈਵਰ ਖਿਲਾਫ਼ ਪਰਚਾ ਦਰਜ ਕਰ ਦਿ¤ਤਾ ਗਿਆ ਹੈ।



