Skip to content
Independent perspectives. Global stories.
BREAKING

ਬੋਲਣ ਦੀ ਆਜ਼ਾਦੀ ਚੰਗੇ ਸ਼ਾਸਨ ਲਈ ਸਹਾਇਕ : ਜੇਤਲੀ

Share this story

ਨਵੀਂ ਦਿੱਲੀ, 27 ਅਕਤੂਬਰ (ਪੀ. ਟੀ. ਲਾਇਵ)- ਭਾਰਤ ਦੇ ਵਿੱਤ, ਕਾਰਪੋਰੇਟ ਮਾਮਲਿਆਂ ਬਾਰੇ ਅਤੇ ਸੂਚਨਾ ਤੇ ਪ੍ਰਸਾਰਣ ਮੰਤਰੀ ਸ੍ਰੀ ਅਰੁਣ ਜੇਤਲੀ ਨੇ ਕਿਹਾ ਹੈ ਕਿ ਹੁਣ ਜਦੋਂ ਮੀਡੀਆ ਖੇਤਰ ਅਤੇ ਬੋਲਣ ਤੇ ਪ੍ਰਗਟਾਵੇ ਦੀ ਆਜ਼ਾਦੀ ਨਾਲ ਸਬੰਧਤ ਮੁੱਦਿਆਂ ਦੇ ਖੇਤਰ ਤੇ ਵਿਸ਼ਿਆਂ ਵਿੱਚ ਤਬਦੀਲੀਆਂ ਆ ਰਹੀਆਂ ਹਨ, ਅਜਿਹੀ ਸਥਿਤੀ ਵਿੱਚ ਬੋਲਣ ਦੀ ਆਜ਼ਾਦੀ ਚੰਗੇ ਪ੍ਰਸ਼ਾਸਨ ਲਈ ਇੱਕ ਸਹਾਇਕ ਹੈ। ਇਸ ਸਮੁੱਚੇ ਦ੍ਰਿਸ਼ ਉਤੇ ਤਕਨਾਲੋਜੀ ਔਜ਼ਾਰਾਂ ਦਾ ਵੀ ਪ੍ਰਭਾਵ ਪਿਆ ਸੀ, ਜਿਨ੍ਹਾਂ ਨੇ ਪਾਸਾਰ ਦੇ ਰੂਪ, ਸ਼ੈਲੀ ਤੇ ਵਿਧੀ ਨੂੰ ਬਦਲ ਕੇ ਰੱਖ ਦਿੱਤਾ ਸੀ। ਅਜਿਹੇ ਵਿਕਾਸ ਖ਼ਬਰਾਂ ਦੀ ਪਰਿਭਾਸ਼ਾ ਉਤੇ ਵੀ ਅਸਰ ਪਾਉਂਦੇ ਹਨ, ਜਿਨ੍ਹਾਂ ਉਤੇ ਹੁਣ ਕੈਮਰਾ ਅਤੇ ਚੈਨਲ ਆਧਾਰਤ ਪ੍ਰਣਾਲੀ ਦਾ ਅਸਰ ਵੀ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ। ਸ੍ਰੀ ਜੇਟਲੀ ਨੇ ਇਹ ਪ੍ਰਗਟਾਵਾ ਅੱਜ ਪ੍ਰਸਾਰ ਭਾਰਤੀ ਵੱਲੋਂ ਆਯੋਜਿਤ ‘ਮੀਡੀਆ ਦੇ ਮੌਜੂਦਾ ਦ੍ਰਿਸ਼ ਵਿੱਚ ਬੋਲਣ ਤੇ ਪ੍ਰਗਟਾਵੇ ਦੀ ਆਜ਼ਾਦੀ ਉਤੇ ਵਾਜਬ ਪਾਬੰਦੀ ਲਾਉਣੀ ਸੰਭਵ ਹੈ’ ਵਿਸ਼ੇ ਉਤੇ ਆਯੋਜਿਤ ਸਰਦਾਰ ਪਟੇਲ ਯਾਦਗਾਰੀ ਭਾਸ਼ਣ-2015 ਦਿੰਦਿਆਂ ਕੀਤਾ। ਮੰਤਰੀ ਨੇ ਪਿਛਲੇ ਵਰ੍ਹਿਆਂ ਦੌਰਾਨ ਬੋਲਣ ਤੇ ਪ੍ਰਗਟਾਵੇ ਦੀ ਆਜ਼ਾਦੀ ਦੇ ਅਧਿਕਾਰ-ਖੇਤਰ ਦਾ ਪਾਸਾਰ ਕਰਨ ਵਿੱਚ ਨਿਆਂ-ਪਾਲਿਕਾ ਵੱਲੋਂ ਨਿਭਾਈ ਗਈ ਭੂਮਿਕਾ ਦੀ ਸ਼ਲਾਘਾ ਕੀਤੀ। ਵਿਭਿੰਨ ਨਿਆਂਇਕ ਫ਼ੈਸਲਿਆਂ ਨੇ ਸੰਵਿਧਾਨ ਅਤੇ ਮੀਡੀਆ ਖੇਤਰ ਵਿੱਚ ਸਮਕਾਲੀ ਵਿਕਾਸਾਂ, ਮੁੱਦਿਆਂ ਤੇ ਤਬਦੀਲੀਆਂ ਅਧੀਨ ਬੋਲਣ ਤੇ ਪ੍ਰਗਟਾਵੇ ਦੀ ਆਜ਼ਾਦੀ ਦੇ ਅਧਿਕਾਰ ਪਿਛਲੇ ਵਿਚਾਰ ਦੀ ਭਾਵਨਾ ਨੂੰ ਉਜਾਗਰ ਕੀਤਾ ਸੀ। ਮੰਤਰੀ ਨੇਅਸੈਂਬਲੀ ਵੱਲੋਂ ਬੋਲਣ ਤੇ ਪ੍ਰਗਟਾਵੇ ਦੀ ਆਜ਼ਾਦੀ ਨਾਲ ਸਬੰਧਤ ਮੁੱਦਿਆਂ ਉਤੇ ਕੀਤੀਆਂ ਗਈਆਂ ਬਹਿਸਾਂ ਅਤੇ ਅਸੈਂਬਲੀ ਮੈਂਬਰਾਂ ਵੱਲੋਂ ਲਿਆਂਦੀਆਂ ਗਈਆਂ ਵਾਜਬ ਪਾਬੰਦੀਆਂ ਦੇ ਵਿਚਾਰ ਦੇ ਦਰਸ਼ਨ ਦਾ ਜ਼ਿਕਰ ਵੀ ਕੀਤਾ। ਬਾਅਦ ’ਚ ਨਿਆਂਇਕ ਫ਼ੈਸਲਿਆਂ ਨੇ ਪ੍ਰਭੂਸੱਤਾ, ਸੁਰੱਖਿਆ ਅਤੇ ਜਨ-ਵਿਵਸਥਾ ਦੇ ਹਿਤ ਵਿੱਚ ਧਾਰਾ 19(2) ਅਧੀਨ ਪਾਬੰਦੀਆਂ ਨਾਲ ਸਬੰਧਤ ਉਚਿਤਤਾ ਦੇ ਵਿਚਾਰ ਨਾਲ ਜੁੜੇ ਵਿਸ਼ੇਸ਼ ਮਾਮਲਿਆਂ ਉਤੇ ਧਿਆਨ ਕੇਂਦ੍ਰਿਤ ਕੀਤਾ। ਫਿਰ ਵੀ, ਮੀਡੀਆ ਖੇਤਰ ਦੇ ਅਨੇਕਵਾਦੀ ਚਰਿੱਤਰ ਕਾਰਣ ਜਨ-ਵਿਵਸਥਾ ਅਤੇ ਸੂਖਮ ਮਾਨਸਿਕ ਭਾਵਨਾਵਾਂ ਦਾ ਧਿਆਨ ਰੱਖਣਾ ਮਹੱਤਵਪੂਰਣ ਸੀ। ਸ੍ਰੀ ਜੇਤਲੀ ਨੇ ਕਿਹਾ ਕਿ ਪਾਬੰਦੀਆਂ ਕੇਵਲ ਕਾਨੂੰਨ ਵੱਲੋਂ ਹੀ ਵਿਸ਼ੇਸ਼ ਮਾਮਲਿਆਂ ਵਿੱਚ ਲਾਗੂ ਕੀਤੀਆਂ ਜਾ ਸਕਦੀਆਂ ਸਨ, ਤਾਂ ਜੋ ਕੋਈ ਇਸ ਦੀ ਦੁਰਵਰਤੋਂ ਨਾ ਕਰ ਸਕੇ। ਸ੍ਰੀ ਜੇਤਲੀ ਨੇ ਕਿਹਾ ਕਿ ਮੀਡੀਆ ਦ੍ਰਿਸ਼ ਵਿੰਚ ਸੈਟੇਲਾਈਟ ਟੈਲੀਵਿਜ਼ਨਾਂ ਨੇ ਖ਼ਬਰਾਂ ਦੀ ਪੇਸ਼ਕਾਰੀ ਵਿੱਚ ਵੱਡੀ ਤਬਦੀਲੀ ਲਿਆਂਦੀ ਸੀ, ਮੌਜੂਦਾ ਦ੍ਰਿਸ਼ ਵਿੱਚ ਸੂਚਨਾ ਪ੍ਰਾਪਤ ਕਰਨ ਵਾਲੇ ਦਾ ਸੂਚਨਾ ਤੇ ਗਿਆਨ ਹਾਸਲ ਕਰਨ ਦਾ ਅਧਿਕਾਰ ਸੀ, ਜਿਸ ਨੂੰ ਕਿ ‘ਬੋਲਣ ਤੇ ਪ੍ਰਗਟਾਵੇ ਦੀ ਆਜ਼ਾਦੀ ਦੇ ਅਧਿਕਾਰ’ ਅਧੀਨ ਬਹਿਸ ਦਾ ਸਮਝਿਆ ਗਿਆ ਸੀ। ਸਮਾਜਕ ਮੀਡੀਆ ਵਿੱਚ ਪਾਸਾਰ ਦੀ ਪ੍ਰਕਿਰਿਆ ਨੇ ਸੂਚਨਾ ਪ੍ਰਵਾਹ ਉਤੇ ਵੀ ਅਸਰ ਪਾਇਆ ਅਤੇ ਜਨਤਕ ਬਹਿਸ ਤੇ ਨੀਤੀਗਤ ਤਾਣੇ-ਬਾਣੇ ਵਿੱਚ ਏਜੰਡੇ ਤੈਅ ਕਰਨ ਵਿੱਚ ਯੋਗਦਾਨ ਪਾਇਆ। ਸੋਸ਼ਲ ਮੀਡੀਆ ਨੇ ਆਮ ਨਾਗਰਿਕਾਂ ਨੂੰ ਆਵਾਜ਼ ਦੇ ਕੇ ਉਨ੍ਹਾਂ ਦਾ ਸਸ਼ੱਕਤੀਕਰਣ ਕੀਤਾ। ਨੀਤੀ ਘਾੜਿਆਂ ਨੇ ਵੀ ਸਰਕਾਰੀ ਨੀਤੀਆਂ ਉਤੇ ਜਨਤਕ ਭਾਵਨਾਵਾਂ ਜਾਣਨ ਲਈ ਸੋਸ਼ਲ ਮੀਡੀਆ ਦੀ ਵਧ-ਚੜ੍ਹ ਕੇ ਵਰਤੋਂ ਕੀਤੀ। ਜਿਸ ਨਾਲ ਹੋਰਨਾਂ ਗੱਲਾਂ ਤੋਂ ਇਲਾਵਾ ਜਨਤਕ ਪ੍ਰਤੀਕਰਮ ਤਦ ਸ਼ਾਸਨ ਲਈ ਨਵਾਂ ਏਜੰਡਾ ਤੈਅ ਕਰਨ ਲੱਗ ਪਏ। ਸਵਰਗੀ ਸਰਦਾਰ ਪਟੇਲ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਸ੍ਰੀ ਜੇਤਲੀ ਨੇ ਕਿਹਾ ਕਿ ਮੌਜੂਦਾ ਭੂਗੋਲਕ ਏਕਤਾ ਤੇ ਅਖੰਡਤਾ ਲਈ ਭਾਰਤ ਅੱਜ ਉਨ੍ਹਾਂ ਦਾ ਰਿਣੀ ਹੈ। ਉਨ੍ਹਾਂ ਨੇ ਹੀ ਅਣਥੱਕ ਮਿਹਨਤ ਨਾਲ ਭਾਰਤ ਦੀ ਪਛਾਣ ਆਪਣੇ ਭਾਸ਼ਣ ਦੌਰਾਨ ਸ੍ਰੀ ਅਰੁਣ ਜੇਤਲੀ ਨੇ ਮੀਡੀਆ ਅਤੇ ਬੋਲਣ ਤੇ ਪ੍ਰਗਟਾਵੇ ਦੀ ਆਜ਼ਾਦੀ ਦੇ ਅਧਿਕਾਰ ਦੇ ਵਿਕਾਸ ਦਾ ਜ਼ਿਕਰ ਕੀਤਾ। ਵਿਸ਼ਵ ਪੱਧਰੀ ਉਦਾਹਰਣਾਂ ਦਾ ਜ਼ਿਕਰ ਕਰਦਿਆਂ ਸ੍ਰੀ ਜੇਤਲੀ ਨੇ ਬੋਲਣ ਦੀ ਆਜ਼ਾਦੀ ਦੇ ਸ਼ੁੱਧ ਪੱਖ, ਜਿਵੇਂ ਕਿ ਭੇਤਦਾਰੀ; ਜਨ ਹਿਤ ਵਿੱਚ ਸੂਚਨਾ ਦੇ ਸਰੋਤ ਦੀ ਰਾਖੀ ਦੀ ਜ਼ਰੂਰਤ ਅਤੇ ਅਦਾਲਤਾਂ ਵਿੱਚ ਜ਼ੇਰੇ ਸੁਣਵਾਈ ਮਾਮਲਿਆਂ ਦੀ ਰਿਪੋਰਟਿੰਗ ਬਾਰੇ ਮੀਡੀਆ ਉਤੇ ਰੋਕ ਵੀ ਉਜਾਗਰ ਕੀਤੇ। ਉਨ੍ਹਾਂ ਕਿਹਾ ਕਿ ਇਨ੍ਹਾਂ ਮੁੱਦਿਆਂ ਨੇ ਅਕਾਦਮੀਸ਼ੀਅਨਾਂ, ਪੱਤਰਕਾਰਾਂ ਤੇ ਹੋਰ ਸਬੰਧਤ ਧਿਰਾਂ ਵਿਚਾਰ-ਵਟਾਂਦਰੇ ਅਰੰਭੇ। ਆਪਣੇ ਭਾਸ਼ਣ ਦੌਰਾਨ ਸ੍ਰੀ ਜੇਤਲੀ ਨੇ ਵਿਸ਼ਵ ਪੱਧਰ ਉਤੇ ਸੋਸ਼ਲ ਮੀਡੀਆ ਉਪਰ ਲੱਗੀਆਂ ਪਾਬੰਦੀਆਂ ਦਾ ਮੁੱਦਾ ਵੀ ਛੋਹਿਆ। ਉਨ੍ਹਾਂ ਯੂਰੋਪੀਅਨ ਮਨੁੱਖੀ ਅਧਿਕਾਰ ਅਦਾਲਤ ਵੱਲੋਂ ‘ਭੁੱਲਣ ਦੇ ਅਧਿਕਾਰ’ ਦਾ ਜ਼ਿਕਰ ਵੀ ਕੀਤਾ, ਜਿਸ ਰਾਹੀਂ ਸਰਕਾਰ ਨੂੰ ਪੀੜਤ ਵਿਅਕਤੀਆਂ ਦੀ ਭੇਤਦਾਰੀ ਦਾ ਖ਼ਿਆਲ ਰਖਦਿਆਂ ਉਨ੍ਹਾਂ ਦੇ ਹਵਾਲੇ ਇੰਟਰਨੈਟ ਤੋਂ ਹਟਾਉਣ ਦੇ ਅਧਿਕਾਰ ਦਿੱਤੇ। ਉਨ੍ਹਾਂ ਤਬਦੀਲੀਆਂ ਤੇ ਉਠਾਏ ਗਏ ਮੁੱਦਿਆਂ ਦੀ ਰੌਸ਼ਨੀ ਵਿੱਚ ਬੋਲਣ ਤੇ ਪ੍ਰਗਟਾਵੇ ਦੇ ਅਧਿਕਾਰ ਉਤੇ ਵਾਜਬ ਪਾਬੰਦੀਆਂ ਦੇ ਸਬੰਧ ਵਿੱਚ ਨਿਆਂਇਕ ਸਿਧਾਂਤਾਂ ਦਾ ਜ਼ਿਕਰ ਵੀ ਕੀਤਾ। ਸ੍ਰੀ ਜੇਤਲੀ ਨੇ ਭਾਰਤ ਜਿਹੇ ਬਹੁ-ਸਭਿਆਚਾਰਕ ਸਮਾਜ ਵਿੱਚ ਪ੍ਰਚਲਿਤ ਵਿਭਿੰਨ ਸੂਖਮਤਾਵਾਂ ਦੇ ਸੰਦਰਭ ਦਾ ਜ਼ਿਕਰ ਵੀ ਕੀਤਾ। ਉੁਨ੍ਹਾਂ ਕਿਹਾ ਕਿ ਜਨ-ਵਿਵਸਥਾ ਅਤੇ ਭਾਰਤ ਦੀ ਅਖੰਡਤਾ ਤੇ ਪ੍ਰਭੂਸੱਤਾ ਨੂੰ ਕਾਇਮ ਰੱਖਣ ਲਈ ਬੋਲਣ ਤੇ ਪ੍ਰਗਟਾਵੇ ਦੀ ਆਜ਼ਾਦੀ ਅਤੇ ਵਾਜਬ ਪਾਬੰਦੀਆਂ ਵਿਚਾਲੇ ਸ਼ੁੱਧ ਸੰਤੁਲਨ ਲਾਜ਼ਮੀ ਸੀ। ਇਹ ਭਾਸ਼ਣ ਆਲ ਇੰਡੀਆ ਰੇਡੀਓ ਵੱਲੋਂ ਆਯੋਜਤ ‘ਸਰਦਾਰ ਪਟੇਲ ਯਾਦਗਾਰੀ ਭਾਸ਼ਣ’ ਦੀਆਂ ਸਾਲਾਨਾ ਲੜੀਆਂ ਦਾ ਹਿੱਸਾ ਸੀ। ਇੱਥੇ ਵਰਣਨਯੋਗ ਹੈ ਕਿ ਸਰਦਾਰ ਵੱਲਭ ਭਾਈ ਪਟੇਲ ਭਾਰਤ ਦੇ ਪਹਿਲੇ ਸੂਚਨਾ ਤੇ ਪ੍ਰਸਾਰਣ ਮੰਤਰੀ ਸਨ। ਇਹ ਭਾਸ਼ਣ 1955 ਵਿੱਚ ਅਰੰਭ ਹੋਏ ਸਨ ਅਤੇ ਪਹਿਲਾ ਯਾਦਗਾਰੀ ਭਾਸ਼ਣ ਸ੍ਰੀ ਸੀ. ਰਾਜਾਗੋਪਾਲਚਾਰੀ ਵੱਲੋਂ ਦਿੱਤਾ ਗਿਆ ਸੀ। ਇਸ ਲੜੀ ਵਿੱਚ ਹੁਣ ਤੱਕ ਡਾ. ਜ਼ਾਕਿਰ ਹੁਸੈਨ, ਸ੍ਰੀ ਮੋਰਾਰਜੀ ਦੇਸਾਈ, ਡਾ. ਏ.ਪੀ.ਜੇ. ਅਬਦੁਲ ਕਲਾਮ ਜਿਹੀਆਂ ਅਹਿਮ ਸ਼ਖ਼ਸੀਅਤਾਂ ਵੀ ਭਾਸ਼ਣ ਦੇ ਚੁੱਕੀਆਂ ਹਨ।

WRITTEN BY