ਚੰਡੀਗੜ੍ਹ, 27 ਅਕਤੂਬਰ (ਹ.ਸ. ਨਾਗਪਾਲ)- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਦਾਅਵਾ ਕੀਤਾ ਹੈ ਕਿ ਸਰਕਾਰ ਦੇ ਇੱਕ ਸਾਲ ਦੇ ਕਾਰਜਕਾਲ ਦੌਰਾਨ ਹਰਿਆਣਾ ਦੇ ਕਿਸੇ ਵੀ ਮੰਤਰੀ ਅਤੇ ਵਿਧਾਇਕ ’ਤੇ ਭ੍ਰਿਸ਼ਟਾਚਾਰ ਦਾ ਕੋਈ ਦਾਗ ਨਹੀਂ। ਉਹ ਹਿਸਾਰ ਵਿਖੇ ਇੱਕ ਸਮਾਗਮ ਵਿੱਚ ਬੋਲ ਰਹੇ ਸਨ। ਇਸ ਸਮਾਗਮ ਵਿੱਚ ਉਨ੍ਹਾਂ ਕਿਹਾ ਕਿ ਵੈਸ਼ਯ ਸਮਾਜ ਨੇ ਮਹਾਰਾਜ ਅਗ੍ਰਸੇਨ ਵੱਲੋਂ ਅੱਜ ਤੋਂ 5,000 ਸਾਲ ਪਹਿਲਾਂ ਸ਼ੁਰੂ ਕੀਤੀ ਗਈ ਇਕ ਇੱਟ, ਇਕ ਰੁਪਏ ਦੇ ਸਿਧਾਂਤ ਨੂੰ ਅਪਨਾਉਦੇ ਹੋਏ ਸਮਾਜ ਦੇ ਆਖਰੀ ਲਾਈਨ ’ਤੇ ਖੜੇ ਵਿਅਕਤੀ ਨੂੰ ਸਹਾਰਾ ਦਿੰਦੇ ਹੋਏ ਅੰਤਯੋਦਯ ਦੀ ਭਾਵਨਾ ਨੂੰ ਸਾਕਾਰ ਕੀਤਾ ਹੈ। ਮੁੱਖ ਮੰਤਰੀ ਅੱਜ ਜ਼ਿਲ੍ਹਾ ਹਿਸਾਰ ਦੇ ਅਗ੍ਰੋਹਾ ਧਾਮ ਵਿਚ ਆਯੋਜਿਤ 34ਵੇਂ ਸ਼ਰਦ ਪੂਰਨਿਮਾ ਤਿਉਹਾਰ ਨੂੰ ਸੰਬੋਧਤ ਕਰ ਰਹੇ ਸਨ। ਕੇਂਦਰੀ ਰੇਲ ਮੰਤਰੀ ਸੁਰੇਸ਼ ਪ੍ਰਭੂ ਸਮਾਰੋਹ ਵਿਚ ਮੁੱਖ ਮਹਿਮਾਨ ਸਨ, ਜਦੋਂ ਕਿ ਝਾਰਖੰਡ ਦੇ ਮੁੱਖ ਮੰਤਰੀ ਰਘੁਵਰ ਦਾਸ ਨੇ ਪ੍ਰੋਗ੍ਰਾਮ ਦੀ ਪ੍ਰਧਾਨਗੀ
ਕੀਤੀ। ਕੇਂਦਰੀ ਊਰਜਾ ਮੰਤਰੀ ਪੀਯੂਸ਼ ਗੋਇਲ ਨੇ ਸਾਰੇ ਮਹਿਮਾਨਾਂ ਦਾ ਸੁਆਗਤ ਕੀਤਾ। ਆਪਣੇ ਸੰਬੋਧਨ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਉਹ 1991 ਤੋਂ ਅਗ੍ਰੋਹਾ ਧਾਮ ਨਾਲ ਜੁੜੇ ਹੋਏ ਹਨ ਅਤੇ ਉਹ ਉਸ ਸਮੇਂ ਨੰਦ ਕਿਸ਼ੋਰ ਗੋਯਨਕਾ ਦੇ ਨਾਲ ਮਿਲ ਕੇ ਸੰਘ ਦੀਆਂ ਮੀਟਿੰਗਾਂ ਲਈ ਇਸ ਉਬੜ-ਖਾਬੜ ਜ਼ਮੀਨ ਨੂੰ ਬਰਾਬਰ ਕਰਨ ਦੇ ਕੰਮ ਤੋਂ ਲੈ ਕੇ ਅੱਜ ਇਸ ਦੀ ਵਿਸ਼ਾਲ ਹੋਣ ਦੇ ਸਫਰ ਦੇ ਗਵਾਹ ਹਨ। ਮੁੱਖ ਮੰਤਰੀ ਨੇ ਕਿਹਾ ਕਿ ਕਲ 26 ਅਕਤੂਬਰ ਨੂੰ ਮੌਜ਼ੂਦਾ ਸਰਕਾਰ ਦਾ ਇਕ ਸਾਲ ਦਾ ਕਾਰਜਕਾਲ ਪੂਰਾ ਹੋਇਆ ਹੈ ਅਤੇ ਸਾਨੂੰ ਮਾਣ ਹੈ ਕਿ ਇਕ ਸਾਲ ਦੇ ਕਾਰਜਕਾਲ ਵਿਚ ਸਰਕਾਰ ਦੇ ਕਿਸੇ ਵੀ ਵਿਧਾਇਕ ਜਾਂ ਮੰਤਰੀ ’ਤੇ ਕੋਈ ਊਂਗਲੀ ਨਹੀਂ ਚੁੱਕ ਸਕਦਾ ਹੈ। ਸਾਡੀ ਕਥਨੀ ਅਤੇ ਕਰਨੀ ਵਿਚ ਕੋਈ ਫਰਕ ਨਹੀਂ ਹੁੰਦਾ ਹੈ। ਉਨ੍ਹਾਂ ਕਿਹਾ ਕਿ ਮੈਂ ਅਜੇ ਭ੍ਰਿਸ਼ਟਾਚਾਰ ਨੂੰ ਪੂਰੀ ਤਰ੍ਹਾਂ ਖਤਮ ਹੋਣ ਦਾ ਦਾਅਵਾ ਤਾਂ ਨਹੀਂ ਕਰਦਾ ਲੇਕਿਨ ਇਕ ਸਾਲ ਵਿਚ ਇਸ ਵਿਚ ਬਹੁਤ ਕਮੀ ਜ਼ਰੂਰ ਆਈ ਹੈ। ਉਨ੍ਹਾਂ ਕਿਹਾ ਕਿ ਸੂਚਨਾ ਤਕਨਾਲੋਜੀ ਦੀ ਮਦਦ ਨਾਲ ਅਸੀਂ ਅਜਿਹੀ ਪ੍ਰਣਾਲੀ ਵਿਕਸਿਤ ਕਰ ਰਹੇ ਹਾਂ ਜਿੱਥੇ ਵਿਅਕਤੀ ਚਾਹੁੰਦੇ ਹੋਏ ਵੀ ਭ੍ਰਿਸ਼ਟਾਚਾਰ ਨਹੀਂ ਕਰ ਸਕੇਗਾ। ਉਨ੍ਹਾਂ ਨੇ ਹਿਸਾਰ ਵਿਚ ਕੌਮਾਂਤਰੀ ਹਵਾਈ ਅੱਡੇ ਬਣਾਉਣ ਦੇ ਆਪਣੇ ਐਲਾਨ ’ਤੇ ਵਚਨਬੱਧਤਾ ਦੁਹਰਾਈ। ਉਨ੍ਹਾਂ ਨੇ ਕਿਹਾ ਕਿ ਅਗ੍ਰੋਹਾ ਮੈਡੀਕਲ ਕਾਲਜ ਦੀਆਂ ਕਮੀਆਂ ਨੂੰ ਦੂਰ ਕੀਤਾ ਜਾਵੇਗਾ ਤਾਂ ਜੋ ਲੋਕਾਂ ਨੂੰ ਵਧੀਆ ਸਿਹਤ ਸਹੂਲਤਾ ਮਿਲ ਸਕਣ।
ਉਨ੍ਹਾਂ ਦਸਿਆ ਕਿ ਰੋਹਤਕ, ਹਿਸਾਰ, ਫਤਿਹਾਬਾਦ ਤੇ ਸਿਰਸਾ ਦੇ ਵਿਚਕਾਰ ਨੈਸ਼ਨਲ ਹਾਈਵੇ ਨੂੰ 4 ਲੇਨ ਦਾ ਕਰਨ ਲਈ ਕੇਂਦਰੀ ਮੰਤਰੀ ਨੀਤਿਕ ਗੜਕਰੀ ਨੂੰ ਸਿਰਸਾ ਤੋਂ ਉਦਘਾਟਨ ਕੀਤਾ ਅਤੇ ਅਗਲੇ 6 ਮਹੀਨੇ ਵਿਚ ਇਹ ਬਣ ਕੇ ਪੂਰਾ ਹੋ ਜਾਵੇਗਾ। ਕੇਂਦਰੀ ਰੇਲ ਮੰਤਰੀ ਸੁਰੇਸ਼ ਪ੍ਰਭੂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਦੇਸ਼ ਨੂੰ ਤਰੱਕੀ ਦੇ ਰਸਤੇ ’ਤੇ ਅੱਗੇ ਲੈ ਜਾਣ ਲਈ ਅਗਰਵਾਲ ਸਮਾਜ ਨੇ ਬਹੁਤ ਕੰਮ ਕੀਤਾ ਹੈ।
ਊਰਜਾ ਮੰਤਰੀ ਪਿਯੂਸ਼ ਗੋਇਲ ਨੇ ਹਰਿਆਣਾ ਸਰਕਾਰ ਦੇ ਇਕ ਸਾਲ ਦੇ ਸਫਲ ਕਾਰਜਕਾਲ ਲਈ ਮੁੱਖ ਮੰਤਰੀ ਤੇ ਸੂਬਾ ਵਾਸੀਆਂ ਨੂੰ ਵਧਾਈ ਦਿੱਤੀ। ਪ੍ਰੋਗ੍ਰਾਮ ਦੇ ਚੇਅਰਮੈਨ ਤੇ ਝਾਰਖੰਡ ਦੇ ਮੁੱਖ ਮੰਤਰੀ ਰਘੁਵਰ ਦਾਸ ਨੇ ਵਿਸ਼ਵ ਪੱਧਰ ’ਤੇ ਪਛਾਣ ਬਣਾਉਣ ਲਈ ਅਗ੍ਰੋਹਾ ਵਿਕਾਸ ਟਰੱਸਟ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਜਿੱਥੇ ਵੋਟ ਬੈਂਕ ਦੀ ਰਾਜਨੀਤੀ ਨੇ ਸਮਾਜ ਨੂੰ ਵੰਡਣ ਦਾ ਕੰਮ ਕੀਤਾ ਹੈ, ਉ¤ਥੇ ਅਗਰਸੇਨ ਮਹਾਰਾਜ ਦੇ ਆਦਰਸ਼ ਸਮਾਜ ਨੂੰ ਇਕੱਠਾ ਕਰਨ ਦਾ ਸੰਦੇਸ਼ ਦਿੰਦੇ ਹਨ।



