Skip to content
Independent perspectives. Global stories.
BREAKING

ਬੀ.ਐਸ.ਐਫ. ਜਵਾਨਾਂ ਵੱਲੋਂ ਫੜੀ ਹੈਰੋਇਨ ਐਨ.ਸੀ.ਬੀ. ਟੀਮ ਅੰਮ੍ਰਿਤਸਰ ਦੇ ਹਵਾਲੇ

Share this story

ਜਲਾਲਾਬਾਦ, 27 ਅਕਤੂਬਰ (ਨਵਨੀਤ ਛਾਬੜਾ)- ਬੀ.ਐਸ. ਐਫ. ਡੀ.ਆਈ.ਜੀ. ਸੈਕਟਰ ਹੈਡਕੁਆਰਟਰ ਅਬੋਹਰ ਸ਼੍ਰੀ ਇਪੇਨ ਪੀ.ਵੀ. ਨੇ ਅੱਜ ਫਲੀਆ ਵਾਲਾ ਵਿਖੇ ਸਥਿਤ ਬੀ.ਐਸ.ਐਫ. 117 ਬਟਾਲੀਅਨ ਸੈਕਟਰ ਵਿੱਚ ਪ੍ਰੈਸ ਕਾਨਫਰਸੰ ਦੌਰਾਨ ਦੱਸਿਆ ਕਿ ਸੀਮਾ ਸੁਰੱਖਿਆ ਬਲ ਜਲਾਲਾਬਾਦ ਅਧੀਨ ਸਥਿਤ ਸੀਮਾ ਚੌਂਕੀ ਬਹਾਦਰ ਕੇ ਦੇ ਜਵਾਨਾਂ ਵੱਲੋਂ ਬੀਤੀ 26 ਅਕਤੂਬਰ ਦੀ ਰਾਤ ਨੂੰ ਫੜੀ ਗਈ 22 ਕਿੱਲੋਂ ਹੇਰੋਇਨ ਨੂੰ ਐਨ.ਸੀ.ਬੀ. ਟੀਮ ਅੰਮ੍ਰਿਤਸਰ ਦੇ ਹਵਾਲੇ ਕਰ ਦਿੱਤਾ ਗਿਆ ਹੈ। ਇਸ ਦੌਰਾਨ ਡੀ.ਆਈ.ਜੀ. ਸ਼੍ਰੀ ਇਪੇਨ ਪੀ.ਵੀ. ਨੇ ਕਿਹਾ ਕਿ ਸ਼੍ਰੀ ਅਨਿਲ ਪਾਲੀਵਾਲੂ ਭਾ.ਪੁ. ਸੇਵਾ ਆਈ.ਜੀ. ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਪ੍ਰਾਂਤ ਵਿੱਚ ਸਰਹੱਦ ’ਤੇ ਹਾਈ ਅਲਰਟ ਦੇ ਆਦੇਸ਼ ਦਿੱਤੇ ਗਏ ਹਨ ਤੇ ਝੋਨੇ ਦੀ ਕਟਾਈ ਦੇ ਸੀਜਨ ਨੂੰ ਵੇਖਦਿਆ ਹੋਇਆ ਸੀਮਾ ਸੁਰੱਖਿਆ ਬਲ ਸੈਕਟਰ ਹੈਡਕੁਆਰਟਰ ਦੇ ਅਧੀਨ ਬਟਾਲੀਅਨਾਂ ਵੱਲੋਂ ਭਾਰਤ-ਪਾਕਿਸਤਾਨਸਰਹੱਦ ’ਤੇ 24 ਘੰਟੇ ਚੌਕਸੀ ਵਰਤੀ ਜਾ ਰਹੀ ਹੈ ਤੇ ਇਸ ਦੌਰਾਨ ਕਿਸਾਨਾਂ ਨੂੰ ਕਿਸੇ ਪ੍ਰਕਾਰ ਦੀ ਮੁਸ਼ਕਿਲ ਨਾ ਆਉਣ ਦੇ ਨਾਲ-ਨਾਲ ਸਮਾਜਿਕ ਅਨਸਰਾਂ ਉਪਰ ਧਿਆਨ ਰੱਖਣ ਦੇ ਸਖਤ ਨਿਦਰੇਸ਼ ਦਿੱਤੇ ਗਏ ਹਨ ਤਾਂ ਜੋ ਭਾਰਤਵਿੱਚ ਸਰਹੱਦ ਪਾਰ ਤੋਂ ਕਿਸੇ ਪ੍ਰਕਾਰ ਦੇ ਨਸ਼ੇ ਦੀ ਤਸਕਰੀ ਨਾ ਹੋ ਸਕੇ। ਡੀ.ਆਈ.ਜੀ. ਸ਼੍ਰੀ ਇਪੇਨ ਪੀ.ਵੀ. ਨੇ ਜਾਣਕਾਰੀ ਦਿੰਦੇ ਦੱਸਿਆ ਕਿ 117 ਬਟਾਲਿਅਨ ਸੀਮਾ ਸੁਰੱਖਿਆ ਬਲ ਜਲਾਲਾਬਾਦ ਦੇ ਅਧੀਨ ਆਉਦੀ ਸੀਮਾ ਚੌਂਕ ਬਹਾਦਰ ਕੇ ਦੇ ਜਵਾਨਾਂ ਵੱਲੋਂ ਬੀਤੀ 26 ਅਕਤੂੁਬਰ ਦੀ ਰਾਤ ਨੂੰ ਫੈਂਸਿੰਗ ਦੇ ਨਜਦੀਕ ਸਮਗਲਰਾ ਦੀ ਸ਼ੱਕੀ ਹਰਕਤ ਵੇਖੀ ਗਈ। ਜਦੋਂ ਸਮਗਲਰਾ ਵੱਲੋਂ ਫੈਂਸਿੰਗ ਤੋਂ ਸਮਾਨ ਕੱਢਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੂੰ ਚੈਲੇਜ ਕੀਤਾ ਗਿਆ ਪਰ ਉਹ ਆਪਣੀ ਕਾਰਵਾਈ ਤੋਂ ਨਹੀ ਰੁਕੇ। ਇਸ ਦੌਰਾਨ ਪਾਕਿਸਤਾਨੀ ਸਮਗਲਰ ਤੇ ਗੋਲੀ ਚਲਾਈ ਗਈ ਪਰ ਉਹ ਝੋਨੇ ਦੀ ਫ਼ਸਲ ਅਤੇ ਹਨੇਰੇ ਦਾ ਫਾਇਦਾ ਉਠਾ ਕੇ ਪਾਕਿਸਤਾਨ ਵੱਲ ਵਾਪਸ ਭੱਜ ਗਿਆ। ਇਸ ਦੌਰਾਨ ਬੀ.ਐਸ.ਐਫ. ਜਵਾਨਾਂ ਵੱਲੋਂ ਤਾਰਬੰਦੀ ਦੇ ਨਜਦੀਕ ਤੋਂ 22 ਕਿੱਲੋਂ ਹੇਰੋਇਨ ਬਰਾਮਦ ਕਰ ਲਈ ਗਈ ਜਿਸ ਨੂੰ ਐਨ.ਸੀ.ਬੀ. ਟੀਮ ਅੰਮ੍ਰਿਤਸਰ ਦੇ ਹਵਾਲੇ ਕਰ ਦਿੱਤਾ ਗਿਆ ਹੈ। ਇਸ ਮੌਕੇ ਸ਼੍ਰੀ ਐਮ.ਕੇ. ਸਹਾਰਨ ਕਮਾਡੈਂਟ ਸੈਕਟਰ ਹੈਡਕੁਆਰਟਰ ਅਬੋਹਰ, ਸ਼੍ਰੀ ਰੋਸ਼ਨ ਰਾਵਤ ਦੂਸਰੀ ਕਮਾਨ ਅਧਿਕਾਰੀੇ/ਕਾਰਿਆਵਾਹਕ ਕਮਾਡੈਂਟ 117 ਬਟਾਲਿਅਨ ਕੁਲਦੀਪ ਸਿੰਘ ਤੇ ਬੀ.ਐਸ.ਐਫ. ਸੈਕਟਰ ਅਧਿਕਾਰੀ ਤੇ ਜਵਾਨ ਮੌਜੂਦ ਸਨ।

WRITTEN BY