Skip to content
Independent perspectives. Global stories.
BREAKING

ਪੁਲਿਸ ਨੇ ਬਣਾਇਆ ਸੀ ਗਵਾਹ, ਅਦਾਲਤ ਨੇ ਬਣਾਇਆ ਦੋਸ਼ੀ

Share this story

ਖੰਨਾ, 24 ਅਕਤੂਬਰ (ਕੇ.ਐਲ.ਸਹਿਗਲ)- ਪ¤ਤਰਕਾਰਾਂ ਨਾਲ ਗ¤ਲਬਾਤ ਕਰਦੇ ਹੋਏ ਸੰਤੋਖ ਸਿੰਘ ਬੈਨੀਪਾਲ ਅਤੇ ਐਡਵੋਕੇਟ ਸ਼੍ਰੀ ਟੀ.ਐਸ. ਧਾਰੀਵਾਲ ਨੇ ਦ¤ਸਿਆ ਕਿ ਹਰਵਿੰਦਰ ਕੌਰ ਵਲੋ ਐਸ.ਡੀ.ਐਮ. ਦਫਤਰ ਖੰਨਾ ਤੋ ਗਲਤ ਕਾਗਜਾਤ ਦੇ ਅਧਾਰ ਤੇ ਲਰਨਿੰਗ ਡਰਾਈਵਿੰਗ ਲਾਇਸੰਸ ਨੰਬਰ 655/2010 ਬਣਾਇਆ ਗਿਆ ਸੀ। ਜਿਸ ਬਾਰੇ ਸਾਰੇ ਕਾਗਜਾਤਾਂ ਦੀ ਮ¤ੁਢਲੀ ਘੋਖ ਉਸ ਸਮੇ ਦੇ ਐਸ.ਡੀ.ਐਮ. ਦਫਤਰ ਦੇ ਕਲਰਕ ਗੁਰਦੇਵ ਸਿੰਘ ਨੇ ਕੀਤੀ ਸੀ ਜਿਸ ਸਬੰਧੀ ਐਫ.ਆਈ.ਆਰ. ਨੰਬਰ 153 ਮਿਤੀ 03-09-2011 ਜੇਰ ਧਾਰਾ 420,120-ਬੀ ਆਈ.ਪੀ.ਸੀ. ਥਾਣਾ ਸਿਟੀ ਖੰਨਾ ਦੋਸ਼ੀ ਹਰੀ ਸਿੰਘ ਅਤੇ ਹਰਵਿੰਦਰ ਕੌਰ ਦੇ ਖਿਲਾਫ ਦਰਜ ਹੋਈ ਸੀ। ਜਿਸਦੀ ਤਫਤੀਸ਼ ਵਿ¤ਚ ਉਸ ਸਮੇ ਐਸ.ਡੀ.ਐਮ. ਦਫਤਰ ਦੇ ਕਲਰਕ ਗੁਰਦੇਵ ਸਿੰਘ ਦੇ ਬਿਆਨ ਪੁਲਿਸ ਦੇ ਤਫਤੀਸ਼ੀ ਅਫਸਰ ਵਲੋ ਦਰਜ ਕੀਤੇ ਗਏ ਜਿਸ ਵਿ¤ਚ ਕਲਰਕ ਗੁਰਦੇਵ ਸਿੰਘ ਨੇ ਆਪਣੇ ਬਿਆਨ ਵਿ¤ਚਮੰਨਿਆ ਕਿ ਹਰਵਿੰਦਰ ਕੌਰ ਦੇ ਲਰਨਿੰਗ ਲਾਇਸੰਸ ਦਾ ਇੰਦਰਾਜ ਉਸ ਵਲੋ ਕੀਤਾ ਗਿਆ ਹੈ। ਤਫਤੀਸ਼ੀ ਅਫਸਰ ਵਲੋ ਕਲਰਕ ਗੁਰਦੇਵ ਸਿੰਘ ਨੂੰ ਦੋਸ਼ੀ ਬਣਾਉਣ ਦੀ ਬਜਾਏ ਸਰਕਾਰੀ ਗਵਾਹ ਬਣਾ ਕੇ ਦੋਸ਼ੀਆ ਦਾ ਚਲਾਨ ਮਿਤੀ 20-12-2011 ਨੂੰ ਅਦਾਲਤ ਵਿ¤ਚ ਪੇਸ਼ ਕਰ ਦਿ¤ਤਾ।ਗੁਰਦੇਵ ਸਿੰਘ ਕਲਰਕ ਵਲੋ ਲਾਇਸੰਸ ਬਣਾਉਣ ਸਮੇ ਕਾਗਜਾਤਾਂ ਦੀ ਮ¤ੁਢਲੀ ਘੋਖ ਗਲਤ ਤੌਰ ਤੇ ਡਰਾਈਵਿੰਗ ਲਰਨਿੰਗ ਲਾਇਸੰਸ ਹਰਵਿੰਦਰ ਕੌਰ ਵਲੋ ਬਣਾਉਣ ਸਮੇ ਕੀਤੀ ਅਤੇ ਹਰਵਿੰਦਰ ਕੌਰ ਦਾ ਡਰਾਈਵਿੰਗ ਲਰਨਿੰਗ ਲਾਇਸੰਸ ਬਣਾ ਦਿ¤ਤਾ ਇਸ ਲਈ ਗੁਰਦੇਵ ਸਿੰਘ ਕਲਰਕ ਇਸ ਕੇਸ ਦਾ ਮੁ¤ਖ ਦੋਸ਼ੀ ਸੀ ਪਰੰਤੂ ਤਫਤੀਸ਼ੀ ਅਫਸਰ ਵਲੋ ਉਸਨੂੰ ਦੋਸ਼ੀ ਬਣਾਉਣ ਦੀ ਬਜਾਏ ਕਲਰਕ ਗੁਰਦੇਵ ਸਿੰਘ ਦਾ ਬਚਾਅ ਕਰਨ ਲਈ ਉਸਨੂੰ ਸਰਕਾਰੀ ਗਵਾਹ ਬਣਾਇਆ ਗਿਆ ਜਿਸ ਬਾਰੇ ਪੁਲਿਸ ਦੇ ਉਸ ਸਮੇ ਦੇ ਤਫਤੀਸ਼ੀ ਅਫਸਰ ਦੀ ਕਾਰਜ ਪ੍ਰਣਾਲੀ ਤੇ ਕਈ ਸਵਾਲ ਪੈਦਾ ਹੂੰਦੇ ਹਨ। ਪਰੰਤੂ ਮਾਣਯੋਗ ਅਦਾਲਤ ਸ਼੍ਰੀ ਟੀ.ਪੀ.ਐਸ. ਰੰਧਾਵਾ ਐਸ.ਡੀ.ਜੇ.ਐਮ. ਖੰਨਾ ਨੇ ਸਬੂਤਾਂ ਅਤੇ ਗਵਾਹੀਆਂ ਦੇ ਅਧਾਰ ਤੇ ਕਲਰਕ ਗੁਰਦੇਵ ਸਿੰਘ ਨੂੰ ਮਿਤੀ 01-05-2014 ਨੂੰ ਦੋਸ਼ੀ ਬਣਾ ਲਿਆ ਕਲਰਕ ਗੁਰਦੇਵ ਸਿੰਘ ਨੂੰ ਜੇਰ ਧਾਰਾ 420,120-ਬੀ ਆਈ.ਪੀ.ਸੀ. ਹੇਠ ਸੰਮਣ ਕਰਕੇ ਮਿਤੀ 07-08-2014 ਨੂੰ ਅਦਾਲਤ ਵਿ¤ਚ ਪੇਸ਼ ਹੋਣ ਦਾ ਹੁਕਮ ਕੀਤਾ। ਕਲਰਕ ਗੁਰਦੇਵ ਸਿੰਘ ਵਲੋ ਮਾਣਯੋਗ ਅਦਾਲਤ ਵਿ¤ਚ ਪੇਸ਼ ਹੋ ਕੇ ਜਮਾਨਤ ਕਰਵਾਉਣ ਤੋ ਬਾਅਦ ਮਾਣਯੋਗ ਅਦਾਲਤ ਦੇ ਹੁਕਮ ਮਿਤੀ 0-05-2014 ਦੇ ਖਿਲਾਫ ਮਾਣਯੋਗ ਸ਼ੈਸ਼ਨ ਜ¤ਜ ਲੁਧਿਆਣਾ ਦੇ ਰਵੀਜਨ ਦਾਇਰ ਕਰ ਦਿ¤ਤੀ। ਮਾਣਯੋਗ ਅਦਾਲਤ ਸ਼੍ਰੀ ਦਲਜੀਤ ਸਿੰਘ ਰਲਹਨ ਐਡੀਸ਼ਨਲ ਸ਼ੈਸ਼ਨ ਜ¤ਜ ਲੁਧਿਆਣਾ ਨੇ ਵਕੀਲਾਂ ਦੀ ਬਹਿਸ ਸੁਨਣ ਤੋ ਬਾਅਦ ਮਿਤੀ 26-09-2015 ਨੂੰ ਦੋਸ਼ੀ ਕਲਰਕ ਗੁਰਦੇਵ ਸਿੰਘ ਦੀ ਰਵੀਜਨ ਖਾਰਿਜ ਕਰ ਦਿ¤ਤੀ ਅਤੇ ਅਗਲੇਰੀ ਕਾਰਵਾਈ ਲਈ ਮਿਸਲ ਮਾਣਯੋਗ ਅਦਾਲਤ ਸ਼੍ਰੀ ਟੀ.ਪੀ.ਐਸ. ਰੰਧਾਵਾ ਐਸ.ਡੀ.ਜੇ.ਐਮ. ਖੰਨਾ ਦੀ ਅਦਾਲਤ ਵਿ¤ਚ ਵਾਪਿਸ ਭੇਜ ਦਿ¤ਤੀ।ਇਸ ਮੌਕੇ ਪਿਆਰਾ ਸਿੰਘ ਕੌੜੀ, ਮਨਜੀਤ ਸਿੰਘ, ਗੁਰਪ੍ਰੀਤ ਸਿੰਘ, ਸੁਖਵਿੰਦਰ ਸਿੰਘ ਮਿੰਟੂ ਅਤੇ ਜਸਵੰਤ ਸਿੰਘ ਹਾਜਰ ਸਨ।

WRITTEN BY