ਪੰਜਾਬ ਸਰਕਾਰ ਕਰ ਰਹੀ ਹੈ ਸੂਬੇ ਦਾ ਮਾਹੌਲ ਖਰਾਬ
ਫਰੀਦਕੋਟ, 24 ਅਕਤੂਬਰ (ਗੁਰਜੀਤ ਰੋਮਾਣਾ, ਸਰਬਜੀਤ)- ਦਿ¤ਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬਹਿਬਲ ਕਲਾਂ ਅਤੇ ਸਰਾਵਾਂ ਦੇ ਸਿ¤ਖ ਸ਼ਹੀਦਾਂ ਦੇ ਪਰਿਵਾਰਾਂ ਨਾਲ ਦੁਖ ਸਾਂਝਾ ਕਰਨ ਪਹੁੰਚੇ। ਉਨ੍ਹਾਂ ਪਰਿਵਾਰ ਨਾਲ ਦੁਖ ਸਾਂਝਾ ਕਰਨ ਉਪਰੰਤ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਦਾ ਮਾਹੌਲ ਖਰਾਬ ਕੀਤਾ ਜਾ ਰਿਹਾ ਹੈ। ਗੋਲੀ ਚਲਾਉਣ ਤੋਂ ਪਹਿਲਾਂ ਅਨੇਕਾਂ ਕਾਨੂੰਨ ਪਾਰ ਕਰਨੇ ਪੈਂਦੇ ਹਨ ਫਿਰ ਵੀ ਪੈਰਾਂ ਵਿਚ ਹੀ ਗੋਲੀ ਮਾਰਨ ਦਾ ਆਰਡਰ ਮਿਲਦਾ ਹੈ, ਪਰ ਪੰਜਾਬ ਪੁਲਿਸ ਨੇ ਸਾਰੇ ਕਾਇਦੇ-ਕਾਨੂੰਨ ਛਿੱਕੇ ਟੰਗ ਕੇ ਦੋ ਅਣਭੋਲ ਵਿਅਕਤੀਆਂ ਦੀ ਜਾਨ ਲੈ ਲਈ। ਉਨ੍ਹਾਂ ਇਸ ਮੌਕੇ ਪੰਜਗਰਾਈਂ ਦੇ ਦੋਨਾਂ ਸਕੇ ਭਰਾਵਾਂ ਦੇ ਪਿਉ ਅਤੇ ਭੈਣ ਨਾਲ ਵੀ ਗ¤ਲਬਾਤ ਕੀਤੀ ਤੇ ਉਨ੍ਹਾਂ ਨੂੰ
ਇਨਸਾਫ ਦਿਵਾਉਣ ਦਾ ਭਰੋਸਾ ਦਿਵਾਇਆ। ਉਨ੍ਹਾਂ ਦੋਨਾਂ ਪਰਿਵਾਰਾਂ ਨਾਲ ਅ¤ਧਾ-ਅ¤ਧਾ ਘੰਟਾ ਬੈਠ ਕੇ ਦੁਖ ਸਾਂਝਾ ਕੀਤਾ। ਬੀਤੇ ਦਿਨੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਮਾਮਲੇ ਨੂੰ ਢਾਲ ਬਣਾ ਕੇ ਤਕਰੀਬਨ ਸਾਰੀਆਂ ਹੀ ਸਿਆਸੀ ਪਾਰਟੀਆਂ ਮਿਸ਼ਨ 2017 ਫਤਿਹ ਕਰਨ ਦੇ ਰੌਂਅ ਵਿਚ ਹਨ ਅਤੇ ਹਰ ਪਾਰਟੀ ਵ¤ਲੋਂ ਇਸ ਮੁ¤ਦੇ ਨੂੰ ਹਰ ਪ¤ਖ ਤੋਂ ਕੈਸ਼ ਕਰਨ ਦੀ ਕੋਸ਼ਿਸ਼ ਲਗਾਤਾਰ ਜਾਰੀ ਹੈ, ਕਾਂਗਰਸ ਅਤੇ ਆਮ ਆਦਮੀ ਪਾਰਟੀ ਇਸ ਮੁ¤ਦੇ ਨੂੰ ਕੈਸ਼ ਕਰਨ ਵਿਚ ਸਭ ਤੋਂ ਮੂਹਰਲੀ ਕਤਾਰ ਵਿਚ ਹਨ। ਪਾਰਟੀਆਂ ਦੇ ਨੁਮਾਇੰਦਿਆਂ ਦੀ ਕਾਰਗੁਜ਼ਾਰੀ ਤੋਂ ਇਹ ਸਾਬਤ ਹੁੰਦਾ ਹੈ ਕਿ ਉਨ੍ਹਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਕੋਈ ਸਰੋਕਾਰ ਨਹੀਂ ਹੈ ਸਗੋਂ ਉਹ ਇਸ ਮੁ¤ਦੇ ਨੂੰ ਢਾਲ ਬਣਾ ਕੇ ਪੰਜਾਬ ਵਿਧਾਨ ਸਭਾ ਚੋਣਾਂ 2017 ਵਿਚ ਆਪਣੀ ਬੜ੍ਹਤ ਬਣਾਉਣ ਦੇ ਰਾਹ ਤਲਾਸ਼ ਰਹੀਆਂ ਹਨ।ਇਨ੍ਹਾਂ ਪਾਰਟੀਆਂ ਵਿਚ ਮੂਹਰਲੀ ਕਤਾਰ ਵਿਚ ਪੰਜਾਬ ਕਾਂਗਰਸ ਅਤੇ ਆਮ ਆਦਮੀ ਪਾਰਟੀ ਸ਼ਾਮਿਲ ਹਨ।ਇਹ ਪਾਰਟੀਆਂ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੇ ਵ¤ਖ-ਵ¤ਖ ਮਸਲਿਆਂ ’ਤੇ ਚੁ¤ਪ ਰਹੀਆਂ ਇਹੀ ਨਹੀਂ ਜਦੋਂ 1 ਜੂਨ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਹੋਇਆ ਅਤੇ ਉਦੋਂ ਤੋਂ ਲੈਕੇ ਬੇਅਦਬੀ ਤ¤ਕ ਇਹ ਦੋਨੋਂ ਪਾਰਟੀਆਂ ਅਤੇ ਇਨ੍ਹਾਂ ਦੇ ਲੀਡਰ ਪੂਰੀ ਤਰਾਂ ਖਾਮੋਸ਼ ਰਹੇ ਪਰ ਜਿਉਂ ਹੀ ਇਹ ਮਾਮਲਾ ਗਰਮਾਇਆ ਇਨ੍ਹਾਂ ਦੋਹਾਂ ਪਾਰਟੀਆਂ ਨੇ ਇਨ੍ਹਾਂ ਦਾ ਲਾਹਾ ਲੈਣਾ ਸ਼ੁਰੂ ਕਰ ਦਿ¤ਤਾ। ਇਸੇ ਲਈ ਅ¤ਜ ਆਮ ਆਦਮੀਂ ਪਾਰਟੀ ਦੇ ਕਨਵੀਨਰ ਅਤੇ ਦਿ¤ਲੀ ਦੇ ਮੁ¤ਖ ਮੰਤਰੀ ਅਰਵਿੰਦ ਕੇਜਰੀਵਾਲ, ਵਿਸ਼ੇਸ਼ ਤੌਰ ’ਤੇ ਅ¤ਜ ਸ਼ਹੀਦ ਹੋਏ ਸਿੰਘਾਂ ਦੇ ਘਰ ਅਫਸੋਸ ਕਰਨ ਪਹੁੰਚੇ।ਕਈ ਬੁ¤ਧੀਜੀਵੀਆਂ ਦਾ ਕਹਿਣਾ ਹੈ ਕਿ ਇਹ ਸਿਆਸੀ ਪਾਰਟੀਆਂ ਦੀ ਸ਼ੋਸ਼ੇਬਾਜ਼ੀ ਤੋਂ ਉਪਰ ਕੁਝ ਵੀ ਨਹੀਂ ਹੈ ਅਤੇ ਇਨ੍ਹਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਕੋਈ ਸਰੋਕਾਰ ਨਹੀਂ ਹੈ ਇਨ੍ਹਾਂ ਨੂੰ ਤਾਂ ਸਿਰਫ ਪੰਜਾਬ ਵਿਧਾਨ ਸਭਾ ਦੇ 2017 ਵਿਚ ਹੋਣ ਵਾਲੀਆਂ ਚੋਣਾਂ ਹੀ ਦਿਖਾਈ ਦੇ ਰਹੀਆਂ ਹਨ। ਇਸ ਦਾ ਸਾਫ ਅੰਦਾਜ਼ਾ ਇਥੋਂ ਵੀ ਲਗਾਇਆ ਜਾ ਸਕਦਾ ਹੈ ਕਿ ਜਦੋਂ ਇਸ ਮੌਕੇ ਪਹੁੰਚੇ ਸ਼੍ਰੀ ਅਰਵਿੰਦ ਕੇਜਰੀ ਵਾਲ ਨਾਲ ਮੀਡੀਆ ਕਰਮੀਆਂ ਨੇ ਸੁਆਲ ਜੁਆਬ ਕਰਨੇ ਚਾਹੇ ਤਾਂ ਉਹ ਭ¤ਜ ਖੜ੍ਹੇ ਹੋਏ । ਇਸ ਮੌਕੇ ਇਕ ਹੋਰ ਅਹਿਮ ਘਟਨਾ ਵੇਖਣ ਨੂੰ ਮਿਲੀ। ਸਿ¤ਖ ਜਥੇਬੰਦੀਆਂ ਵ¤ਲੋਂ ਕੀਤੇ ਜਾ ਰਹੇ ਧਰਨੇ ਪ੍ਰਦਰਸ਼ਨਾਂ ਦੀ ਕਵਰੇਜ ਕਰਨ ਵਾਲੇ ਮੀਡੀਆ ਕਰਮੀਆਂ ਨੂੰ ਲਗਾਤਾਰ ਪ੍ਰਦਰਸ਼ਨਕਾਰੀਆ ਦੀ ਭ¤ਦੀ ਸ਼ਬਦਾਵਲੀ ਅਤੇ ਘਟੀਆ ਵਤੀਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜੋ ਕਿ ਕੋਈ ਵਧੀਆ ਗ¤ਲ ਨਹੀਂ ਹੈ।ਇਸ ਨਾਲ ਸਿ¤ਖ ਜਥੇਬਦੀਆਂ ਦੇ ਅਕਸ ਨੂੰ ਨੁਕਸਾਨ ਹੋ ਰਿਹਾ ਹੈ।ਇਸ ਮੌਕੇ ਕੌਮੀ ਆਗੂ ਸੰਜੇ ਸਿੰਘ, ਕਨਵੀਨਰ ਸੁ¤ਚਾ ਸਿੰਘ ਛੋਟੇਪੁਰ, ਐ¤ਮ ਪੀ ਭਗਵੰਤ ਮਾਨ, ਐ¤ਮ ਪੀ. ਪ੍ਰੋ. ਸਾਧੂ ਸਿੰਘ, ਜ਼ਿਲ੍ਹਾ ਇੰਚਾਰਜ ਗੁਰਦਿ¤ਤ ਸਿਘ ਸੇਖੋਂ ਸਮੇਤ ਵਰਕਰਾਂ ਦੀ ਵ¤ਡੀ ਭੀੜ ਸ਼ਾਮਲ ਸੀ।



