Skip to content
Independent perspectives. Global stories.
BREAKING

ਬਾਬਾ ਬਲਜੀਤ ਸਿੰਘ ਦਾਦੂਵਾਲ ਦੀ ਅਗਵਾਈ ਵਿੱਚ ਸਿੱਖ ਸੰਗਤਾਂ ਨੇ ਦਿੱਤਾ ਧਰਨਾ

Share this story

ਸਮਾਣਾ, 24 ਅਕਤੂਬਰ (ਬਲਜੀਤ ਸਿੰਘ ਦੋਦੜਾ)- ਸਾਰੀ ਦੁਨੀਆ ਨੂੰ ਸਾਂਝੀਵਾਲਤਾ ਦਾ ਉਪਦੇਸ਼ ਦੇਣ ਵਾਲੇ ਸਾਹਿਬ ਸ੍ਰੀ ਗੁਰੁੂ ਗ੍ਰੰਥ ਸਾਹਿਬ ਜੀ ਦੇ ਪਿਛਲੇ ਦਿਨੀ ਹੋਈ ਬੇਅਦਬੀ ਕਾਰਨ ਪੰਜਾਬ ਅੰਦਰ ਚੱਲ ਰਹੇ ਰੋਸ ਧਰਨਿਆਂ ਤਹਿਤ ਅੱਜ ਫਿਰ ਸਮਾਣਾ ਦੇ ਭਵਾਨੀਗੜ ਚੌਕ ਵਿੱਖੇ ਸਿੱਖ ਜਥੇਬੰਦੀਆਂ, ਮਾਨ ਦਲ ਅਤੇ ਸਿੱਖ ਸੰਗਤਾਂ ਵੱਲੋਂ ਸੰਤ ਬਾਬਾ ਬਲਜੀਤ ਸਿੰਘ ਦਾਦੂਵਾਲ ਦੀ ਅਗਵਾਈ ਵਿੱਚ ਧਰਨਾ ਦਿੱਤਾ ਗਿਆ ਜਿਸ ਕਾਰਨ ਪ੍ਰਸ਼ਾਸਨ ਵੱਲੋਂ ਕਿਸੇ ਅਣਸੁਖਾਵੀਂ ਘਟਨਾ ਦੇ ਨਾ ਵਾਪਰਨ ਜਾਣ ਕਾਰਨ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਤੈਨਾਤ ਕੀਤੇ ਗਏ ਸਨ। ਅੱਜ ਦੇ ਇਸ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਸਿੱਖ ਬੀਬੀਆਂ ਸਮੇਤ ਸੈਂਕੜਿਆਂ ਦੀ ਗਿਣਤੀ ਵਿੱਚ ਸੰਗਤਾਂ ਨੇ ਆਪਣੀ ਹਾਜ਼ਰੀ ਲਵਾਈ। ਧਰਨੇ ਨੂੰ ਸਬੋਧੰਨ ਕਰਦਿਆਂ ਸੰਤ ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਕੋਟਕਪੁਰਾ ਵਿੱਖੇ ਪੁਲਿਸ ਵੱਲੋਂ ਸਾਂਤ ਮਈ ਢੰਗ ਨਾਲ ਰੋਸ ਧਰਨੇ ਤੇ ਬੈਠੀਆ ਸਿੱਖ ਸੰਗਤਾ ਤੇਪੁਲਿਸ ਵਲੋ ਕੀਤੇ ਅੰਨੇ ਤਸਦਦ ਅਤੇ ਗੋਲੀ ਬਾਰੀ ਕਾਰਨ ਸਹਿਦ ਹੋਏ 2 ਸਿੱਖ ਨੌਜਵਾਨਾਂ ਦਾ ਭੋਗ ਅਤੇ ਸਹੀਦੀ ਸਮਾਗਮ 25 ਅਕਤੁਬਰ ਨੂੰ ਸਾਰਾ ਖਾਲਸਾ ਪੰਥ ਵਲੋ ਉਸ ਵਿੱਚ ਸਮੁਲੀਅਤ ਕਰਕੇ ਪਾਏ ਜਾਣਗੇ ਅਤੇ ਸਾਰੇ ਖਾਲਸਾ ਪੰਥ ਵਲੋ ਇੱਕ ਮੁਠਤਾ ਦਾ ਸਬੁਤ ਵਿਖਉਦੇ ਹੋਏ ਵੱਡੀ ਗਿਣਤੀ ਵਿੱਚ ਸਿੱਖ ਸੰਗਤ ਨੂੰ ਉਹਨਾ ਸਹੀਦਾ ਦੇ ਸਹੀਦੀ ਸਮਾਗਮਾ ਵਿੱਚ ਹਾਜਰੀ ਲਵਾਉਣ ਦੀ ਬੇਨਤੀ ਕੀਤੀ ਉਹਨਾ ਕਿਹਾ ਕਿ ਕਲ ਸਾਰੀਆ ਸਿੱਖ ਜਥੇਬੰਦੀਆ ਅਤੇ ਕੋਮ ਦੇ ਪ੍ਰਚਾਰਕਾ ਵਲੋ ਆਪਣੀ ਅਗਲੀ ਰਣਨੀਤੀ ਬਾਰੇ ਸੰਗਤਾ ਨੂੰ ਜਾਣੁ ਕਰਵਾਇਆ ਜਾਵੇਗਾ।ਉਹਨਾ ਪੰਜਾਬ ਸਰਕਾਰ ਨੂੰ ਕਰੜੇ ਹੱਥੀ ਲੈਦਿਆ ਕਿਹਾ ਕਿ ਸਰਕਾਰ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਅਪਮਾਨ ਕਰਨ ਵਾਲੇ ਅਸਲੀ ਮੁਜਰਮਾ ਨੂੰ ਲੱਭਣ ਵਿੱਚ ਅਸਫਲ ਰਹੀ ਹੈ ਅਤੇ ਬੇਦੋਸੇ ਸਿੱਖ ਨੋਜਵਾਨਾ ਨੂੰ ਫੜਕੇ ਪਰਚੇ ਪਾਰੀ ਹੈ।ਉਹਨਾ ਨੇ ਕਿਹਾ ਕਿ ਜਿਨਾ ਚਿਰ ਗੁਰੁ ਗ੍ਰੰਥ ਸਾਹਿਬ ਜੀ ਦੇ ਅਪਮਾਨ ਕਰਨ ਵਾਲੇ ਅਸਲੀ ਮੁਜਰਮ ,ਸਿੱਖ ਸੰਗਤਾ ਤੇ ਪੁਲਿਸ ਵਲੋ ਲਾਠੀ ਚਾਰਜ ਕਰਨ ਵਾਲੇ ਪੁਲਿਸ ਮੁਲਾਜਮ ਦੀਆ ਗੋਲੀਆ ਨਾਲ ਸਿੱਖ ਨੋਜਵਾਨਾ ਨੁੰ ਸਹੀਦ ਕਰਨ ਵਾਲੇ ਪੁਲਿਸ ਮੁਲਾਜਮਾ ਤੇ ਕਤਲ ਦੇ ਪਰਚੇ ਦਰਜ ਕਰਨੇ ਅਤੇ ਬੇਗੁਨਾਹ ਸਿੱਖ ਨੋਜਵਾਨਾ ਤੇ ਕੀਤੇ ਝੂਠੇ ਪਰਚੇ ਰੱਦ ਕਰਨ ਤੱਕ ਇਹ ਸਾਂਤ ਮਈ ਰੋਸ ਧਰਨੇ ਜਾਰੀ ਰਹਿਣਗੇ।ਇਸ ਧਰਨੇ ਦੋਰਾਨ ਬਾਬਾ ਗੁਰਮੁਖ ਸਿੰਘ ਜੀ ਗੜੀਸਾਹਿਬ ਵਾਲੇ,ਬਲਕਾਰ ਸਿੰਘ ਭੁਲਰ,ਸਰੁਪ ਸਿੰਘ ਸੰਧਾ,ਰਜਿੰਦਰ ਸਿੰਘ ਛੰਨਾ,ਕੁਲਦੀਪ ਸਿੰਘ ਢੈਂਠਲ,ਬਗੀਚਾ ਸਿੰਘ ,ਦਲਜੀਤ ਸਿੰਘ ਪੰਜ ਰੱਥ,ਜਰਨੈਲ ਸਿੰਘ ਮਾਨ ਆਦਿ ਨੇ ਸੰਗਤਾ ਸਬੋਧੰਨ ਕੀਤਾ।

WRITTEN BY