Skip to content
Independent perspectives. Global stories.
BREAKING

ਹਾਫ਼ਿਜ਼ ਸਈਅਦ ਦੇ ਨਿਸ਼ਾਨੇ ‘ਤੇ ਦਿੱਲੀ ਦਾ ਲਾਲ ਕਿਲ੍ਹਾ

Share this story

ਨਵੀਂ ਦਿੱਲੀ, 9 ਅਗਸਤ (ਪੀ.ਟੀ.)-ਮੁੰਬਈ ‘ਚ 26\11 ਹਮਲੇ ਦਾ ਮਾਸਟਰਮਾਈਂਡ ਅਤੇ ਜਮਾਤ-ਉਦ-ਦਾਵਾ ਦਾ ਪ੍ਰਮੁੱਖ ਹਾਫਿਜ਼ ਸਈਅਦ ਦਿੱਲੀ ਵਿਚ ਵੱਡੇ ਅੱਤਵਾਦੀ ਹਮਲੇ ਨੂੰ ਅੰਜ਼ਾਮ ਦੇ ਸਕਦਾ ਹੈ।
hafis sihad
ਸਈਅਦ ਨੇ ਇਕ ਰੈਲੀ ਵਿਚ ਭਾਰਤ ਖਿਲਾਫ ਅੱਗ ਉਗਲਦੇ ਹੋਏ ਸਾਲ 2000 ਵਿਚ ਲਾਲ ਕਿਲ੍ਹੇ ‘ਤੇ ਕੀਤੇ ਗਏ ਅੱਤਵਾਦੀ ਹਮਲੇ ਨੂੰ ਦੁਹਰਾਉਣ ਦੀ ਧਮਕੀ ਦਿੱਤੀ। ਆਈ.ਬੀ. ਨੇ ਇਸ ਸਬੰਧ ਵਿੱਚ ਦਿੱਲੀ ਪੁਲਿਸ ਨੂੰ ਚਿੱਠੀ ਲਿਖੀ ਹੈ। ਚਿੱਠੀ ਮਿਲਣ ਤੋਂ ਬਾਅਦ ਦਿੱਲੀ ਪੁਲਿਸ ਨੇ ਹਾਈ ਅਲਰਟ ਜਾਰੀ ਕਰ ਦਿੱਤਾ ਹੈ। ਸੂਤਰਾਂ ਮੁਤਾਬਕ ਲਾਹੌਰ ਦੇ ਗਦਾਫ਼ੀ ਸਟੇਡੀਅਮ ਵਿਚ ਅੱਜ ਈਦ-ਉਲ-ਫਿਤਰ ਦੀ ਪ੍ਰਾਰਥਨਾ ਸਭਾ ਵਿਚ ਵੀ ਲਸ਼ਕਰ-ਏ-ਤੈÂਬਾ ਦੇ ਸੰਸਥਾਪਕ ਹਾਫਿਜ਼ ਸਈਅਦ ਦੇ ਸ਼ਿਰਕਤ ਕਰਨ ਦੀ ਗੱਲ ਕਹੀ ਜਾ ਰਹੀ ਹੈ। ਇਸ ਤੋਂ ਪਹਿਲਾਂ ਸਈਦ ਨੇ ਟਵਿੱਟਰ ‘ਤੇ ਇਕ ਪੋਸਟ ਵਿਚ ਈਦ ਦੀ ਗ੍ਰੀਟਿੰਗਸ ਦੇ ਨਾਲ ਭਾਰਤ ਖਿਲਾਫ਼ ਸਖ਼ਤ ਸੰਦੇਸ਼ ਵੀ ਜਾਰੀ ਕੀਤਾ ਹੈ।

WRITTEN BY