Skip to content
Independent perspectives. Global stories.
BREAKING

ਪੁਲਿਸ ਨੇ ਸਿੱਖ ਧਰਨਿਆਂ ਨੂੰ ਕਾਮਯਾਬ ਨਾ ਹੋਣ ਦਿੱਤਾ

Share this story

ਪੁਲਿਸ ਨੇ ਸਿੱਖ ਧਰਨਿਆਂ ਨੂੰ ਕਾਮਯਾਬ ਨਾ ਹੋਣ ਦਿੱਤਾ ਰਾਮਪੁਰਾ ਫੂਲ, 23 ਅਕਤੂਬਰ (ਜਸਵੰਤ ਦਰਦਪ੍ਰੀਤ, ਮਨਪ੍ਰੀਤ ਗਿੱਲ)- ਸਿੱਖ ਜਥੇਬੰਦੀਆਂ ਵੱਲੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਲਾਏ ਜਾ ਰਹੇ ਧਰਨਿਆਂ ਨੂੰ ਪੁਲਿਸ ਨੇ ਅੱਜ ਕਾਮਯਾਬ ਨਾ ਹੋਣ ਦਿੱਤਾ ਪੁਲਿਸ ਨੇ ਵੱਡੀ ਗਿਣਤੀ ਵਿੱਚ ਸਿੱਖ ਆਗੂਆਂ ਨੂੰ ਗ੍ਰਿਫਤਾਰ ਕਰ ਲਿਆ ਜਿਸ ਵਿੱਚ ਔਰਤਾਂ ਅਤੇ ਬੱਚੇ, ਬਜੁਰਗ ਅਤੇ ਕਿਸਾਨ ਯੂਨੀਅਨ ਦੇ ਮੈਂਬਰ ਵੀ ਸ਼ਾਮਲ ਸਨ ਇਸ ਤੋਂ ਇਲਾਵਾ 3 ਕੁ ਵਰ੍ਹਿਆ ਦੀ ਬੱਚੀ ਸੁਖਮਨੀ ਨੂੰ ਵੀ ਪੁਲਿਸ ਨੇ ਹਿਰਾਸਤ ਲੈ ਲਿਆ ਜੋ ਕਿ ਆਪਣੀ ਮਾਤਾ ਨਾਲ ਧਰਨੇ ਵਿੱਚ ਆਈ ਹੋਈ ਸੀ। ਅੱਜ ਸਵੇਰੇ ਹੀ ਪੁਲਿਸ ਨੇ ਸਭ ਤੋਂ ਪਹਿਲਾਂ ਪੰਚ ਪ੍ਰਧਾਨੀ ਦੇ ਪ੍ਰਧਾਨ ਬਾਬਾ ਹਰਦੀਪ ਸਿੰਘ ਗੁਰੂਸਰ ਨੂੰ ਹਿਰਾਸਤ ਵਿੱਚ ਲਿਆ, ਜਿਉਂ ਹੀ ਸਿੱਖ ਜਥੇਬੰਦੀਆਂ ਬਠਿੰਡਾ, ਚੰਡੀਗੜ੍ਹ ਕੌਮੀਸ਼ਾਹ ਮਾਰਗ ਤੇ ਬਣੇ ਸਟੈਲਕੋ ਫਾਟਕ ਕੋਲ ਪਹੁੰਚੀਆਂ ਤਾਂ ਪੁਲਿਸ ਨੇ ਤੁਰੰਤ ਹੀ ਉਨਾਂ ਨੂੰ ਗ੍ਰਿਫਤਾਰ ਕਰ ਲਿਆ। ਸਭ ਡਵੀਜਨਫੂਲ ਦੇ ਡੀ.ਐਸ.ਪੀ ਗੁਰਜੀਤ ਸਿੰਘ ਰੋਮਾਣਾ ਨੇ ਸਵੇਰੇ ਹੀ ਰੇਲਵੇ ਫਾਟਕਾਂ ਤੇ ਡਿਊਟੀ ਸੰਭਾਲ ਰੱਖੀ ਸੀ ਤੇ ਤਕਰੀਬਨ 150 ਪੁਲਿਸ ਮੁਲਾਜ਼ਮ ਹਾਜ਼ਰ ਸਨ । ਪੁਲਿਸ ਵਿੱਚ ਗ੍ਰਿਫਤਾਰ ਕੀਤੇ ਗਏ ਸਿੱਖ ਆਗੂਆਂ ਵਿੱਚ ਹਰਦੀਪ ਸਿੰਘ ਗੁਰੂਸਰ, ਸੁਰਿੰਦਰ ਸਿੰਘ ਨਥਾਣਾ, ਪਰਮਿੰਦਰ ਸਿੰਘ ਜੇਠੂਕੇ, ਬਾਬਾ ਸਤਨਾਮ ਸਿੰਘ, ਅਮਰ ਸਿੰਘ ਜੇਠੂਕੇ, ਉਜਲ ਸਿੰਘ ਮੰਡੀ ਕਲਾਂ, ਗੁਰਦੀਪ ਸਿੰਘ ਮੰਡੀ ਕਲਾਂ ਆਦਿ ਸ਼ਾਮਲ ਹਨ। ਗ੍ਰਿਫਤਾਰ ਆਗੂਆਂ ਵਿੱਚ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਹਾਕਮ ਸਿੰਘ ਮੰਡੀ ਕਲਾਂ, ਸਤਵਿੰਦਰ ਸਿੰਘ, ਬਲਦੇਵ ਸਿੰਘ ਅਤੇ ਰਣਜੀਤ ਸਿੰਘ ਵੀ ਸ਼ਾਮਲ ਹਨ ਜੋ ਕਿ ਕਿਸਾਨਾਂ ਵੱਲੋਂ ਉਲੀਕੇ ਗਏ ਪ੍ਰੋਗਰਾਮਾਂ ਤਹਿਤ ਅਕਾਲੀ ਲੀਡਰਾਂ ਦਾ ਘਿਰਾਓ ਕਰਨ ਜਾ ਰਹੇ ਸਨ। ਸਿੱਖ ਜਥੇਬੰਦੀ ਦੇ ਆਗੂ ਜਗਸੀਰ ਸਿੰਘ ਬੁੱਗਰਾਂ, ਕਰਮਜੀਤ ਸਿੰਘ ਖਾਲਸਾ ਅਤੇ ਜਗਸੀਰ ਸਿੰਘ ਮੰਡੀ ਕਲਾਂ ਨੇ ਪੁਲਿਸ ਵੱਲੋਂ ਗ੍ਰਿਫਤਾਰ ਸਿੱਖ ਅਤੇ ਕਿਸਾਨ ਆਗੂਆਂ ਦੀ ਗ੍ਰਿਫਤਾਰੀ ਦੀ ਤਿੱਖੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਜਗਸੀਰ ਸਿੰਘ ਬੁਗਰਾਂ ਨੇ ਬਾਦਲ ਸਰਕਾਰ ਦੀ ਅਲੋਚਨਾ ਕਰਦਿਆਂ ਕਿਹਾ ਕਿ ਇੱਕ ਪਾਸੇ ਤਾਂ ਸਰਕਾਰ ਸਿੱਖਾਂ ਨੂੰ ਇਨਸਾਫ ਦੇਣ ਦੀਆਂ ਗੱਲਾਂ ਕਰ ਰਹੀ ਹੈ ਤੇ ਦੂਜੇ ਪਾਸੇ ਨਿੱਕੇ ਨਿੱਕੇ ਬੱਚਿਆਂ ਨੂੰ ਵੀ ਥਾਣਿਆ ਵਿੱਚ ਡੱਕ ਰਹੀ ਹੈ।

WRITTEN BY