ਚੰਡੀਗੜ, 21 ਅਕਤੂਬਰ (ਪੀ. ਟੀ.)- ਬੀਤੀ 14 ਅਕਤੂਬਰ ਨੂੰ ਫਰੀਦਕੋਟ ਜਿਲ੍ਹੇ ਦੇ ਬਹਿਬਲ ਕਲਾਂ ਵਿਖੇ ਪੁਲਿਸ ਫਾਇਰਿੰਗ ਵਿਚ 2 ਵਿਅਕਤੀ ਮਾਰੇ ਗਏ ਸਨ। ਪੁਲਿਸ ਪਾਰਟੀ ਦੀ ਅਗਵਾਈ ਉਸ ਵੇਲੇ ਦੇ ਮੋਗਾ ਦੇ ਐਸ ਐਸ ਪੀ ਸ੍ਰੀ ਚਰਨਜੀਤ ਸਿੰਘ ਵਲੋਂ ਕੀਤੀ ਜਾ ਰਹੀ ਸੀ। ਸ੍ਰੀ ਇਕਬਾਲ ਪ੍ਰੀਤ ਸਿੰਘ ਸਹੋਤਾ ਏ ਡੀ ਜੀ ਪੀ ਕਮ-ਡਾਇਰੈਕਟਰ ਬਿਉਰੋ ਆਫ ਇੰਨਵੇਸਟੀਗੇਸ਼ਨ ਵਲੋਂ ਆਈ ਪੀ ਸੀ ਦੀ ਧਾਰਾਵਾਂ 302/307/34 ਅਤੇ ਆਰਮਜ਼ ਐਕਟ ਦੀਆਂ ਧਾਰਾਵਾਂ 25/27/54/59 ਤਹਿਤ ਮੁਕਦਮਾ ਦਰਜ ਕੀਤੇ ਜਾਣ ਦੇ ਨਿਰਦੇਸ਼ ਦਿ¤ਤੇ ਹਨ ਅਤੇ ਇਸ ਮਾਮਲੇ ਦੀ ਜਾਂਚ ਸ੍ਰੀ ਸਹੋਤਾ ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ ਦੀ ਦੇਖ ਰੇਖ ਹੇਠ ਹੋਵੇਗੀ। ਇਸ ਸਬੰਧ ਵਿਚ ਅ¤ਜ ਮਿਤੀ 21 ਅਕਤੂਬਰ ਨੂੰ ਫਰੀਦਕੋਟ ਜਿਲ੍ਹੇ ਦੇ ਬਾਜਾਖਾਨਾ ਪੁਲਿਸ ਥਾਣੇ ਵਿਖੇ ਮੁਕ¤ਦਮਾ ਨੰ 130 ਦਰਜ ਕਰ ਲਿਆ ਗਿਆ ਹੈ। ਸ੍ਰੀ ਇਕਬਾਲ ਸਿੰਘ ਸਹੋਤਾ ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ ਇਸ ਮਾਮਲੇ ਦੀ ਜਾਂਚ ਦੀ ਦੇਖ ਰੇਖ ਕਰਦਿਆਂ ਯਕੀਨੀ ਬਣਾਏਗੀ ਕਿ ਦੋਸ਼ੀਆਂ ਵਿਰੁਧ ਕਾਰਵਾਈ ਹੋਵੇ ਅਤੇ ਮੁਕੰਮਲ ਨਿਆਂ ਮਿਲੇ।



