Skip to content
Independent perspectives. Global stories.
BREAKING

ਪਿੰਡ ਛਾਹੜ ਵਾਸੀਆਂ ਨੇ ਹਰਦੇਵ ਸਿੰਘ ਦਾ ਕੀਤਾ ਬਾਈਕਾਟ

Share this story

ਦਿੜ੍ਹਬਾ ਮੰਡੀ, 21 ਅਕਤੂਬਰ (ਜਸਵੀਰ ਸਿੰਘ)- ਅੱਜ ਪਿੰਡ ਛਾਹੜ ਵਿਚ ਗੁਰਦੁਆਰਾ ਸਹਿਬ ਵਿਖੇ ਸਮੁੱਚੇ ਨਗਰ ਨਿਵਾਸੀਆ ਨੇ ਇੱਕਤਰਤਾ ਵਿਚ ਥਾਂ-ਥਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਦੀਆ ਘਟਨਾਵਾ ਤੇ ਭਾਰੀ ਰੋਸ ਜਾਹਿਰ ਕਰਦਿਆ-ਅਤੇ ਪਿੰਡ ਕੋਹਰੀਆਂ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਵਿੱਚ ਦੋਸੀ ਪਾਏ ਹਰਦੇਵ ਸਿੰਘ ਦਾ ਸਮੁੱਚੇ ਪਿੰਡ ਵਾਸੀਆ ਵੱਲੋ ਬਾਈਕਾਟ ਕੀਤਾ ਗਿਆ। ਇਸ ਦੀ ਜਾਣਕਾਰੀ ਦਿੰਦਿਆ ਗੁਰਦੀਪ ਸਿੰਘ, ਬਲਵੰਤ ਸਿੰਘ, ਕਪੂਰ ਸਿੰਘ ਨੇ ਕਿਹਾ ਕਿ ਜੋ ਘਟਣਾ ਕੋਹਰੀਆਂ ਪਿੰਡ ਵਿਚ ਹੋਈ ਹੈ, ਉਹ ਬਹੁਤ ਨਿੰਦਣ ਯੋਗ ਹੈ। ਇਸ ਲਈ ਸਾਰੇ ਪਿੰਡ ਵਾਸੀਆ ਨੇ ਗੁਰੂਦੁਆਰਾ ਸਾਹਿਬ ਵਿਖੇ ਇੱਕਠੇ ਹੋ ਕੇ ਸਾਰੇ ਸੱਮੁਚੇ ਪਿੰਡ ਵਾਲਿਆ ਨੇ ਇਸਦਾ ਭਾਈਚਾਰੇ ਤੋਂ ਬਾਈਕਾਟ ਕੀਤਾ ਹੈ ਤਾਂ ਜੋ ਆਜਿਹੀ ਘਿਣਾਉਣੀ ਹਰਕਤ ਕੋਈ ਹੋਰ ਨਾਂ ਕਰ ਸਕੇ। ੳਨ੍ਹਾਂ ਕਿਹਾ ਕਿ ਉਸ ਦੇ ਪਰਿਵਾਰ ਦੇ ਮੈਂਬਰਾ ਦਾ ਕੋਈ ਕਸੂਰ ਨਹੀ ਹੈ,ਉਹ ਪਿੰਡ ਵਿਚ ਪਹਿਲਾ ਵਾਂਗ ਹੀ ਰਹਿਣਗੇ। ਇਸ ਮੋਕੇ ਤੇ ਸਤਨਾਮ ਸਿੰਘ, ਬੀਰਬਲ ਸਿੰਘ, ਜਗਵਿੰਦਰ ਸਿੰਘ, ਬਿੰਦਰ ਸਿੰਘ, ਜਗਦੇਵ ਸਿੰਘ, ਸੁਖਦੇਵ ਸਿੰਘ, ਜਸਵੰਤ ਸਿੰਘ, ਹਰਜਿੰਦਰ ਸਿੰਘ, ਸਤਵੰਤ ਸਿੰਘ, ਗੁਰਤੇਜ ਸਿੰਘ, ਮਨਦੀਪ ਸਿੰਘ, ਸਾਤਾ ਸਿੰਘ,ਕੁਲਦੀਪ ਸਿੰਘ ਅਤੇ ਹੋਰ ਪਿੰਡ ਦੇ ਪਤਵੰਤੇ ਲੋਕ ਹਾਜ਼ਰ ਸਨ।

WRITTEN BY