Skip to content
Independent perspectives. Global stories.
BREAKING

ਆਰਐਸਐਸ ਦੀਆਂ ਖੁਸ਼ੀਆਂ ਲੈਣ ਲਈ ਸਰਕਾਰ ਵੱਲੋਂ ਸਿੱਖਾਂ ਨੂੰ ਹੀ ਕੀਤਾ ਜਾ ਰਿਹਾ ਬਦਨਾਮ : ਮਾਨ

Share this story

Simranjeet Singh Maan ਰਾਮਪੁਰਾ, 21 ਅਕਤੂਬਸਰ (ਜਸਵਂਤ ਦਰਦਪ੍ਰੀਤ, ਮਨਪ੍ਰੀਤ ਗਿੱਲ)- ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੇ ਰੋਸ ਵਜੋਂ ਇਲਾਕੇ ਦੀਆਂ ਸੰਗਤਾਂ ਵੱਲੌ ਵੱਡੀ ਗਿਣਤੀ ਵਿੱਚ ਇਕੱਤਰ ਹੋ ਕੇ ਸਹਿਰ ਰਾਮਪੁਰਾ ਦੇ ਫਾਟਕਾ ਤੇ ਧਰਨਾ ਦੇ ਕੇ ਬਠਿੰਡਾ ਚੰਡੀਗੜ੍ਹ ਰੋੜ ਜਾਮ ਕੀਤਾ ਗਿਆ ਇਸ ਧਰਨੇ ਵਿੱਚ ਸੰਗਤਾਂ ਨੂੰ ਗੁਰਸੇਵਕ ਸਿੰਘ ਧੂਰਕੋਟ, ਬਾਬਾ ਹਰਦੀਪ ਸਿੰਘ ਮਹਿਰਾਜ, ਲਖਵਿੰਦਰ ਸਿੰਘ ਸਿੱਖ ਮੰਡੀ ਕਲਾਂ, ਬੀਬੀ ਸਿਮਰਜੀਤ ਕੌਰ ਰਾਮਪੁਰਾ, ਕ੍ਰੰਤੀਕਾਰੀ ਯੁਨੀਅਨ ਦੇ ਆਗੂ ਸੁਰਜੀਤ ਸਿੰਘ ਫੂਲ, ਜਗਸੀਰ ਸਿੰਘ ਬੁੱਗਰ,ਬਾਬਾ ਜਸਵਿੰਦਰ ਸਿੰਘ ਬਾਲਿਆਂਵਾਲੀ, ਬਾਬਾ ਸਿਵਰਾਜ ਸਿੰਘ ਬੁੱਗਰ ਤੋਂ ਇਲਾਵਾ ਸੰਗਤਾਂ ਨੂੰ ਸੰਬੋਧਨ ਕਰਨ ਲਈ ਪਹੰਚੇ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਮੀਤ ਪ੍ਰਧਾਨ ਅਤੇ ਸਾਬਕਾ ਐਮ ਪੀ ਸਰਦਾਰ ਸਿਮਰਨਜੀਤ ਸਿੰਘ ਮਾਨਨੇ ਸੰਬੋਧਨ ਕਰਦਿਆ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਕੀਤੀ ਜਾ ਰਹੀ ਬੇਅਦਬੀ ਅਜੰਸੀਆਂ ਵੱਲੋਂ ਕਰਵਾਈ ਜਾ ਰਹੀ ਹੈ ਪਰ ਇਸ ਨੂੰ ਗੁਰਸਿੱਖਾ ਦੇ ਸਿਰ ਹੀ ਮੜਿ ਕੇ ਸਿੱਖਾ ਨੂੰ ਗਿਣੀ ਮਿਥੀ ਸਾਜਿਸ ਅਧੀਨ ਬਦਨਾਮ ਕੀਤਾ ਜਾ ਰਿਹਾ ਹੈ। ਉਨ੍ਹਾਂ ਸੰਗਤਾਂ ਨੂੰ ਕਿਹਾ ਕਿ ਸੰਗਤਾਂ ਆਪਣੇ ਮੁਤਾਬਕ ਸਮਾ ਰੱਖ ਕਿ ਸਾਂਤ ਮਈ ਨਾਲ ਧਰਨੇ ਸਹੀਦ ਸਿੰਘਾ ਦੇ ਭੋਗ ਵਾਲੇ ਦਿਨ 25 ਤਾਰੀਕ ਤੱਕ ਜਾਰੀ ਰੱਖਣ ਅਤੇ ਅਗਲਾ ਪ੍ਰੋਗਰਾਮ ਪੰਥਕ ਜਥੇਬੰਦੀਆਂ ਵੱਲੋ ਸੰਗਤਾਂ ਨੂੰ ਦਿੱਤਾ ਜਾਵੇਗਾ।ਇਸ ਸਮੇ ਸਰਦਾਰ ਮਾਨ ਸਾਹਿਬ ਦੇ ਨਾਲ ਰਜਿੰਦਰ ਸਿੰਘ ਜਵਾਰਕੇ ਸਾਬਕਾ ਸਰਪੰਚ,ਰਣਜੀਤ ਸਿੰਘ ਸੰਘੇੜਾ,ਪਰਮਿੰਦਰ ਸਿੰਘ ਬਾਲਿਆਂਵਾਲੀ,ਉਜਲ ਸਿੰਘ ਮੰਡੀ ਕਲਾਂ ,ਗੁਰਦੀਪ ਸਿੰਘ ਔਲਖ, ਬੂਟਾ ਸਿੰਘ ਕੈਂਥ ਤੋਂ ਇਲਾਵਾ ਸੰਗਤਾ ਵਿੱਚ ਮੁੱਖ ਤੌਰ ਤੇ ਬਲਰਾਜ ਸਿੰਘ ਮੰਡੀ ਕਲਾਂ ,ਕਰਮਜੀਤ ਸਿੰਘ ਢਪਾਲੀ,ਨਗਿੰਦਰ ਸਿੰਘ ਮੰਡੀ ਕਲਾਂ ,ਕਰਨੈਲ ਸਿੰਘ ਮੰਡੀ ਕਲਾਂ , ਪ੍ਰਧਾਨ ਮਾਨ ਸਿੰਘ ,ਹਰਵਿੰਦਰ ਸਿੰਘ ਕਾਕਾ ਆਦਿ ਹਾਜ਼ਰ ਸਨ। ਇਸ ਦੌਰਾਨ ਸ. ਮਾਨ ਨੇ ਪੱਤਰਕਾਰਾਂ ਨਾਲ ਹੋਏ ਬੁਰੇ ਵਰਤਾਓ ਦੀ ਨਿਖੇਧੀ ਕੀਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੇ ਰੋਸ ਵਜੋਂ ਇਲਾਕੇ ਦੀਆਂ ਸੰਗਤਾਂ ਵੱਲੌ ਵੱਡੀ ਗਿਣਤੀ ਵਿੱਚ ਇਕੱਤਰ ਹੋ ਕੇ ਸਹਿਰ ਰਾਮਪੁਰਾ ਦੇ ਫਾਟਕਾ ਤੇ ਧਰਨਾ ਦੇ ਕੇ ਬਠਿੰਡਾ ਚੰਡੀਗੜ੍ਹ ਰੋੜ ਜਾਮ ਕੀਤਾ ਗਿਆ ਇਸ ਧਰਨੇ ਵਿੱਚ ਸੰਗਤਾਂ ਨੂੰ ਗੁਰਸੇਵਕ ਸਿੰਘ ਧੂਰਕੋਟ,ਬਾਬਾ ਹਰਦੀਪ ਸਿੰਘ ਮਹਿਰਾਜ, ਲਖਵਿੰਦਰ ਸਿੰਘ ਸਿੱਖ ਮੰਡੀ ਕਲਾਂ, ਬੀਬੀ ਸਿਮਰਜੀਤ ਕੌਰ ਰਾਮਪੁਰਾ, ਕ੍ਰੰਤੀਕਾਰੀ ਯੁਨੀਅਨ ਦੇ ਆਗੂ ਸੁਰਜੀਤ ਸਿੰਘ ਫੂਲ,ਜਗਸੀਰ ਸਿੰਘ ਬੁੱਗਰ, ਬਾਬਾ ਜਸਵਿੰਦਰ ਸਿੰਘ ਬਾਲਿਆਂਵਾਲੀ, ਬਾਬਾ ਸਿਵਰਾਜ ਸਿੰਘ ਬੁੱਗਰ ਤੋਂ ਇਲਾਵਾ ਸੰਗਤਾਂ ਨੂੰ ਸੰਬੋਧਨ ਕੀਤਾ।

WRITTEN BY