ਸਮਾਣਾ, 21 ਅਕਤੂਬਰ (ਬਲਜੀਤ ਸਿੰਘ ਦੋਦੜਾ)- ਮਾਲਵਾ ਖੇਤਰ ਵਿਚ ਕਪਾਹ ਪੱਟੀ ਦੇ ਇਲਾਕਿਆਂ ਵਿਚ ਘਟੀਆ ਕੀਟਨਾਸ਼ਕ ਦਵਾਈਆਂ ਵੇਚੇ ਜਾਣ ਕਾਰਨ ਨੁਕਸਾਨੀਆਂ ਫਸਲਾਂ ਦਾ ਮੁਆਵਜਾ ਲੈਣ ਲਈ ਕਿਸਾਨਾਂ ਵ¤ਲੋਂ ਵਿ¤ਢੇ ਅੰਦੋਲਨ ਲਈ ਪੰਜਾਬ ਸਰਕਾਰ ਨੇ ਧਾਰਮਿਕ ਮਸਲਾ ਆ ਜਾਣ ਕਾਰਨ ਭਾਵੇ ਇਸ ਅੰਦੋਲਨ ਨੂੰ ਪਿਛੇ ਹ¤ਟਿਆ ਸਮਝ ਲਿਆ ਹੋਵੇ ਪਰ ਜਦੋਂ ਕਿਤੇ ਵੀ ਕਿਸੇ ਨੇ ਅਣਗਹਿਲੀ ਕੀਤੀ ਹੋਵੇ ਤਾਂ ਉਨ੍ਹਾਂ ਦੀਆਂ ਪਰਤਾਂ ਆਪਣੇ ਆਪ ਕਿਤੇ ਨਾ ਕਿਤੇ ਖੁੱਲ੍ਹ ਜਾਂਦੀਆਂ ਹਨ ਜਿਸ ਤਹਿਤ ਸਮਾਣਾ ਦੀ ਭਾਖੜਾ ਨਹਿਰ ਕਿਨਾਰੇ ਕੀਟਨਾਸ਼ਕ ਦਵਾਈਆਂ ਨੂੰ ਭਾਰੀ ਮਾਤਰਾ ਵਿਚ ਅਣਪਛਾਤੇ ਲੋਕਾਂ ਵ¤ਲੋਂ ਸੁਟੇ ਜਾਣ ਕਾਰਨ ਭਾਰਤੀ ਕਿਸਾਨ ਯੂਨੀਅਨ(ਡਕੌਂਦਾ) ਦੇ ਆਗੂਆਂ ਨੇ ਦਵਾਈਆਂ ਦੇ ਇਸ ਭੰਡਾਰ ਨੂੰ ਨਕਲੀ ਦ¤ਸਦਿਆ ਖੇਤੀਬਾੜੀ ਵਿਭਾਗ ਖਿਲਾਫ ਜੰਮ ਕੇ ਨਾਅਰੇ ਬਾਜੀ ਸ਼ੁਰੂ ਕਰ ਦਿ¤ਤੀ। ਸੁਚਨਾ ਮਿਲਣ ਤੇ ਖੇਤੀਬਾੜੀ ਵਿਭਾਗ ਦੇ ਜ਼ਿਲ੍ਹਾ ਮੁ¤ਖੀ ਵਰਿੰਦਰ ਸਿੰਘ ਜੋਸ਼ਨ, ਇੰਦਰਪਾਲ ਸਿੰਘ ਸੰਧੂ, ਅਰਵਿੰਦਰ ਸਿੰਘ ਮਾਨ ਨੇ ਮੌਕੇ ਤੇ ਪਹੁੰਚ ਕੇ ਕੀਟਨਾਸ਼ਕ ਦਵਾਈਆਂ ਦੀ ਜਾਂਚ ਕੀਤੀ ਅਤੇ ਕੰਪਨੀ ਵਾਇਜ ਕਰਕੇ ਉਨ੍ਹਾਂ ਦੇ ਸੈਂਪਲ ਭਰੇ ਅਤੇ ਪੁਲਿਸਨੂੰ ਕੇਸ ਦਰਜ ਕਰਨ ਦੀ ਸਿਫਾਰਸ਼ ਕੀਤੀ।ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਮੁ¤ਖਤਿਆਰ ਸਿੰਘ ਦ¤ੁਲੜ, ਸੁਖਵਿੰਦਰ ਸਿੰਘ ਤੁ¤ਲੇਵਾਲ, ਨਾਰੰਗ ਸਿੰਘ ਦੁ¤ਲੜ, ਪ੍ਰਗਟ ਸਿੰਘ ਅਸਰਪੁਰ, ਪਰਮਜੀਤ ਦ¤ੁਲੜ ਅਤੇ ਹੋਰਨਾਂ ਨੇ ਦ¤ਸਿਆ ਕਿ ਕਿਸਾਨਾਂ ਦੇ ਸਿਰ ਤੇ ਕਮਾਈ ਕਰਨ ਵਾਲੀਆਂ ਕੀਟਨਾਸ਼ਕ ਦਵਾਈਆਂ ਦੀਆਂ ਕੰਪਨੀਆਂ ਦੇ ਮਾਲਕ ਹੀ ਕਿਸਾਨਾਂ ਦੇ ਦੁਸ਼ਮਨ ਬਣ ਗਏ ਹਨ। ਜਿਨ੍ਹਾ ਭੋਲੇ-ਭਾਲੇ ਕਿਸਾਨਾਂ ਨੂੰ ਨਕਲੀ ਦਵਾਈਆਂ ਦੇ ਕੇ ਉਨ੍ਹਾਂ ਦੀਆਂ ਫਸਲਾ ਤਬਾਹ ਕਰ ਦਿੰਦੇ ਹਨ ਅਤੇ ਖੇਤੀ ਬਾੜੀ ਵਿਭਾਗ ਤੇ ਸਰਕਾਰ ਉਨ੍ਹਾਂ ਨੂੰ ਨ¤ਥ ਪਾਉਣ ਵਿਚ ਅਸਫਲ ਰਹੀ ਹੈ। ਉਨ੍ਹਾਂ ਖੇਤੀਬਾੜੀ ਵਿਭਾਗ ਜੋ ਕਿਸਾਨਾ ਦੀ ਮਦਦ ਲਈ ਬਣਾਇਆ ਗਿਆ ਹੈ ਉਸ ਵਿਚ ਤੈਨਾਤ ਮੁਲਾਜਮਾ ਤੇ ਦੋਸ਼ ਲਾਉਦਿਆ ਕਿਹਾ ਕਿ ਉਹ ਵੀ ਭ੍ਰਿਸ਼ਟਾਚਾਰੀ ਤਰੀਕੇ ਰਾਹੀ ਕਿਸਾਨਾਂ ਦਾ ਪ¤ਖ ਪੂਰਨ ਦੀ ਬਜਾਏ ਕੰਪਨੀ ਵਾਲਿਆਂ ਨਾਲ ਰ¤ਲ ਕੇ ਕਿਸਾਨੀ ਨੂੰ ਤਬਾਹ ਕਰਨ ਲਗੇ ਹੋਏ ਹਨ।ਇਨ੍ਹਾਂ ਸੂੱਟੀਆਂ ਗਈਆਂ ਦਵਾਈਆਂ ਦਾ ਜਾਇਜਾ ਲੈਣ ਪਹੁੰਚੇ ਜਿਲ੍ਹਾਂ ਮੁ¤ਖ ਖੇਤੀਬਾੜੀ ਅਫਸਰ ਸ੍ਰ ਜੋਸ਼ਨ ਨੇ ਕਿਹਾ ਕਿ ਇਹ ਦਵਾਈਆਂ ਸਮਾਣਾ, ਪਾਤੜਾ, ਬਾਦਸ਼ਾਹਪੁਰ ਜਾ ਨਾਲ ਲਗਦੇ ਹਰਿਆਣਾ ਸੂਬੇ ਦੇ ਡੀਲਰਾਂ ਦੀਆਂ ਹੋ ਸਕਦੀਆ ਹਨ।ਖੇਤੀਬਾੜੀ ਵਿਭਾਗ ਵ¤ਲੋਂ ਵਰਤੀ ਜਾ ਰਹੀ ਸਖਤਾਈ ਕਾਰਨ ਡੀਲਰਾਂ ਨੂੰ ਇਹ ਕਾਰਵਾਈ ਕਰਨ ਲਈ ਮਜਬੂਰ ਹੋਣਾ ਪਿਆ ਹੈ। ਉਨ੍ਹਾਂ ਕਿਹਾ ਕਿ ਸੁਟੀਆਂ ਦਵਾਈਆਂ ਵਿਚ ਜਿਆਦਾ ਤਰ ਕੀਟਨਾਸ਼ਕ ਦਵਾਈਆਂ ਕਾਰਟਪ ਹੈਡਰੋ ਕਲੋਰਾਇਡ-4ਜੀ, ਫਿਪਰੋਨਿਲ ਅਤੇ ਜਿੰਕ ਆਦਿ ਦੀ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇਨ੍ਹਾਂ ਸੁਟੀਆਂ ਹੋਈਆਂ ਦਵਾਈਆਂ ਦੇ ਸੈਂਪਲ ਭਰ ਕੇ ਜਾਂਚ ਕੀਤੀ ਜਾਵੇਗੀ। ਰਿਪੋਰਟ ਆਉਣ ਤੋਂ ਬਿਨ੍ਹਾ ਕਹਿਨਾ ਕੁਝ ਠੀਕ ਨਹੀਂ।



