Skip to content
Independent perspectives. Global stories.
BREAKING

ਗੁਰੂ ਸਾਹਿਬ ਦੀ ਬੇਅਦਬੀ ਦੇ ਸਬੰਧ ’ਚ ਸੰਤ ਸਮਾਜ ਨੇ ਰਾਜਪਾਲ ਨੂੰ ਦਿ¤ਤਾ ਮੰਗ ਪ¤ਤਰ

Share this story

image ਚੰਡੀਗੜ੍ਹ, 21 ਅਕਤੂਬਰ (ਨਾਗਪਾਲ)- ਪੰਜਾਬ ਵਿਚ ਸ਼ਰਾਰਤੀ ਅਨਸਰਾਂ ਵ¤ਲੋਂ ਲਗਾਤਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੀਤੀ ਜਾ ਰਹੀ ਬੇਅਦਬੀ ਅਤੇ ਬਹਿਬਲ ਕਲਾਂ ‘ਚ ਪੁਲਿਸ ਗੋਲੀ ਨਾਲ ਮਾਰੇ ਗਏ ਦੋ ਸਿ¤ਖਾਂ ਕਾਰਨ ਰੋਹ ‘ਚ ਆਈਆਂ ਸਿ¤ਖ ਸੰਗਤਾਂ ਵ¤ਲੋਂ ਪੰਜਾਬ ਦੀਆਂ ਕਈ ਥਾਵਾਂ ‘ਤੇ ਰੋਸ ਪ੍ਰਦਰਸ਼ਨ ‘ਤੇ ਸੜਕਾਂ ‘ਤੇ ਧਰਨੇ ਦਿ¤ਤੇ ਜਾ ਰਹੇ ਹਨ ਅਤੇ ਪੰਜਾਬ ਦੀ ਸ਼ਾਂਤੀ ਭੰਗ ਹੋ ਰਹੀ ਹੈ ਅਤੇ ਪੰਥ ਦੇ ਦੋਖੀ ਅਜੇ ਵੀ ਕੋਝੀਆਂ ਚਾਲਾਂ ਚ¤ਲ ਰਹੇ ਹਨ। ਇਸ ਸਬੰਧੀ ਅ¤ਜ ਪੰਜਾਬ ਦੇ ਸਮੂਹ ਸੰਤਾਂ ਮਹਾਂਪੁਰਸ਼ਾਂ , ਜਥੇਬੰਦੀਆਂ ਦੀ ਮੀਟਿੰਗ ਸੰਤ ਬਾਬਾ ਲਖਬੀਰ ਸਿੰਘ ਰਤਵਾੜਾ ਸਾਹਿਬ ਵਾਲਿਆਂ ਦੇ ਬਡਮਾਜਰਾ ਬਲੌਂਗੀ ਵਿਖੇ ਸਥਿਤ ਅਸਥਾਨ ਵਿਖੇ ਹੋਈ। ਜਿ¤ਥੇ ਇਸ ਮਸਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਸੰਤ ਹਰੀ ਸਿੰਘ ਰੰਧਾਵੇ ਵਾਲੇ ਸਕ¤ਤਰਜਨਰਲ ਅਤੇ ਸੰਤ ਲਖਬੀਰ ਸਿੰਘ ਰਤਵਾੜਾ ਸਾਹਿਬ ਜਨਰਲ ਸਕ¤ਤਰ ਅਤੇ ਸੰਤ ਬਲਜਿੰਦਰ ਸਿੰਘ ਰਾੜਾ ਸਾਹਿਬ ਵਾਲੇ ਅਤੇ ਸੰਤ ਮਹਿੰਦਰ ਸਿੰਘ ਲੰਬਿਆਂ ਵਾਲਿਆਂ ਨੇ ਕਿਹਾ ਕਿ ਗੁਰੂ ਸਾਹਿਬ ਜੀ ਦੇ ਸਰੂਪਾਂ ਦੀ ਹੋ ਰਹੀ ਬੇਅਦਬੀ ਕਰਕੇ ਸਮੁ¤ਚੇ ਸਿ¤ਖ ਜਗਤ ਵਿਚ ਰੋਸ ਦੀ ਲਹਿਰ ਹੈ ਅਤੇ ਸੰਗਤ ਦੇ ਹਿਰਦੇ ਵਲੂੰਧਰੇ ਗਏ ਹਨ। ਉਨਾਂ ਕਿਹਾ ਕਿ ਇਸ ਮਾਮਲੇ ਵਿਚ ਦੋਸ਼ੀ ਪਾਏ ਜਾਣ ਵਾਲੇ ਅਨਸਰਾਂ ਨੂੰ ਅਜਿਹੀ ਸਜਾ ਦਿ¤ਤੀ ਜਾਵੇ ਕਿ ਮੁੜ ਤੋਂ ਕੋਈ ਅਜਿਹੀ ਜੁਅਰਤ ਨਾ ਕਰ ਸਕੇ। ਉਨਾਂ ਕਿਹਾ ਕਿ ਆਪਣੇ ਹ¤ਕ ਲਈ ਰੋਸ ਪ੍ਰਦਰਸ਼ਨ ਕਰਨਾ ਸਾਡਾ ਅਧਿਕਾਰ ਹੈ ਅਤੇ ਸ਼ਾਂਤਮਈ ਧਰਨੇ ਦੌਰਾਨ ਲੋਕਾਂ ‘ਤੇ ਗੋਲੀਆਂ ਚਲਾਕੇ ਖਤਮ ਕਰਨ ਦੀ ਪੁਲਿਸ ਦੀ ਹਰਕਤ ਗਲਤ ਹੈ ਅਤੇ ਗੋਲੀ ਚਲਾਉਣ ਵਾਲੇ ਪੁਲਿਸ ਵਾਲਿਆਂ ਨੇ ਮੁਕ¤ਦਮਾ ਦਰਜ਼ ਕੀਤਾ ਜਾਵੇ। ਇਸ ਤੋਂ ਬਾਅਦ ਸਮੂਹ ਸੰਤ ਸਮਾਜ ਵ¤ਲੋਂ ਪੰਜਾਬ ਦੇ ਰਾਜਪਾਲ ਨੂੰ ਮੰਗ ਪ¤ਤਰ ਦੇਣ ਲਈ ਕਾਫਲਾ ਰਵਾਨਾ ਹੋਇਆ। ਇਸ ਮੌਕੇ ਸੰਤ ਹਰੀ ਸਿੰਘ ਰੰਧਾਵੇ ਵਾਲੇ, ਸੰਤ ਲਖਬੀਰ ਸਿੰਘ ਰਤਵਾੜਾ ਸਾਹਿਬ ਵਾਲੇ, ਸੰਤ ਬਲਜਿੰਦਰ ਸਿੰਘ ਰਤਵਾੜਾ ਸਾਹਿਬ ਵਾਲੇ, ਸੰਤ ਅਮੀਰ ਸਿੰਘ ਜਵ¤ਦੀ ਕਲਾਂ ਵਾਲੇ, ਸੰਤ ਕਸ਼ਮੀਰਾ ਸਿੰਘ ਅਲਹੌਰਾਂ ਵਾਲੇ, ਸੰਤ ਸਰੂਪ ਸਿੰਘ ਸੋਲਖੀਆਂ ਵਾਲੇ, ਸੰਤ ਮਹਿੰਰਦ ਸਿੰਘ ਲੰਬਿਆਂ ਵਾਲੇ, ਸੰਤ ਸਾਧੂ ਸਿੰਘ ਸੰਗਰੂਰ ਵਾਲਿਆਂ ਤੋਂ ਇਲਾਵਾ ਵ¤ਖ ਵ¤ਖ ਸੰਪਰਦਾਵਾਂ ਦੇ ਨੁਮਾਇੰਦੇ ਹਾਜਰ ਹੋਏ। ਸਵਾਲ ਦੇ ਜੁਆਬ ਵਿਚ ਸਮੂਹ ਸੰਤ ਸਮਾਜ ਨੇ ਕਿਹਾ ਕਿ ਪੂਰੇ ਪੰਜਾਬ ਵਿਚ ਧਰਨੇ ਦਾ ਮਾਹੌਲ ਹੋਣ ਕਰਕੇ ਸਾਰੇ ਸੰਤਾਂ ਤੋਂ ਪ੍ਰਵਾਨਗੀ ਲੈ ਕੇ ਇਹ ਮੰਗ ਪ¤ਤਰ ਦਿ¤ਤਾ ਜਾ ਰਿਹਾ ਹੈ। ਕਿਉਂਕਿ ਇਕੋ ਸਮੇਂ ਸਾਰੀਆਂ ਜਥੇਬੰਦੀਆਂ ਦਾ ਇ¤ਕ ਜਗਾ ਇਕ¤ਤਰ ਹੋਣਾ ਸੰਭਵ ਨਹੀਂ ਹੈ ਅਤੇ ਸੰਤ ਧਰਨਿਆਂ ਦੀ ਅਗਵਾਈ ਕਰ ਰਹੇ ਹਨ। ਇਸ ਮੌਕੇ ਜੈਕਾਰਿਆਂ ਦੀ ਗੂੰਝ ਵਿਚ ਜਥਾ ਚੰਡੀਗੜ੍ਰ ਵ¤ਲ ਨੂੰ ਰਵਾਨਾ ਹੋਇਆ।

WRITTEN BY