ਚੰਡੀਗੜ੍ਹ- ਫਰੀਦਕੋਟ ਦੇ ਬਰਗਾੜੀ ਪਿੰਡ ਵਿਚ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿਚ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਨ੍ਹਾਂ ਦੋਸ਼ੀਆਂ ਦੀ ਪਛਾਣ ਪੰਜਗਰਾਈਆਂ ਵਾਸੀ ਰੁਪਿੰਦਰ ਸਿੰਘ ਖਾਲਸਾ ਅਤੇ ਜਸਵਿੰਦਰ ਸਿੰਘ ਦੇ ਰੂਪ ਵਿਚ ਹੋਈ ਹੈ ਅਤੇ ਦੋਵੇਂ ਸਕੇ ਭਰਾ ਸਨ।ਪੁਲਿਸ ਵੱਲੋਂ ਇਨ੍ਹਾਂ ਦੋਸ਼ੀਆਂ ਵਲੋਂ ਵਿਦੇਸ਼ ਰਾਹੀਂ ਫੋਨ ‘ਤੇ ਰਚੀ ਗਈ ਸਾਜਿਸ਼ ਦੀ ਰਿਕਾਰਡਿੰਗ ਵੀ ਜਨਤਕ ਕੀਤੀ ਗਈ ਹੈ।



