Skip to content
Independent perspectives. Global stories.
BREAKING

ਧੂਰੀ ’ਚ ਸ਼ਰਾਬੀ ਫੌਜੀ ਨੇ ਗੋਲੀਆਂ ਚਲਾ ਕੇ 4 ਨੂੰ ਮਾਰਿਆ

Share this story

ਸੰਗਰੂਰ, 20 ਅਕਤੂਬਰ (ਪੀ. ਟੀ.)- ਧੂਰੀ ਦੇ ਪਿੰਡ ਹਸਨਪੁਰ ’ਚ ਇਕ ਫੌਜੀ ਨੇ ਘਰ ਦੀ ਛੱਤ ’ਤੇ ਚੜ੍ਹ ਕੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।ਫੌਜੀ ਵੱਲੋਂ ਚਲਾਈਆਂ ਗਈਆਂ ਅੰਨ੍ਹੇਵਾਹ ਗੋਲੀਆਂ ਵਿਚ ਚਾਰ ਲੋਕਾਂ ਦੀ ਮੌਤ ਹੋਣ ਦੀ ਸ਼ੰਕਾ ਹੈ ਅਤੇ 4 ਲੋਕ ਜ਼ਖਮੀ ਹੋ ਗਏ ਹਨ।ਫੌਜੀ ਵੱਲੋਂ ਚਲਾਈਆਂ ਜਾ ਰਹੀਆਂ ਅੰਨ੍ਹੇਵਾਹ ਗੋਲੀਆਂ ’ਤੇ ਜਦੋਂ ਪੁਲਸ ਨੇ ਇਸ ’ਤੇ ਜਵਾਬੀ ਕਾਰਵਾਈ ਕਰਦੇ ਹੋਏ ਫਾਇਰਿੰਗ ਕੀਤੀ ਤਾਂ ਫੌਜੀ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਆਤਮਹੱਤਿਆ ਕਰ ਲਈ।ਜਾਣਕਾਰੀ ਮੁਤਾਬਕ ਜ਼ਖਮੀਆਂ ਨੂੰ ਪਟਿਆਲਾ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।ਇਹ ਫੌਜੀ ਛੁੱਟੀ ’ਤੇ ਘਰ ਹੋਇਆ ਸੀ ਅਤੇ ਮੰਗਲਵਾਰ ਨੂੰ ਇਸ ਨੇ ਘਰ ਦੀ ਛੱਤ ’ਤੇ ਚੜ੍ਹ ਕੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।

WRITTEN BY