ਨੂਰਪੁਰਬੇਦੀ, 20 ਅਕਤੂਬਰ (ਕਮਲਜੀਤ ਢੀਂਡਸਾ, ਬਲਜਿੰਦਰ ਸਿੱਧੂ)- ਵੱਖ-ਵੱਖ ਥਾਵਾਂ ਤੇ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਹੋਈ ਬੇਅਦਬੀ ਦੇ ਰੋਸ ਵਜੋਂ ਅੱਜ ਵੱਖ-ਵੱਖ ਸਿੱਖ ਜਥੇਬੰਦੀਆਂ ਵਲੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਰੂਪਨਗਰ ਦੇ ਸ਼ਹਿਰੀ ਪ੍ਰਧਾਨ ਸ:ਕਾਬਲ ਸਿੰਘ ਵੈਦ ਦੀ ਅਗਵਾਈ ਹੇਠ ਝੱਜ ਚੌਂਕ ਤੇ ਕਰੀਬ ਤਿੰਨ ਘੰਟੇ ਜਾਮ ਲਗਾਇਆ।ਇਸ ਦੌਰਾਨ ਅਮ੍ਰਿਤਸਰ, ਜਲੰਧਰ, ਹੁਸ਼ਿਆਰਪੁਰ, ਨੰਗਲ ਤੇ ਰੂਪਨਗਰ ਨੂੰ ਜਾਣ ਵਾਲੀ ਆਵਾਜਾਈ ਪੂਰੀ ਤਰਾਂ ਪ੍ਰਭਾਵਿਤ ਹੋਈ ਤੇ ਪੁਲਿਸ ਨੂੰ ਕੈਬਿਨਟ ਮੰਤਰੀ ਡਾ.ਦਲਜੀਤ ਸਿੰਘ ਚੀਮਾ ਦੇ ਕਾਫਲੇ ਨੂੰ ਮੁੱਖ ਮਾਰਗ ਦੀ ਥਾਂ ਤੇ ਪਿੰਡਾ ਦੇ ਰਸਤਿਓਂ ਲੰਘਾਉਣਾ ਪਿਆ।ਇਸ ਦੌਰਾਨ ਜੁੜੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਪੰਥਕ ਦਰਦੀਆਂ ਨੇ ਬਾਦਲ ਸਰਕਾਰ ਖਿਲਾਫ ਜੰਮਕੇ ਨਾਰੇਬਾਜੀ ਕੀਤੀ,ਉਥੇ ਹੀ 25 ਅਕਤੂਬਰ ਤੱਕ ਟ੍ਰੈਫਿਕ ਜਾਮ ਨੁੰ ਉਕਤ ਸਿਡੂਲ ਮੁਤਾਬਿਕ ਨਿਰੰਤਰ ਜਾਰੀ ਰੱਖਣ ਦਾ ਵੀ ਐਲਾਨ ਕੀਤਾ।ਇਸ ਦੌਰਾਨ ਹੋਰਨਾਂ ਤੋਂ ਇਲਾਵਾ ਗੁਲਾਬ ਸਿੰਘ, ਸੱਬਰ ਸਿੰਘ ਅਸਮਾਨਪੁਰ, ਬਾਬਾ ਸਵਰਨ ਸਿੰਘ ਸ਼ਾਹਪੁਰਬੇਲਾ, ਦਿਲਬਾਗ ਸਿੰਘ ਹੀਰਪੁਰ, ਪ੍ਰੇਮ ਸਿੰਗ ਬਸੀ, ਪਰਮਿੰਦਰ ਕੰਧੋਲਾ, ਮਨਪ੍ਰੀਤ ਸਿੰਘ, ਮਨੀ ਨਲਹੋਟੀ, ਭਾਗ ਸਿੰਘ ਡੂਮੇਵਾਲ, ਸੋਹਣ ਸਿੰਘ ਡੂਮੇਵਾਲ ਤੇ ਸੁਲੱਖਣ ਸਿੰਘ ਸਾਹਿਤ ਅਨੇਕਾਂ ਆਗੂ ਤੇ ਸਿੱਖ ਸੰਗਤਾਂ ਮੌਜੂਦ ਸਨ।



