Skip to content
Independent perspectives. Global stories.
BREAKING

ਸਾਬਕਾ ਵਿਧਾਇਕ ਬਾਂਸਲ ਵੱਲੋਂ ਅਕਾਲੀ ਦਲ ਤੋਂ ਦੂਰੀ ਰੱਖਣ ਦਾ ਐਲਾਨ

Share this story

ਬੋਹਾ/ਬੁਢਲਾਡਾ, 20 ਅਕਤੂਬਰ (ਕੁਲਦੀਪ ਸ਼ੀਂਮਾਰ, ਅਮਨ ਮਹਿਤਾ, ਭੁਪਿੰਦਰ ਸਿੰਘ)- ਪੰਜਾਬ ਦੇ ਮੌਜੂਦਾਂ ਹਾਲਾਤਾਂ ਲਈ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਅਤੇ ਸੂਬੇ ਦਾ ਉਪ ਮੁੱਖ ਮੰਤਰੀ ਪੂਰੀ ਤਰ੍ਹਾਂ ਜਿੰਮੇਵਾਰ ਹੈ। ਗ੍ਰਹਿ ਮੰਤਰਾਲੇ ਦੀਆਂ ਨਾਕਾਮੀਆਂ ਕਰਕੇ ਪੰਜਾਬ ਅੰਦਰ ਵਾਪਰੀਆਂ ਘਟਨਾਵਾਂ ਤੋਂ ਦੁੱਖੀ ਹੋ ਕੇ ਅਸਤੀਫੇ ਦੇਣ ਵਾਲੇ ਅਕਾਲੀ ਲੀਡਰਾਂ ਦੀ ਪ੍ਰਸ਼ੰਸ਼ਾ ਕਰਦੇ ਹੋਏ ਕਾਂਗਰਸ ਪਾਰਟੀ ਦੇ ਕਿਸਾਨ ਮਜਦੂਰ ਸੈਲ ਦੇ ਸੂਬਾ ਮੀਤ ਪ੍ਰਧਾਨ ਰਣਜੀਤ ਸਿੰਘ ਦੌਦੜਾ, ਹਰਪ੍ਰੀਤ ਸਿੰਘ ਛੀਨਾਂ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਖੇਮ ਸਿੰਘ ਜਟਾਣਾ, ਪ੍ਰਦੀਪ ਬਿੱਟੂ ਬੋਹਾ, ਲਵਪ੍ਰੀਤ ਸਿੰਘ ਬੋਹਾ, ਮੱਖਣ ਸਿੰਘ ਭੱਠਲ, ਕਾਂਗਰਸ ਦੇ ਕੌਂਸਲਰ ਅਜੈ ਕੁਮਾਰ ਟਿੱਕੂ ਆਦਿ ਨੇ ਕਿਹਾ ਕਿ ਇਨ੍ਹਾਂ ਨੇ ਆਪਣੀ ਜਮੀਰ ਦੀ ਆਵਾਜ ਸੁਣਦਿਆਂ ਅਸਤੀਫੇ ਦਿੱਤੇ ਹਨ। ਉਪਰੋਕਤ ਆਗੂਆਂ ਨੇ ਜਿਲ੍ਹਾ ਯੋਜਨਾ ਬੋਰਡ ਮਾਨਸਾ ਦੇ ਸਾਬਕਾ ਚੇਅਰਮੈਨ ਅਤੇ ਸਾਬਕਾ ਵਿਧਾਇਕ ਬੁਢਲਾਡਾ ਮੰਗਤ ਰਾਏ ਬਾਂਸਲ ਵੱਲੋਂ ਅਸਤੀਫਾ ਦੇਣ ਨੂੰਇੱਕ ਚੰਗਾ ਕਦਮ ਕਰਾਰ ਦਿੰਦਿਆਂ ਕਿਹਾ ਕਿ ਬਾਂਸਲ ਇੱਕ ਅਜਿਹਾ ਨੇਤਾ ਹੈ ਜੋ ਹਮੇਸ਼ਾ ਹੀ ਹੀ ਆਜਾਦ ਸੋਚ ਨਾਲ ਰਾਜਨੀਤੀ ਕਰਨ ਵਿੱਚ ਵਿਸ਼ਵਾਸ਼ ਰੱਖਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ (ਬ) ਦੇ ਮੰਤਰੀ ਵਿਧਾਇਕ ਅਤੇ ਐਸ.ਜੀ.ਪੀ.ਸੀ. ਮੈਂਬਰਾਂ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਰੱਤੀ ਭਰ ਵੀ ਵਿਸ਼ਵਾਸ਼ ਹੈ ਤਾਂ ਉਨ੍ਹਾਂ ਨੂੰ ਤੁਰੰਤ ਅਸਤੀਫੇ ਦੇਣੇ ਚਾਹੀਦੇ ਹਨ। ਕਿਉਂਕਿ ਪੰਜਾਬ ਦੇ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਕਮਜੋਰੀ ਕਾਰਨ ਸੂਬੇ ਦੀ ਅਮਨ ਸ਼ਾਂਤੀ ਭੰਗ ਹੋਈ ਹੈ। ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਹਾਜ਼ਰ ਸਨ।

WRITTEN BY