Skip to content
Independent perspectives. Global stories.
BREAKING

ਸੁਖਬੀਰ ਬਾਦਲ ਵੱਲੋਂ ਵਿਸ਼ਵ ਕਬੱਡੀ ਕੱਪ ਰੱਦ ਕਰਨ ਦਾ ਐਲਾਨ

Share this story

ਚੰਡੀਗੜ੍ਹ, 20 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਛੇਵੇਂ ਵਿਸ਼ਵ ਕਬੱਡੀ ਕੱਪ ਦੇ ਰੱਦ ਕੀਤੇ ਜਾਣ ਦਾ ਐਲਾਨ ਕੀਤਾ ਹੈ । ਇਹ ਵਿਸ਼ਵ ਕਬੱਡੀ ਕੱਪ ਸੂਬੇ ਵਿੱਚ 14 ਤੋਂ 28 ਨਵੰਬਰ ਤੱਕ ਕਰਵਾਇਆ ਜਾਣਾ ਸੀ। ਇਸ ਸਬੰਧੀ ਇਥੇ ਐਲਾਨ ਕਰਦੇ ਹੋਏ ਉਪ ਮੁੱਖ ਮੰਤਰੀ, ਜਿਨ੍ਹਾਂ ਕੋਲ ਖੇਡ ਵਿਭਾਗ ਵੀ ਹੈ, ਨੇ ਕਿਹਾ ਕਿ ਉਨ੍ਹਾਂ ਨੇ ਕਬੱਡੀ ਕੱਪ ਰੱਦ ਕਰਨ ਦਾ ਇਹ ਫੌਰੀ ਫੈਸਲਾ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਕਾਰਨ ਹੋਏ ਦੁਖ ਦੇ ਪ੍ਰਗਟਾਵੇ ਵਜੋਂ ਕੀਤਾ ਹੈ। ਉਨ੍ਹਾਂ ਕਿਹਾ ਕਿ, “’’ਕਬੱਡੀ ਪੰਜਾਬੀਆਂ ਦੇ ਜੋਸ਼ ਅਤੇ ਪੇਂਡੂ ਖੇਡਾਂ ਵਿੱਚ ਮੋਹਰੀ ਰਹਿਣ ਦੇ ਉਨ੍ਹਾਂ ਦੇ ਜ਼ਜਬੇ ਦਾ ਮੁਜਾਹਰਾ ਕਰਦੀ ਹੈ। ਅਜਿਹੇ ਸਮੇਂ ਜਦੋਂ ਸਮੁੱਚੀ ਸਿੱਖ ਸੰਗਤ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਾਰਨ ਦੁਖੀ ਅਤੇ ਸਦਮੇ ਵਿਚ ਹੈ,ਤਾਂ ਅਜਿਹੇ ਮੌਕੇ ਟੂਰਨਾਮੈਂਟ ਕਰਵਾਉਣਾ ਠੀਕ ਨਹੀਂ ਹੋਵੇਗਾ। ਸ. ਬਾਦਲ ਨੇ ਕਿਹਾ ਕਿ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਿਨਾਉਣੀਆਂ ਘਟਨਾਵਾਂ ਤੋਂ ਸਮੁੱਚੇ ਪੰਜਾਬੀ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਸੱਟ ਵੱਜੀ ਹੈ। ਉਨ੍ਹਾਂ ਅੱਗੇ ਕਿਹਾ ਕਿ , “’’ਮੇਰੀਆਂਭਾਵਨਾਵਾਂ ਨੂੰ ਵੀ ਠੇਸ ਪੁੱਜੀ ਹੈ ਅਤੇ ਮੇਰੀ ਅੰਤਰ ਆਤਮਾ ਮੈਨੂੰ ਇਸ ਗੱਲ ਦੀ ਆਗਿਆ ਨਹੀਂ ਦਿੰਦੀ ਕਿ ਅਜਿਹਾ ਕੋਈ ਟੂਰਨਾਮੈਂਟ ਉਸ ਸਮੇਂ ਕਰਵਾਇਆ ਜਾਵੇ ਜਦੋਂ ਕਿ ਭਾਰਤ ਅਤੇ ਵਿਸ਼ਵ ਭਰ ਵਿਚਲਾ ਸਿੱਖ ਭਾਈਚਾਰਾ ਬੇਅਦਬੀ ਦੀਆਂ ਇਨ੍ਹਾਂ ਘਿਨਾਉਣੀਆਂ ਘਟਨਾਵਾਂ ਕਾਰਨ ਦੁਖੀ ਹੈ।

WRITTEN BY