Skip to content
Independent perspectives. Global stories.
BREAKING

ਹੁਣ ਗੁਰੂਸਰ ਵਿਖੇ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ

Share this story

ਭਗਤਾਭਾਈਕਾ, 20 ਅਕਤੂਬਰ (ਸਵਰਨ ਸਿੰਘ ਭਗਤਾ)– ਪੰਜਾਬ ਦੀ ਅਮਨ ਸ਼ਾਂਤੀ ਭੰਗ ਕਰਨ ਦੇ ਤਹਿਤ ਸ਼ਰਾਰਤੀ ਅਨਸਰਾਂ ਵਲੋਂ ਬਰਗਾੜੀਵਿਖੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀਕੀਤੀ ਗਈ ਬੇਅਦਬੀ ਦਾ ਮਾਮਲਾ ਠੰਢਾ ਨਹੀਂ ਸੀ ਹੋਇਆ ਕਿ ਹੁਣ ਇਥੋਂ ਨੇੜ੍ਹਲੇ ਪਿੰਡ ਗੁਰੂਸਰ ਦੀਆਂ ਗ਼ਲੀਆਂ ਵਿਚੋਂ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ 1273 ਤੋਂ 1430 ਤੱਕ ਦੇ 157 ਅੰਗ ਮਿਲ੍ਹਣ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ। ਅੱਜ ਤੜਕਸਾਰ ਹੀ ਜਦ ਪਿੰਡ ਦੇ ਲੋਕ ਪਿੰਡ ਵਿਚਲੇ ਗੁਰਦੁਆਰਾ ਸਾਹਿਬਲਈਜਾਣ ਲੱਗੇ ਤਾਂ ਉਨ੍ਹਾਂ ਨੇ ਪਿੰਡ ਦੀਗੁਰਦੁਆਰਾ ਸਾਹਿਬ ਤੋਂ ਭਗਤਾਭਾਈ-ਬਰਨਾਲਾਮੁੱਖ ਸੜਕਤੱਕ ਜਾਂਦੀਲਿਕਸੜਕਉ¤ਪਰਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਅੰਗ ਸੁੱਟੇ ਪਏ ਦੇਖੇ। ਇਸ ਮੰਦਭਾਗੀ ਘਟਨਾ ਦੀ ਸੂਚਨਾ ਪੂਰੇ ਇਲਾਕੇ ਵਿਚ ਜੰਗਲ ਦੀ ਅੱਗ ਦੀਤਰ੍ਹਾਂ ਫੈਲ ਗਈ ਅਤੇ ਆਸ ਪਾਸ ਦੇ ਇਲਾਕੇ ਦੀ ਵੱਡੀ ਗਿਣਤੀ ਦੀ ਸੰਗਤ ਪਿੰਡ ਗੁਰੂਸਰ ਵਿਖੇ ਪਹੁੰਚਣੀ ਸ਼ੁਰੂ ਹੋ ਗਈ। ਪਿੰਡ ਵਾਸੀਆਂ ਨੇ ਸ੍ਰੀਗੁਰੂ ਗਰੰਥ ਸਾਹਿਬ ਜੀ ਦੇ ਅੰਗਾਂ ਨੂੰ ਸਤਿਕਾਰ ਸਹਿਤ ਪਿੰਡ ਦੇ ਗੁਰਦੁਆਰਾ ਸਾਹਿਬਵਿਖੇ ਲਿਜਾ ਕੇ ਬਿਰਾਜਮਾਨਕਰ ਦਿੱਤਾ। ਇਸ ਮੌਕੇ ਅਮਰ ਸਿੰਘ ਚਾਹਲ, ਡੀ.ਆਈ.ਜੀ ਫਿਰੋਜਪੁਰ ਰੇਂਜ ਅਤੇ ਡਾ. ਬਸੰਤ ਗਰਗ ਡਿਪਟੀਕਮਿਸ਼ਨਰ ਬਠਿੰਡਾ, ਰਜੇਸ਼ਵਰ ਸਿੰਘ ਐਸ.ਐਸ.ਪੀ ਬਠਿੰਡਾ, ਕੁਲਦੀਪ ਸਿੰਘ ਚਾਹਲਐਸ.ਐਸ.ਪੀ. ਸ੍ਰੀ ਮੁਕਤਸਰ ਸਾਹਿਬ, ਡਾ. ਨਰਿੰਦਰ ਸਿੰਘ ਧਾਲੀਵਾਲਐਸ.ਡੀ.ਐਮ. ਫੂਲ, ਗੁਰਜੀਤ ਸਿੰਘ ਰੋਮਾਣਾਡੀ.ਐਸ.ਪੀ. ਫੂਲਦੀਅਗਵਾਈਹੇਠਸਿਵਲਅਤੇ ਪੁਲਸ ਪ੍ਰਸਾਸ਼ਨਵੀ ਵੱਡੀ ਗਿਣਤੀਵਿਚਘਟਨਾਸਥਾਨ’ਤੇ ਪਹੁੰਚ ਗਿਆ। ਸਿੱਖ ਸੰਗਤਾਂ ਵਿਚਲੇ ਰੋਸ ਉ¤ਪਰਕਾਬੂ ਪਾਉਣ ਲਈਪ੍ਰਸਾਸ਼ਨ ਨੂੰ ਕਾਬੂਕਰਨਲਈਭਾਰੀ ਮੁਸ਼ੱਕਤ ਕਰਨੀਪਈ।ਘਟਨਾ ਦੇ ਰੋਸਵਜੋਂ ਸਿੱਖ ਸੰਗਤ ਨੇ ਭਗਤਾਭਾਈ – ਬਰਨਾਲਾ ਮੁੱਖ ਸੜਕ ਉ¤ਪਰਧਰਨਾ ਲਾਉਣ ਉਪਰੰਤ ਸੜਕਾਂ ਉ¤ਪਰ ਦਰੱਖਤ ਸੁੱਟ ਕੇ ਚੱਕਾ ਜਾਮਕਰ ਦਿੱਤਾ। ਇਸ ਸਮੇਂ ਧਰਨੇ ਉ¤ਪਰਬੈਠੀ ਸੰਗਤ ਸਤਿਨਾਮ ਵਾਹਿਗੁਰੂ ਦਾਜਾਪਕਰਰਹੀ ਸੀ ਅਤੇ ਦੋਸ਼ੀਆਂ ਨੂੰ ਗ੍ਰਿਫਤਾਰਕਰਨਦੀ ਮੰਗ ਰਹੀ ਸੀ। ਇਸ ਸਮੇਂ ਪੁਲਸ ਦੇ ਡੀ.ਆਈ.ਜੀ. ਅਮਰ ਸਿੰਘ ਚਾਹਲ ਨੇ ਕਿਹਾ ਕਿ ਪੁਲਸ ਇਸ ਮਾਮਲੇ ਦੀਬਰੀਕੀਨਾਲਛਾਣਬੀਣਕਰਰਹੀਹੈ। ਉਨ੍ਹਾਂ ਦਾਅਵਾਕੀਤੀ ਇਸ ਘਟਨਾ ਦੇ ਜਿੰਮੇਵਾਰ ਦੋਸ਼ੀਆਂ ਨੂੰ ਜਲਦ ਹੀ ਕਾਬੂਕਰਲਿਆਜਾਵੇਗਾ। ਇਸ ਸਮੇਂ ਜਿਲ੍ਹਾ ਬਠਿੰਡਾ ਦੇ ਡਿਪਟੀਕਮਿਸ਼ਨਰਡਾ. ਬਸੰਤ ਗਰਗ ਨੇ ਕਿਹਾ ਕਿ ਕੁੱਝ ਸ਼ਰਾਰਤੀਅਨਸਰਲੋਕਾਂ ਦੀਧਾਰਮਿਕਭਾਵਨਾਵਾਂ ਭੜਕਾ ਕੇ ਪੰਜਾਬ ਦੇ ਅਮਨਚੈਨ ਨੂੰ ਭੰਗ ਕਰਨਾ ਚਾਹੁੰਦੇ ਹਨ।ਡਾ. ਗਰਗ ਲੋਕਾਂ ਨੂੰ ਅਪੀਲਕੀਤੀ ਕਿ ਉਹ ਇਸ ਸਮੇਂ ਸੰਜਮ ਤੋਂ ਕੰਮ ਲੈਦੇ ਹੋਏ ਕਿਸੇ ਕਿਸਮਦੀਭੜਕਾਹਟਵਿਚਨਾ ਆਉਣ।ਖ਼ਬਰਲਿਖੇ ਜਾਣ ਤੱਕਸਿਖ ਸੰਗਤਾਂ ਵਲੋਂ ਲਗਾਇਆ ਗਿਆ ਸ਼ਾਂਤਮਈਧਰਨਾਜਾਰੀ ਸੀ।

WRITTEN BY