Skip to content
Independent perspectives. Global stories.
BREAKING

ਜੰਡਿਆਲਾ ਗੁਰੂ ਨੇੜੇ ਬੇਅਦਬੀ ਦੀ ਵਾਪਰੀ ਇੱਕ ਹੋਰ ਘਟਨਾ: ਗ੍ਰੰਥੀ ਗ੍ਰਿਫਤਾਰ

Share this story

ਜੰਡਿਆਲਾ ਗੁਰੂ, 19 ਅਕਤੂਬਰ (ਵਰੁਣ ਸੋਨੀ)- ਪੰਜਾਬ ਵਿੱਚ ਲਗਾਤਾਰ ਵਾਪਰ ਰਹੀਆਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਵਿੱਚ ਅੱਜ ਇੱਕ ਹੋਰ ਵਾਧਾ ਹੋ ਗਿਆ। ਜ਼ਿਲ੍ਹਾ ਅੰਮ੍ਰਿਤਸਰ ਦੇ ਕਸਬਾ ਜੰਡਿਆਲਾ ਗੁਰੂ ਤੋਂ 5 ਕਿਲੋਮੀਟਰ ਦੂਰੀ ’ਤੇ ਸਥਿਤ ਪਿੰਡ ਨਿਜਰਪੁਰਾ ਵਿੱਚ ਇੱਕ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਵੱਲੋਂ ਖੁਦ ਬਾਣੀ ਦੀਆਂ ਪੋਥੀਆਂ, ਰੁਮਾਲੇ, ਗੁਟਕਾ ਸਾਹਿਬ ਦੀ ਬੇਅਦਬੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪਿੰਡ ਵਾਸੀ ਸਤਨਾਮ ਸਿੰਘ ਪੁੱਤਰ ਹਰਭਜਨ ਸਿੰਘ ਨੇ ਦੱਸਿਆ ਕਿ ਪੰਜਾਬ ਵਿੱਚ ਵਾਪਰ ਰਹੀਆਂ ਘਟਨਾਵਾਂ ਦੇ ਮੱਦੇਨਜਰ ਮੈਂ ਅਤੇ ਸਾਹਿਬ ਸਿੰਘ 18 ਅਕਤੂਬਰ ਦੀ ਰਾਤ ਕਰੀਬ 10.30 ਵਜੇ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਕੋਲੋਂ ਲੰਗ ਰਹੇ ਸੀ ਕਿ ਅੰਦਰੋਂ ਕੁਝ ਹਿੱਲਜੁਲ ਦੀ ਆਵਾਜ਼ ਆਈ। ਸਾਹਿਬ ਸਿੰਘ ਨੇ ਗੁਰਦੁਆਰਾ ਸਾਹਿਬ ਦੀ ਬਾਰੀ ਵਿੱਚੋਂ ਦੇਖਿਆ ਤਾਂ ਗ੍ਰੰਥੀ ਜਗਦੀਸ਼ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਮਹਿਤਾ ਪੱਤੀ ਨੰਗਲੀ

ਵਾਲੀ ਜ਼ਿਲ੍ਹਾ ਅੰਮ੍ਰਿਤਸਰ ਅਤੇ ਉਸਦੀ ਪਤਨੀ ਲਖਵਿੰਦਰ ਕੌਰ ਦੋਨੋਂ ਪੋਥੀ ਅਤੇ ਗੁਟਕਾ ਸਾਹਿਬ ਦੇ ਪੱਤਰੇ ਪਾੜਕੇ ਸੁੱਟ ਰਹੇ ਸਨ ਅਤੇ ਗੁਰੂ ਗ੍ਰੰਥ ਸਾਹਿਬ ਉ¤ਪਰ ਪਏ ਰੁਮਾਲਿਆਂ ਨੂੰ ਖਿਲਾਰ ਰਹੇ ਸਨ ਫਿਰ ਉਹਨਾਂ ਨੇ ਗੁਰਦੁਆਰਾ ਸਾਹਿਬ ਦੇ ਸਪੀਕਰ ਰਾਹੀਂ ਰੋਲਾ ਪਾਉਣਾ ਸ਼ੁਰੂ ਕਰ ਦਿੱਤਾ ਕਿ ਠਬੰਦੇ ਪੈ ਗਏ ਬੰਦੇ ਪੇ ਗਏੂ ਗੁਰੂ ਸਾਹਿਬ ਦੀ ਬੇਅਦਬੀ ਕਰਕੇ ਭੱਜ ਗਏ ਹਨ। ਸਤਨਾਮ ਸਿੰਘ ਨੇ ਦੱਸਿਆ ਕਿ ਜਦ ਦਮਦਮੀ ਟਕਸਾਲ ਦੇ ਸਿੰਘਾਂ ਅਤੇ ਥਾਣਾ ਐਸ ਐਚ ਓ ਦਵਿੰਦਰ ਸਿੰਘ ਬਾਜਵਾ ਨੇ ਮੌਕੇ ’ਤੇ ਪਹੁੰਚਕੇ ਸਖਤੀ ਨਾਲ ਪੁੱਛ ਪੜਤਾਲ ਕੀਤੀ ਤਾਂ ਗ੍ਰੰਥੀ ਨੇ ਅਪਨਾ ਜੁਰਮ ਕਬੂਲ ਕਰ ਲਿਆ ਅਤੇ ਥਾਣਾ ਮੁੱਖੀ ਉਸਨੂੰ ਟਕਸਾਲ ਦੇ ਸਿੰਘਾਂ ਦੀ ਕੁਟਮਾਰ ਤੋਂ ਬਚਾਕੇ ਅਪਨੀ ਹਿਰਾਸਤ ਵਿੱਚ ਲੈ ਗਏ। ਪੁਲਿਸ ਸਟੇਸ਼ਨ ਥਾਣਾ ਜੰਡਿਆਲਾ ਗੁਰੁ ਵਿੱਚ ਸਤਨਾਮ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਪਰਚਾ ਨੰਬਰ 236 ਧਾਰਾ 295/195ਏ/153ਏ/182 ਅਦੀਨ ਮਾਮਲਾ ਦਰਜ ਕਰ ਲਿਆ ਹੈ। ਇਸ ਘਟਨਾ ਦੇ ਕਾਰਨ ਅੱਜ ਜੰਡਿਆਲਾ ਗੁਰੁ ਰੋਸ ਵੱਲੋਂ ਸੰਪੂਰਨ ਬੰਦ ਰਿਹਾ। ਪਿੰਡ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਗ੍ਰੰਥੀ ਗੁਰਦੁਆਰਾ ਸਾਹਿਬ ਵਿੱਚ ਹੀ ਰਹਿਕੇ ਧਾਗੇ ਤਵੀਤ ਆਦਿ ਦਿੰਦਾ ਸੀ। ਪਿੰਡ ਵਾਸੀਆਂ ਵੱਲੋਂ ਇਸਨੂੰ ਕੱਢਣ ਦੀ ਤਿਆਰੀ ਕੀਤੀ ਜਾ ਰਹੀ ਸੀ ਜਿਸ ਕਰਕੇ ਇਸਨੇ ਇਹ ਡਰਾਮਾ ਕੀਤਾ। ਮੌਕੇ ’ਤੇ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਮੁੱਖ ਸੇਵਾਦਾਰ ਬਲਬੀਰ ਸਿੰਘ ਮੁੱਛਲ, ਪ੍ਰਸਿੱਧ ਕਥਾਵਾਚਕ ਪਰਮਜੀਤ ਸਿੰਘ ਖਾਲਸਾ ਆਨੰਦਪੁਰ ਸਾਹਿਬ ਵਾਲੇ ਪਹੁੰਚੇ ਹੋਏ ਸਨ। ਗੁਰਦੁਆਰਾ ਸਾਹਿਬ ਵਿੱਚ ਇੱਕਤਰ ਹੋਈਆਂ ਵੱਖ-ਵੱਖ ਸਿੱਖ ਜਥੇਬੰਦੀਆਂ ਨੇ ਮੰਗ ਕੀਤੀ ਕਿ ਦੋਸ਼ੀ ਦੇ ਖਿਲਾਫ ਧਾਰਾ 302 ਅਧੀਨ ਮਾਮਲਾ ਦਰਜ ਕੀਤਾ ਜਾਵੇ। ਡੀ ਐਸ ਪੀ ਜੰਡਿਆਲਾ ਭਗਵੰਤ ਸਿੰਘ ਨੇ ਦੱਸਿਆ ਕਿ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਡੂੰਘਾਈ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਅਤੇ ਜਾਂਚ ਪੜਤਾਲ ਉਪਰੰਤ ਸਖਤ ਕਾਨੂੰਨੀ ਕਾਰਵਾਈ ਕਤਿੀ ਜਾਵੇਗੀ।

WRITTEN BY