Skip to content
Independent perspectives. Global stories.
BREAKING

ਪਿੰਡਾਂ ਵਿੱਚ ਧਾਰਮਿਕ ਸੁਰੱਖਿਆ ਕਮੇਟੀਆਂ ਦਾ ਗਠਨ ਅਤੇ ਸੀ.ਸੀ.ਟੀ.ਵੀ. ਕੈਮਰੇ ਲਗਣੇ ਸ਼ੁਰੂ

Share this story

ਗੁਰੂਹਰਸਹਾਏ, 19 ਅਕਤੂਬਰ (੍ਰ੍ਰ੍ਰਮਹਿੰਦਰ ਸਿੰਘ ਥਿੰਦ)- ਪੰਜਾਬ ਵਿੱਚ ਵਿਗੜ ਰਹੇ ਮਹੋਲ ਤੇ ਕਾਬੂ ਪਾਉਣ ਲਈ ਬੀਤੇ ਸ਼ਨੀਵਾਰ ਚਰਨਦੀਪ ਸਿੰਘ ਏ.ਡੀ.ਸੀ ਫਿਰੋਜ਼ਪੁਰ ਨੇ ਬਲਾਕ ਗੁਰੂਹਰਸਹਾਏ ਦੀਆ ਧਾਰਮਿਕ ਜੱਥੇਬੰਦੀਆ ਅਤੇ ਵੱਖ-ਵੱਖ ਪਿੰਡਾ ਦੇ ਗੁਰਦਆਰਿਆ ਦੇ ਗੰ੍ਰਥੀਆ ਅਤੇ ਪ੍ਰਬੰਧਕਾ ਨਾਲ ਤਹਿਸੀਲ ਕੰਪਲੈਕਸ ਵਿੱਚ ਮੀਟਿੰਗ ਕੀਂਤੀ ਸੀ ਜਿਸ ਵਿੱਚ ਕੁਝ ਸ਼ਰਾਰਤੀ ਅਨਸਰਾ ਵੱਲੋਂ ਪੰਜਾਬ ਵਿੱਚ ਅਮਨ ਸ਼ਾਤੀ ਨੂੰ ਭੰਗ ਕਰਨ ਲਈ ਕੀਤੀਆ ਜਾਂ ਰਹੀਆ ਕੋਝੀਆ ਚਾਲਾ ਨੂੰ ਨਾਕਾਮ ਕਰਨ ਲਈ ਅਤੇ ਗੁਰਦਆਰਿਆ ਵਿੱਚ ਵਾਪਰ ਰਹੀਆ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆ ਮੰਦ ਭਾਗੀਆ ਘਟਨਾਵਾ ਨੂੰ ਰੋਕਣ ਲਈ ਵਿਚਾਰ ਵਿਟਾਦਰਾ ਕੀਤਾ ਗਿਆ ਸੀ । ਉਸ ਮੌਕੇ ਉਨ੍ਹਾ ਨੇ ਪਟਵਾਰੀਆ ਅਤੇ ਪਚਾਇਤ ਸਕੱਤਰਾ ਦੀਆ ਵਿਸੇਸ਼ ਡਿਊਟੀਆ ਵੀ ਲਗਾਈਆ ਸਨ। ਜਿਸ ਦੇ ਫਲ ਸਰੂਪ ਨਤੀਜੇ ਵੱਜੋਂ ਏ.ਡੀ.ਸੀ ਸਾਹਿਬ ਵੱਲੋਂ ਕੀਤੀ ਮੀਟਿੰਗ ਦਾ ਲੋਕਾ ਤੇ ਬਹੁਤ ਵੱਡਾ ਅਸਰ ਹੋਇਆ ਹੈ ਪਿੰਡਾ ਵਿੱਚ ਲੋਕ ਇਕੱਠੇ ਹੋ ਕੇ ਕਮੇਟੀਆ ਬਣਾ ਰਹੇ ਹਨ ਅਤੇ 24 ਘੰਟੇ ਧਾਰਮਿਕ ਸਥਾਨਾ ਦੀ ਨਿਗਰਾਨੀ ਕਰਨ ਲੱਗੇ ਹਨ। ਪਿੰਡ ਲਾਲਚੀਆ ਵਿਖੇਪਿੰਡ ਨਿਵਾਸੀਆ ਵੱਲੋਂ ਸੀ.ਸੀ.ਟੀ.ਵੀ ਕੈਮਰੇ ਵੀ ਲਗਾ ਦਿੱਤੇ ਗਏ ਅਤੇ ਗੁਰੂਹਰਸਹਾਏ ਵਿਖੇ ਗੁਰਦੁਆਰਾ ਵਿਸ਼ਵਕਰਮਾ ਸਾਹਿਬ ਵਿੱਚ ਲਗਾਉਣ ਲਈ ਸੀ.ਸੀ.ਟੀ.ਵੀ ਕੈਮਰੇ ਖਰੀਦ ਕਰ ਲਏ ਹਨ। ਜੋ ਕੱਲ ਤੱਕ ਗੁਰਦੁਆਰਾ ਸਾਹਿਬ ਵਿੱਚ ਲਗਾ ਦਿੱਤੇ ਜਾਣਗੇ। ਜਿਆਦਾਤਰ ਪਿੰਡਾ ਵਿੱਚ ਧਾਰਮਿਕ ਸਥਾਨਾਂ ਤੇ ਰੋਸਨੀ ਦਾ ਪ੍ਰਬੰਧ ਵੀ ਕਰ ਲਏ ਜਾਣ ਬਾਰੇ ਵੀ ਜਾਣਕਾਰੀ ਮਿਲੀ ਹੈ। ਆਮ ਲੋਕਾ ਵਿੱਚ ਗੁਰੂ ਗੰ੍ਰਥ ਸਾਹਿਬ ਜੀ ਦੀ ਬੇਅਦਬੀ ਹੋਣ ਸਬੰਧੀ ਤਿੱਖਾ ਰੋਸ ਹੈ ਅਤੇ ਲੋਕ ਹੁਣ ਸ਼ਰਾਰਤੀ ਅਨਸਰਾ ਨਾਲ ਖੁਦ ਨਿਬੜਨ ਲਈ ਪੂਰੀ ਚੌਕਸੀ ਵਰਤ ਰਹੇ ਹਨ।

WRITTEN BY