ਬੁਢਲਾਡਾ, 19 ਅਕਤੂਬਰ (ਕੁਲਦੀਪ ਸ਼ੀਂਮਾਰ)- ਚਿੱਟੇ ਮੱਛਰ ਦੀ ਮਾਰ ਕਾਰਨ ਨਰਮੇ ਦੀ ਖਰਾਬ ਹੋਈ ਫਸਲ ਤੋਂ ਦੁੱਖੀ ਹੋ ਕੇ ਆਰਥਿਕ ਤੌਰ ਤੇ ਟੁੱਟ ਚੁੱਕੇ ਇੱਕ ਕਿਸਾਨ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਇਥੋ ਥੋੜੀ ਦੂਰ ਪਿੰਡ ਮਲਸਿੰਘ ਵਾਲਾ ਦੇ ਗੁਰਪ੍ਰੀਤ ਸਿੰਘ (28 ਸਾਲਾਂ) ਪੁੱਤਰ ਮਿੱਠੂ ਸਿੰਘ ਜਿਸ ਨੇ 6 ਕਨਾਲਾ ਜਮੀਨ ਵਿੱਚ ਨਰਮੇ ਦੀ ਫਸਲ ਬੀਜੀ ਹੋਈ ਸੀ। ਜੋ ਚਿੱਟੇ ਮੱਛਰ ਦੀ ਮਾਰ ਕਾਰਨ ਖਰਾਬ ਹੋ ਗਈ। ਖਰਾਬੇ ਦੇ ਨੁਕਸਾਨ ਨਾ ਝਲਦਿਆਂ ਇਸ ਗਰੀਬ ਕਿਸਾਨ ਨੇ ਜਹਿਰੀਲੀ ਚੀਜ ਪੀ ਕੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ। ਅਤੇ ਕੁਝ ਦਿਨ ਜੇਰੇ ਇਲਾਜ ਰਹਿਣ ਮਗਰੋਂ ਇਹ ਕਿਸਾਨ ਜਿੰਦਗੀ ਅਤੇ ਮੌਤ ਦੀ ਲੜਾਈ ਲੜਦਾ ਲੜਦਾ ਆਖਿਰ ਮੌਤ ਦੇ ਮੂੰਹ ਵਿੱਚ ਚਲਾ ਗਿਆ। ਜਿਸ ਦਾ ਪੋਸ਼ਟ ਮਾਰਟਮ ਉਪਰੰਤ ਪਿੰਡ ਮੱਲ ਸਿੰਘ ਵਾਲਾ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਵਰਣਨਯੋਗ ਹੈ ਕਿ ਉਪਰੋਕਤ ਕਿਸਾਨ ਹਰ ਸਾਲ ਫਸਲ ਦਾ ਝਾੜ ਚੰਗਾ ਨਾ ਹੋਣ ਕਾਰਨ ਆਰਥਿਕ ਤੌਰ ਤੇ ਕਾਫੀ ਟੁੱਟ ਚੁਕਿਆ ਸੀ। ਜੋ ਕਰਜੇ ਦੀ ਮਾਰ ਹੇਠ ਸੀ। ਉਹ ਆਪਣੇ ਪਿਛੇ ਪਤਨੀ, ਦੋ ਬੱਚੇ ਅਤੇ ਮਾਤਾ ਪਿਤਾ ਨੂੰ ਛੱਡ ਗਿਆ।



