ਜੰਮੂ, 19 ਅਕਤੂਬਰ (ਪੀ. ਟੀ.)- ਕਸ਼ਮੀਰ ਦੇ ਇਕ ਟਰ¤ਕ ਮਾਲਕ ਜਾਹਿਦ ਦੀ ਮੌਤ ਤੋਂ ਬਾਅਦ ਕਸ਼ਮੀਰ ਦੇ ਜ਼ਿਆਦਾਤਰ ਜ਼ਿਲ੍ਹਿਆਂ ‘ਚ ਤਣਾਅ ਬਣਿਆ ਹੋਇਆ ਹੈ। ਡੋਡਾ ਮਰਕਜ਼ੀ ਜਾਮੀਆ ਮਸਜਿਦ ਨੇ ਅ¤ਜ ਬੰਦ ਦਾ ਸ¤ਦਾ ਦਿ¤ਤਾ ਹੈ। ਬੰਦ ਨੂੰ ਵੇਖਦੇ ਹੋਏ ਸਾਰੇ ਜਿਲ੍ਹਿਆਂ ‘ਚ ਪ੍ਰਸ਼ਾਸਨ ਨੇ ਵਧੀਕ ਸੁਰ¤ਖਿਆ ਬਲ ਤੈਨਾਤ ਕਰ ਦਿ¤ਤੇ ਹਨ। ਇਸ ਬੰਦ ਨੂੰ ਹੁਰੀਅਤ ਤੇ ਜੇਕੇਐਲਐਫ ਦਾ ਸਮਰਥਨ ਵੀ ਹੈ ਜਿਸਦੇ ਚਲਦੇ ਪ੍ਰਸ਼ਾਸਨ ਵ¤ਲੋਂ ਵਧੇਰੇ ਚੋਕਸੀ ਵਰਤੀ ਜਾ ਰਹੀ ਹੈ। ਨਾਲ ਹੀ ਹੁਰੀਅਤ ਤੇ ਜੇਕੇਐਲਐਫ ਦੇ ਕਈ ਸੀਨੀਅਰ ਨੇਤਾਵਾਂ ਨੂੰ ਨਜ਼ਰਬੰਦ ਕਰ ਦਿ¤ਤਾ ਗਿਆ ਹੈ।ਜ਼ਿਕਰਯੋਗ ਹੈ ਕਿ ਜਾਹਿਦ ਤੇ ਉਸਦੇ ਸਾਥੀ ਨੂੰ ਉਧਮਪੁਰ ਜ਼ਿਲ੍ਹੇ ‘ਚ ਕਥਿਤ ਤੌਰ ’ਤੇ ਸ਼ਿਵਸੈਨਾ ਵਰਕਰਾਂ ਨੇ ਪੈਟਰੋਲ ਪਾ ਕੇ ਟਰ¤ਕ ਸਮੇਤ ਸਾੜ ਦਿੱਤਾ ਸੀ ਜਿਸਦੇ ਨਾਲ ਉਸਦੀ ਦਿੱਲੀ ਦੇ ਇ¤ਕ ਹਸਪਤਾਲ ’ਚ ਮੌਤ ਹੋ ਗਈ।



