ਨਵੀਂ ਦਿ¤ਲੀ, 18 ਅਕਤੂਬਰ (ਪੀ. ਟੀ.)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਈ ਮੁ¤ਦਿਆਂ ’ਤੇ ਭਾਜਪਾ ਨੇਤਾਵਾਂ ਦੁਆਰਾ ਕੀਤੀ ਜਾ ਰਹੀ ਬਿਆਨਬਾਜ਼ੀ ਤੋਂ ਬੇਹਦ ਪ੍ਰੇਸ਼ਾਨ ਹਨ। ਰਿਪੋਰਟਾਂ ਮੁਤਾਬਿਕ ਪ੍ਰਧਾਨ ਮੰਤਰੀ ਦੀ ਖਾਸੀ ਨਾਰਾਜ਼ਗੀ ਉਨ੍ਹਾਂ ਨੇਤਾਵਾਂ ਨਾਲ ਹੈ ਜੋ ਫ਼ਿਰਕੂ ਬਿਆਨਬਾਜ਼ੀ ਕਰ ਰਹੇ ਹਨ। ਸੂਤਰਾਂ ਅਨੁਸਾਰ ਪ੍ਰਧਾਨ ਮੰਤਰੀ ਜਿਨ੍ਹਾਂ ਨੇਤਾਵਾਂ ਨਾਲ ਨਾਰਾਜ਼ ਹਨ ਉਨ੍ਹਾਂ ‘ਚ ਹਰਿਆਣਾ ਦੇ ਮੁ¤ਖ ਮੰਤਰੀ ਮਨੋਹਰ ਲਾਲ ਖ¤ਟਰ, ਭਾਜਪਾ ਸੰਸਦ ਮੈਂਬਰ ਮਹੇਸ਼ ਸ਼ਰਮਾ, ਸਾਕਸ਼ੀ ਮਹਾਰਾਜ, ਕੇਂਦਰੀ ਖੇਤੀਬਾੜੀ ਮੰਤਰੀ ਸੰਜੀਵ ਬਲਿਆਨ ਤੋਂ ਇਲਾਵਾ ਵਿਧਾਇਕ ਸੰਗੀਤ ਸੋਮ ਸ਼ਾਮਲ ਹਨ। ਸਿਆਸੀ ਗਲਿਆਰਿਆਂ ‘ਚ ਇਹ ਚਰਚਾ ਬਣੀ ਹੋਈ ਹੈ ਕਿ ਦਾਦਰੀ ਘਟਨਾਕ੍ਰਮ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਦਾ ਸਭ ਤੋਂ ਵ¤ਧ ਨੁਕਸਾਨ ਹੋਇਆ ਹੈ। ਜਿਸ ਦਾ ਉਨ੍ਹਾਂ ਨੂੰ ਬਿਹਾਰ ਵਿਧਾਨ ਸਭਾ ਚੋਣਾਂ ‘ਚ ਖ਼ਮਿਆਜ਼ਾ ਵੀ ਭੁਗਤਣਾ ਪੈ ਸਕਦਾ ਹੈ।



