Skip to content
Independent perspectives. Global stories.
BREAKING

ਕਾਂਗਰਸੀ ਵਿਧਾਇਕ ਸ. ਸਿੱਕੀ ਅਤੇ ਸ਼੍ਰੋਮਣੀ ਕਮੇਟੀ ਦੇ 3 ਮੈਂਬਰਾਂ ਵੱਲੋਂ ਅਸਤੀਫੇ

Share this story

ਚੰਡੀਗੜ੍ਹ, 18 ਅਕਤੂਬਰ (ਪੀ. ਟੀ. ਬਿਊਰੋ)- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਿਰੁੱਧ ਆਗੂਆਂ ਵੱਲੋਂ ਰੋਸ ਵਜੋਂ ਅਸਤੀਫਿਆਂ ਦੀ ਲੜੀ ਟੁੱਟ ਨਹੀਂ ਰਹੀ। ਇਸ ਵਿੱਚ ਨਵਾਂ ਨਾਮ ਹਲਕਾ ਖਡੂਰ ਸਾਹਿਬ ਤੋਂ ਕਾਂਗਰਸੀ ਵਿਧਾਇਕ ਸ. ਰਮਨਜੀਤ ਸਿੰਘ ਸਿੱਕੀ ਦਾ ਜੁੜ ਗਿਆ ਹੈ। ਉਨ੍ਹਾਂ ਨੇ ਮੌਜੂਦਾ ਸਰਕਾਰ ਨੂੰ ਝੂਠੀ ਕਰਾਰ ਦਿੰਦੇ ਹੋਏ ਵਿਧਾਇਕ ਵਜੋਂ ਆਪਣਾ ਅਸਤੀਫਾ ਸਪੀਕਰ ਅਤੇ ਰਾਜਪਾਲ ਨੂੰ ਭੇਜ ਦਿੱਤਾ ਹੈ। ਸ. ਸਿੱਕੀ ਦੇ ਅਸਤੀਫੇ ਨਾਲ ਮਾਝਾ ਦੇ ਅਕਾਲੀ ਵਿਧਾਇਕਾਂ ਲਈ ਨੈਤਿਕ ਸੰਕਟ ਖੜ੍ਹਾ ਹੋ ਗਿਆ ਹੈ। ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਤਿੰਨ ਮੈਂਬਰਾਂ ਵੱਲੋਂ ਵੀ ਅਸਤੀਫਾ ਦੇ ਦਿੱਤਾ ਗਿਆ ਹੈ। ਸੰਗਤ ਦੂਸਰੇ ਮੈਂਬਰਾਂ ਨੂੰ ਵੀ ਅਸਤੀਫਿਆਂ ਲਈ ਮਜਬੂਰ ਕਰ ਰਹੀ ਹੈ। ਲੁਧਿਆਣਾ ਤੋਂ ਰਿਪੋਰਟ ਮੁਤਾਬਿਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰ ਬੀਬੀ ਰਜਿੰਦਰ ਕੌਰ ਨੇ ਅ¤ਜ ਸ਼੍ਰੋਮਣੀ ਕਮੇਟੀ ਮੈਂਬਰ ਵਜੋਂ ਆਪਣਾ ਅਸਤੀਫਾ ਦੇ ਦਿ¤ਤਾ ਹੈ। ਬੀਬੀ ਰਜਿੰਦਰ ਕੌਰ ਸ਼ਹਿਰ ਦੀਪ੍ਰਮੁ¤ਖ ਧਾਰਮਿਕ ਸੰਸਥਾ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਦੇ ਪ੍ਰਧਾਨ ਸ. ਪ੍ਰਿਤਪਾਲ ਸਿੰਘ ਦੀ ਧਰਮ ਪਤਨੀ ਹਨ, ਜੋ ਪਿਛਲੀ ਸ਼੍ਰੋਮਣੀ ਕਮੇਟੀ ਦੀ ਚੌਣ ਸਮੇਂ ਹਲਕਾ ਪ¤ਛਮੀ ਦੋਹਰੇ ਹਲਕੇ ਤੋਂ ਚੌਣ ਜਿ¤ਤੇ ਸਨ, ਜਿਥੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਜਥੇ. ਅਵਤਾਰ ਸਿੰਘ ਵੀ ਚੋਣ ਜਿ¤ਤ ਕੇ ਪ੍ਰਧਾਨ ਬਣੇ ਹਨ।ਬੀਬੀ ਰਜਿੰਦਰ ਕੌਰ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਜਥੇ. ਅਵਤਾਰ ਸਿੰਘ ਨੂੰ ਭੇਜੇ ਆਪਣੇ ਅਸਤੀਫੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਦਿਨ-ਬ-ਦਿਨ ਵ¤ਧ ਰਹੀਆਂ ਘਟਨਾਵਾਂ ‘ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਹੈ ਕਿ ਸਿੰਘ ਸਾਹਿਬਾਨ ਵ¤ਲੋਂ ਡੇਰਾ ਸ¤ਚਾ ਸੌਦਾ ਮੁਖੀ ਨੂੰ ਮੁਆਫ਼ ਕਰਨ ਅਤੇ ਬਾਅਦ ਵਿਚ ਉਸ ਦਾ ਮੁਆਫੀਨਾਮਾ ਰ¤ਦ ਕਰਨ ਦੇ ਫੈਸਲੇ ਉਪਰੰਤ ਪੰਜਾਬ ਭਰ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਲਗਾਤਾਰ ਵ¤ਧ ਰਹੀਆਂ ਹਨ ਤੇ ਪੁਲਿਸ ਵ¤ਲੋਂ ਢਾਹਿਆ ਗਿਆ ਤਸ਼ਦ¤ਦ ਵੀ ਚਿੰਤਾਜਨਕ ਹੈ। ਇਨ੍ਹਾਂ ਘਟਨਾਵਾਂ ਕਾਰਨ ਉਹ ਦੁਖੀ ਅਤੇ ਪਰੇਸ਼ਾਨ ਹੋ ਕੇ ਆਪਣਾ ਅਸਤੀਫਾ ਦੇ ਰਹੇ ਹਨ।

WRITTEN BY