ਵਾਸ਼ਿੰਗਟਨ ਡੀਸੀ, 18 ਅਕਤੂਬਰ (ਡਾ. ਗਿੱਲ)- ਅਮਰੀਕਾ ਦਾ ਤਿੰਨ ਮੈਂਬਰੀ ਵਫਦ ਅੱਜ ਕਲ ਭਾਰਤ ਦੌਰੇ ’ਤੇ ਇਸ ਆਸ ਨਾਲ ਗਿਆ ਹੋਇਆ ਹੈ ਤਾਂ ਜੋ ਉਹ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀਆਂ ਨੂੰ ਆ ਰਹੀਆਂ ਮੁਸ਼ਕਿਲਾਂ ਦਾ ਹੱਲ ਲੱਭਿਆ ਜਾ ਸਕੇ। ਇਸ ਮਕਸਦ ਲਈ ਵਫਦ ਵੱਲੋਂ ਜਿੱਥੇ ਵੱਖ-ਵੱਖ ਕੇਂਦਰੀ ਮੰਤਰੀਆਂ ਨੂੰ ਮਿਲਣ ਦਾ ਸਿਲਸਿਲਾ ਜਾਰੀ ਰਖਦੇ ਹੋਏ ਬੀਤੇ ਕੱਲ੍ਹ ਕੇਂਦਰੀ ਰਾਜ ਮੰਤਰੀ ਅਤੇ ਅਰਜਨ ਅਵਾਰਡੀ ਕਰਨਲ ਰਾਜਯਵਰਧਨ ਰਾਠੋਰ ਨਾਲ ਮੁਲਾਕਾਤ ਕੀਤੀ। ਵਫਦ ਦੀ ਅਗਵਾਈ ਸ. ਜਸਦੀਪ ਸਿੰਘ ਜੱਸੀ ਕਰ ਰਹੇ ਹਨ, ਜਿਸ ਵਿੱਚ ਕੰਵਰਜੀਤ ਸਿੰਘ ਸੋਨੀ, ਕਨਵੀਨਰ ਬੀਜੇਪੀ ਅਤੇ ਅਡਿਪਾ ਪ੍ਰਧਾਨ ਬੀਜੇਪੀ ਮੈਰੀਲੈਂਡ ਅਮਰੀਕਾ ਸ਼ਾਮਿਲ ਹਨ। ਵਫਦ ਨੇ ਸ੍ਰੀ ਰਾਠੋਰ ਨੂੰ ਮਿਲ ਕੇ ਪ੍ਰਵਾਸੀਆਂ ਦੀਆਂ ਮੁਸ਼ਕਿਲਾਂ ਤੋਂ ਜਾਣੂ ਕਰਵਾਇਆ। ਵਰਨਣਯੋਗ ਹੈ ਕਿ ਇਸ ਵਫਦ ਨੂੰ ਉਨ੍ਹਾਂ ਭਰੋਸਾ ਦਿੱਤਾ ਕਿ ਉਹ ਜਲਦੀ ਹੀ ਜਗਦੀਸ਼ ਟਾਇਟਲਰ ਨੂੰ ਜੇਲ੍ਹ ਦੀ ਹਵਾ ਖਵਾਉਣਗੇ। ਉਨ੍ਹਾਂ ਕਿਹਾਕਿ ਤੇਤੀ ਸਾਲ ਤੋਂ ਇਹ ਮਾਮਲਾ ਲਟਕਿਆ ਹੋਇਆ ਹੈ, ਜਿਸ ਨੂੰ ਵਿਸ਼ੇਸ਼ ਜਾਂਚ ਟੀਮ ਗਠਿਤ ਗਠਿਤ ਕਰਕੇ ਕਾਨੂੰਨ ਰਾਹੀਂ ਸਿੱਖਾਂ ਨੂੰ ਇਨਸਾਫ ਦਿਵਾਉਣਗੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਾਮਰਟ ਸਿਟੀ ਵਿੱਚ ਆਈ ਟੀ ਦੇ ਵਿਸ਼ੇਸ਼ ਪੈਕੇਜ ਨੂੰ ਵੀ ਅੰਤਿਮ ਰੂਪ ਦਿੱਤਾ ਜਾਵੇਗਾ, ਜਿਸ ਨਾਲ ਬੇਰੋਜ਼ਗਾਰਾਂ ਨੂੰ ਨੋਕਰੀਆਂ ਮਿਲਣ ਅਤੇ ਵਿਦੇਸ਼ੀ ਨਿਵੇਸ਼ੀਆਂ ਨੂੰ ਵਸੀਲੇ ਮੁਹੱਈਆ ਕਰਵਾਏ ਜਾ ਸਕਣ। ਮਿਲਣੀ ਉਪਰੰਤ ਇਹ ਵਫਦ ਅੰਮ੍ਰਿਤਸਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਰਵਾਨਾ ਹੋ ਗਿਆ। ਉਹ ਪੰਜਾਬ ਵਿੱਚ ਵੀ ਕੁਝ ਮੰਤਰੀਆਂ ਨਾਲ ਮੁਲਾਕਾਤ ਕਰਨਗੇ।


